Friday, April 10, 2020
Home > News > ਦੇਖੋ ਕ੍ਰਿਸ਼ਚੀਅਨ ਕੁੜੀ ਗੁਰਬਾਣੀ ਪੜ੍ਹ ਕੇ ਬਣੀ ਸਿੰਘਣੀ ਸੁਣੋ ਕਿਸ ਤਰ੍ਹਾਂ ਬਦਲੀ ਜਿੰਦਗੀ

ਦੇਖੋ ਕ੍ਰਿਸ਼ਚੀਅਨ ਕੁੜੀ ਗੁਰਬਾਣੀ ਪੜ੍ਹ ਕੇ ਬਣੀ ਸਿੰਘਣੀ ਸੁਣੋ ਕਿਸ ਤਰ੍ਹਾਂ ਬਦਲੀ ਜਿੰਦਗੀ

ਸਿੱਖ ਧਰਮ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲ ਰਿਹਾ ਹੈ ਇਸ ਦੀ ਤਾਜ਼ਾ ਉਦਾਹਰਣ ਹੈ ਨਿਊਜ਼ੀਲੈਂਡ ਦੀ ਜਾਣਕਾਰੀ ਅਨੁਸਾਰ ਦੁਨੀਆ ਦੇ ਨਕਸ਼ੇ ‘ਤੇ ਨਿਊਜ਼ੀਲੈਂਡ ਦੇ ਨਾਲ ਪੈਂਦੇ ਇਕ ਛੋਟੇ ਜਿਹੇ ਦੇਸ਼ ਟੋਂਗਾ, ਜਿਸ ਦਾ ਖ਼ੇਤਰਫ਼ਲ 748.5 ਵਰਗ ਕਿਲੋਮੀਟਰ ਅਤੇ ਆਬਾਦੀ ਕਰੀਬ 1 ਲੱਖ 5 ਹਜ਼ਾਰ ਹੈ ਇਸ ਦੇਸ਼ ਦੀ ਮੂਲ ਨਿਵਾਸੀ ਉਕਤ ਔਰਤ ਜੋ ਇਸਾਈ ਧਰਮ ‘ਚ ਪੈਦਾ ਹੋਈ ਪਰ ਉਸ ਦਾ ਵਿਆਹ ਇਕ ਪੰਜਾਬੀ ਨੌਜਵਾਨ ਨਾਲ ਹੋਣ ਤੋਂ ਬਾਅਦ ਉਸ ਨੇ ਆਪਣੇ ਪਤੀ ਦੀ ਨਾਨੀ ਦੇ ਕਹਿਣ ‘ਤੇ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ’ਅਜੀਤ’ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਟੋਂਗਾ ਦੇਸ਼ ਤੋਂ ਹੈ ਪਰ ਉਸ ਦੇ ਮਾਮੇ ਨੇ ਉਸ ਦਾ ਵਿਆਹ ਉਸ ਦੇ ਨਾਲ ਕੰਪਨੀ ‘ਚ ਕੰਮ ਕਰਦੇ ਪੰਜਾਬੀ ਮੁੰਡੇ ਨਾਲ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਨੇ ਜਿਥੇ ਪੰਜਾਬੀ ਬੋਲਣੀ ਸਿੱਖੀ, ਉਥੇ ਹੀ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਵੀ ਸਿੱਖਿਆ ਪ੍ਰਾਪਤ ਕੀਤੀ, ਜਿਸ ਤੋਂ ਉਸ ਦੀ ਜ਼ਿੰਦਗੀ ਬਦਲਦੀ ਚਲੀ ਗਈ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਸਮੇਂ ਉਸ ਦਾ ਪਤੀ ਵੀ ਮੋਨਾ ਸੀ ਪਰ ਜਦੋਂ ਉਸ ਨੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ, ਤਾਂ ਆਪਣੇ ਪਤੀ ਨੂੰ ਵੀ ਗੁਰਸਿੱਖ ਬਣਾ ਲਿਆ ਅਤੇ ਦੋਵਾਂ ਨੇ ਅੰਮਿ੍ਤ ਛਕ ਲਿਆ ਹੁਣ ਉਨ੍ਹਾਂ ਦੇ ਬੱਚੇ ਵੀ ਅੰਮਿ੍ਤਧਾਰੀ ਹਨ, ਜੋ ਕਿ ਕੀਰਤਨ ਅਤੇ ਗਤਕਾ ਵੀ ਖੇਡਦੇ ਹਨ ਅਰਵਿੰਦਰ ਕੌਰ ਵੀ ਖੁਦ ਗਤਕਾ ਖੇਡਦੀ ਹੈ ਅਰਵਿੰਦਰ ਕੌਰ ਦਾ ਕਹਿਣਾ ਹੈਕਿ ਜੇਕਰ ਅਸੀਂ ਖੁਦ ਹੀ ਗੁਰੂਆਂ ਦੇ ਦਰਸਾਏ ਮਾਰਗ ‘ਤੇ ਨਹੀਂ ਚੱਲਾਂਗੇ ਤਾਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਇਸ ਮਾਰਗ ‘ਤੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਬਾਰੇ ਕੌਣ ਦੱਸੇਗਾ ਬੀਤੇ ਦਿਨੀਂ ਆਕਲੈਂਡ ਵਿਖੇ ਹੋਏ ਤੀਜੇ ‘ਕੀਵੀ ਪੰਜਾਬੀ ਐਵਾਰਡਜ਼’ ਵਿਚ ਅਰਵਿੰਦਰ ਕੌਰ ਨੂੰ ‘ਆਨਰੇਰੀ ਐਵਾਰਡ’ ਵੀ ਦਿੱਤਾ ਗਿਆ ਹੈ। ਮਾਣ ਨਾਲ ਸ਼ੇਅਰ ਕਰੋ ਜੀ