Friday, April 10, 2020
Home > News > ਚਮਤਕਾਰ ਤੋਂ ਘੱਟ ਨਹੀਂ ਹੈ ਜੋ ਇਹ ਦਸ ਸਾਲ ਬੱਚਾ ਕਰਦਾ ਸੁਣੋ ਅਲੌਕਿਕ ਕੀਰਤਨ

ਚਮਤਕਾਰ ਤੋਂ ਘੱਟ ਨਹੀਂ ਹੈ ਜੋ ਇਹ ਦਸ ਸਾਲ ਬੱਚਾ ਕਰਦਾ ਸੁਣੋ ਅਲੌਕਿਕ ਕੀਰਤਨ

ਵਾਹਿਗੁਰੂ ਜੀ “ਦੇਖੋ ਦਸ ਸਾਲ ਦੇ ਬੱਚੇ ਦਾ ਕਮਾਲ ਦਾ ਕੀਰਤਨ ਦੇਖੋ ਕਿੰਨੀ ਲਗਨ ਸ਼ਰਧਾ ਹੈ ‘ਸਿੱਖ ਧਰਮ ਵਿੱਚ ਕੀਰਤਨ ਦਾ ਖਾਸ ਮਹੱਤਵ ਹੈ ਇਹ ਦਾਤ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ੀ ਹੈ ਜਿਸ ਦੀ ਕੋਈ ਦੁਨੀਆ ਵਿੱਚ ਰੀਸ ਨਹੀ ਕਰ ਸਕਦਾ ਹੈ ਜੀ। ਕੀਰਤਨ : ਇਸ ਤੋਂ ਭਾਵ ਹੈ ਪਰਮਾਤਮਾ ਦੇ ਗੁਣਾਂ ਦਾ ਯਸ਼ ਗਾਉਣਾ । ਭਗਤੀ ਦੇ ਵਿਕਾਸ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਪੁਰਾਤਨ ਕਾਲ ਤੋਂ ਕੀਰਤਨ ਵਲ ਭਗਤਾਂ ਦੀ ਵਿਸ਼ੇਸ਼ ਰੁਚੀ ਰਹੀ ਹੈ । ‘ ਭਗਵਦ-ਗੀਤਾ’ , ਭਗਤੀ ਦੇ ਸ਼ਾਸਤ੍ਰੀ ਗ੍ਰੰਥਾਂ ਅਤੇ ਵੈਸ਼ਨਵ ਧਰਮ-ਗ੍ਰੰਥਾਂ ਵਿਚ ਸਭ ਥਾਂ ਕੀਰਤਨ ਦੀ ਮਹਿਮਾ ਗਾਈ ਮਿਲ ਜਾਂਦੀ ਹੈ । ‘ ਭਾਗਵਤ-ਪੁਰਾਣ’ ਵਿਚ ਇਸ ਨੂੰ ਨਵਧਾ ਭਗਤੀ ਦਾ ਇਕ ਅੰਗ ਮੰਨਿਆ ਗਿਆ ਹੈ । ਉਥੇ ਇਹ ਵੀ ਦਸਿਆ ਗਿਆ ਹੈ ਕਿ ਸਤਿਯੁਗ ਵਿਚ ਭਗਵਾਨ ਦਾ ਧਿਆਨ ਕਰਨ ਨਾਲ , ਤ੍ਰੇਤਾ ਯੁਗ ਵਿਚ ਯੱਗ ਕਰਨ ਨਾਲ , ਦੁਆਪਰ ਯੁਗ ਵਿਚ ਸੇਵਾ-ਪੂਜਾ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ , ਉਹ ਕਲਿਯੁਗ ਵਿਚ ਭਗਵਾਨ ਦੇ ਨਾਮ ਦੇ ਕੀਰਤਨ ਤੋਂ ਪ੍ਰਾਪਤ ਹੋ ਜਾਂਦਾ ਹੈ । ਗੁਰਬਾਣੀ ਨੂੰ ਸੰਗੀਤਬੱਧ ਕਰਨ ਦੀ ਕਿਉਂ ਲੋੜ ਪਈ ? ਇਸ ਦਾ ਉਤਰ ਬੜਾ ਸਰਲ ਹੈ ਕਿ ਬਾਣੀਕਾਰਾਂ ਦਾ ਬਾਣੀ ਰਚਣ ਦਾ ਮਨੋਰਥ ਕਾਵਿ-ਸਿਰਜਨਾ ਤਕ ਸੀਮਿਤ ਨਹੀਂ ਸੀ , ਸਗੋਂ ਆਪਣੇ ਰਹਸਾਨੁਭਵ ਨੂੰ ਸਰੋਤਿਆਂ ਤਕ ਪਹੁੰਚਾ ਕੇ ਸਾਧਾਰਣੀਕਰਣ ਦੀ ਅਵਸਥਾ ਵਿਚ ਲਿਆਉਣਾ ਸੀ । ਕਾਵਿ ਸ਼ਬਦਾਂ ਦਾ ਲੈਆਤਮਕ ਸੰਯੋਜਨ ਹੈ । ਪਰ ਇਹ ਉਸੇ ਵਿਅਕਤੀ ਨੂੰ ਅਧਿਕ ਆਨੰਦਿਤ ਕਰਦਾ ਹੈ ਜੋ ਉਸ ਭਾਸ਼ਾ ਤੋਂ ਜਾਣੂ ਹੁੰਦਾ ਹੈ । ਉਂਜ ਸੰਗੀਤ ਦੀ ਭਾਸ਼ਾ ਬ੍ਰਹਿਮੰਡੀ ਨਾਦ ਵਾਲੀ ਹੈ । ਇਸ ਤੋਂ ਮਨੁੱਖ ਤਾਂ ਕੀ ਪਸ਼ੂ , ਪੰਛੀ ਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੇ । ਪੰਘੂੜੇ ਵਿਚ ਪਿਆ ਰੋਂਦਾ ਬੱਚਾ ਵੀ ਰੁਦਨ ਨੂੰ ਖ਼ੁਸ਼ੀ ਵਿਚ ਬਦਲ ਲੈਂਦਾ ਹੈ । ਮੱਧ-ਯੁਗ ਦੇ ਭਗਤਾਂ ਨੇ ਵੀ ਕੀਰਤਨ ਉਤੇ ਬਹੁਤ ਬਲ ਦਿੱਤਾ ਹੈ , ਪਰ ਗੁਰਮਤਿ ਵਿਚ ਕੀਰਤਨ ਨੂੰ ਉਚੇਚਾ ਮਹੱਤਵ ਅਤੇ ਸਥਾਨ ਪ੍ਰਾਪਤ ਹੈ । ਇਸ ਨੂੰ ਮਨੁੱਖ ਦੀ ਅਧਿਆਤਮਿਕ ਅਗਵਾਈ ਦਾ ਸਰਬੋਤਮ ਸਾਧਨ ਦਸਿਆ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ‘ ਜਪੁਜੀ ’ ਵਿਚ ਕੀਰਤਨ ਨੂੰ ਸ਼੍ਰਵਣ ਅਤੇ ਮਨਨ ਤੋਂ ਪਹਿਲਾਂ ਸਥਾਨ ਦਿੰਦੇ ਹੋਇਆਂ , ਇਸ ਦੁਆਰਾ ਪਰਮਾਰਥ ਦੀ ਪ੍ਰਾਪਤੀ ਸੰਭਵ ਹੋਣੀ ਦਸੀ ਹੈ— ਹਰਿ ਗੁਣਿ ਗਾਵਹਿ ਮਿਲਿ ਪਰਮਾਰੰਥ । ( ਗੁ.ਗ੍ਰੰ.413 ) । ਕੀਰਤਨ ਕਰਨ ਵਾਲੇ ਉਤੇ , ਗੁਰੂ ਅਰਜਨ ਦੇਵ ਜੀ ਅਨੁਸਾਰ , ਜਮ-ਕਾਲ ਦਾ ਪ੍ਰਭਾਵ ਨਹੀਂ ਪੈ ਸਕਦਾ— ਜੋ ਜਨੁ ਕਰੈ ਕੀਰਤਨੁ ਗੋਪਾਲ । ਤਿਸ ਕਉ ਪੋਹਿ ਨ ਸਕੈ ਜਮੁਕਾਲੁ । ( ਗੁ. ਗ੍ਰੰ.867 ) । ਗੁਰੂ ਅਰਜਨ ਦੇਵ ਜੀ ਨੇ ਇਹ ਵੀ ਦਸਿਆ ਹੈ ਕਿ ਆਵਾਗਵਣ ਤੋਂ ਬਚਣ ਦਾ ਸਾਧਨ ਦਿਨ-ਰਾਤ ਪਰਮਾਤਮਾ ਦਾ ਕੀਰਤਨ ਕਰਨਾ ਹੀ ਹੈ— ਹਰਿ ਦਿਨੁ ਰੈਨਿ ਕੀਰਤਨੁ ਗਾਈਐ । ਬਹੁੜਿ ਨ ਜੋਨੀ ਪਾਈਐ ।( ਗੁ.ਗ੍ਰੰ. 624 ) । ਸਮੁੱਚੇ ਤੌਰ ’ ਤੇ ਗੁਰੂ ਅਰਜਨ ਦੇਵ ਜੀ ਨੇ ‘ ਕਲਜੁਗ ਮਹਿ ਕੀਰਤਨੁ ਪਰਧਾਨਾ ’ ( ਗੁ.ਗ੍ਰੰ. 1075 ) ਕਹਿ ਕੇ ਇਸ ਨੂੰ ਨਿਰਮੋਲਕ ਹੀਰਾ ਅਤੇ ਸ੍ਰੇਸ਼ਠ ਗੁਣਾਂ ਦਾ ਸਮੁੱਚ ਦਸਿਆ ਹੈ— ਕੀਰਤਨੁ ਨਿਰਮੋਲਕ ਹੀਰਾ । ਆਨੰਦ ਗੁਣੀ ਗਹੀਰਾ । ( ਗੁ.ਗ੍ਰੰ.893 ) ਅਤੇ ਇਸ ਨੂੰ ਮਨੁੱਖਤਾ ਦੇ ਵਿਕਾਸ ਲਈ ‘ ਅਟਲ-ਧਰਮ’ ਦਾ ਨਾਂ ਦਿੱਤਾ ਹੈ ।