Monday, April 6, 2020
Home > News > ਸਾਬਕਾ ਪੀਐਮ ਮਨਮੋਹਨ ਸਿੰਘ ਨੇ PM ਮੋਦੀ ਦੀ ਲਾਈ ਕਲਾਸ ਕਿਹਾ

ਸਾਬਕਾ ਪੀਐਮ ਮਨਮੋਹਨ ਸਿੰਘ ਨੇ PM ਮੋਦੀ ਦੀ ਲਾਈ ਕਲਾਸ ਕਿਹਾ

ਨਵੀਂ ਜਾਣਕਾਰੀ ਅਨੁਸਾਰ GDP ਦੇ ਅੰਕੜਿਆ ’ਤੇ ਸਾਬਕਾ ਪੀਐਮ ਮਨਮੋਹਨ ਸਿੰਘ ਚਿੰਤਿਤ, ਮੋਦੀ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਤੁਹਾਨੂੰ ਦੱਸ ਦੇਈਏ ਕਿ ਆਰਥਿਕ ਮੋਰਚੇ ‘ਤੇ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਦੂਜੀ ਤਿਮਾਹੀ ਵਿਚ ਵਿਕਾਸ ਦਰ 4.5 ਹੋ ਗਈ ਹੈ। ਇਸ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਇੱਕ ਪ੍ਰੋਗਰਾਮ ਵਿੱਚ, ਉਨ੍ਹਾਂ ਨੇ ਕਿਹਾ, “ਅੱਜ ਜਾਰੀ ਕੀਤੀ ਗਈ ਜੀਡੀਪੀ ਦੀਆਂ ਦਰਾਂ ਬਹੁਤ ਘੱਟ ਹਨ ਅਤੇ ਨਿਰੰਤਰ ਘਟ ਰਹੀ ਜੀਡੀਪੀ ਚਿੰਤਾ ਦਾ ਵਿਸ਼ਾ ਹੈ, ਇਹ ਮਨਜ਼ੂਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਵਿਕਾਸ ਦਰ 8 ਤੋਂ 9 ਫੀਸਦੀ ਹੋਣੀ ਚਾਹੀਦੀ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।” ਮੀਡੀਆ ਰਿਪੋਰਟਾਂ ਅਨੁਸਾਰ ਇਸ ਦੇ ਲਈ, ਉਨ੍ਹਾਂ ਨੇ ਸਿੱਧੇ ਤੌਰ ‘ਤੇ ਮੋਦੀ ਸਰਕਾਰ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਹ ਵੀ ਕਿਹਾ, “ਇਸ ਸਰਕਾਰ ਵਿਚ ਡਰ ਅਤੇ ਤਣਾਅ ਦਾ ਮਾਹੌਲ ਹੈ। ਜੇਕਰ ਇਸ ਵਿੱਤੀ ਸਥਿਤੀ ਤੋਂ ਬਾਹਰ ਨਿਕਲਣਾ ਹੈ ਤਾਂ ਮੋਦੀ ਸਰਕਾਰ ਨੂੰ ਡਰ-ਮੁਕਤ ਅਤੇ ਚੰਗਾ ਵਾਤਾਵਰਣ ਪੈਦਾ ਕਰਨਾ ਚਾਹੀਦਾ ਹੈ ਤਾਂ ਜੋ ਨਿਵੇਸ਼ ਹੋ ਸਕੇ। ਉਦਯੋਗਪਤੀ ਨਵੇਂ ਉਦਯੋਗ ਸ਼ੁਰ ਕਰਨ, ਬੈਂਕ ਬਿਨਾਂ ਕਿਸੇ ਡਰ ਦੇ ਕਰਜ਼ੇ ਦੇਣ, ਫਿਰ ਕੁਝ ਬਣੇਗਾ।” ਤੁਹਾਨੂੰ ਦੱਸ ਦੇਈਏ ਕਿ ਮੋਦੀ ਕਾਰਜਕਾਲ ਦੌਰਾਨ ਦੇਸ਼ ਬੇਰੋਜਗਾਰੀ ਤੇ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਿਆ ਹੈ। ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਮਿਆਦ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ ‘ਚ ਭਾਰਤ ਦਾ ਸਥਾਨ 78ਵਾਂ ਹੈ। ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਪਿੰਡ ਗਹਿ ਵਿੱਚ ਪੈਦਾ ਹੋਏ। ਸਕੂਲੀ ਵਿਦਿਆ ਉਹਨਾਂ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ। ਦੇਸ਼ ਵੰਡ ਦੀ ਬਾਅਦ ਉਹਨਾਂ ਦਾ ਪ੍ਰੀਵਾਰ ਅੰਮ੍ਰਿਤਸਰ ਆ ਵੱਸਿਆ। 1949 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਮੈਟ੍ਰਿਕ ਪਾਸ ਕੀਤੀ ਤੇ 1952, 1954 ਵਿੱਚ ਕ੍ਰਮਵਾਰ ਬੀ.ਏ ਤੇ ਐਮ.ਏ ਦੀਆ ਡਿਗਰੀਆਂ ਹਾਸਿਲ ਕੀਤੀਆਂ। 1957 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।1971 ਵਿੱਚ ਉਹ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਵਜੋਂ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੋਂ1996 ਤੱਕ ਵਿੱਤ-ਮੰਤਰੀ ਰਹੇ। 1987 ਵਿੱਚ ਉਹਨਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਿਲ ਕਰ ਚੁੱਕੇ ਹਨ। ਤੇ ਅੱਜਕਲ ਭਾਰਤ ਦੇ ਲਗਾਤਾਰ ਦੂਜੀ ਵਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਉਹਨਾਂ ਦੇ ਪ੍ਰੀਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਹਨ। ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।