Monday, April 6, 2020
Home > News > ਗੱਡੀਆਂ ਚਲਾਉਣ ਵਾਲੇ ਸਾਵਧਾਨ 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾ

ਗੱਡੀਆਂ ਚਲਾਉਣ ਵਾਲੇ ਸਾਵਧਾਨ 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾ

ਗੱਡੀਆਂ ਚਲਾਉਣ ਵਾਲੇ ਸਾਵਧਾਨ 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾਇਹ ਖਬਰ ਗੱਡੀਆਂ ਚਲਾਉਣ ਵਾਲੇ ਜਰੂਰ ਦੇਖਣ ਜੋ ਟੋਲ ਪਲਾਜ਼ਾ ਤੇ ਅਕਸਰ ਜਾਂਦੇ ਆਉਦੇ ਰਹਿੰਦੇ ਹਨ ਨਵੀ ਪ੍ਰਾਪਤ ਮੀਡੀਆ ਜਾਣਕਾਰੀ ਅਨੁਸਾਰ ਹੁਣ 1 ਦਸੰਬਰ 2019 ਤੋਂ ਰਾਸ਼ਟਰੀ ਰਾਜ ਮਾਰਗ ਟੌਲ ਪਲਾਜ਼ਾ (Toll Plaza) ‘ਤੇ ਫਾਸਟਟੈਗ ਦੀ ਵਰਤੋਂ’ ਤੇ ਵੱਡਾ ਫੈਸਲਾ ਲੈਂਦਿਆਂ ਕੇਂਦਰ ਸਰਕਾਰ ਨੇ ਇਸ ਨੂੰ 15 ਦਿਨਾਂ ਲਈ ਅੱਗੇ ਵਧਾ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ 15 ਦਸੰਬਰ 2019 ਤੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਗੱਡੀਆਂ ਲਈ ਫਾਸਟੈਗ ਲਾਜ਼ਮੀ ਕੀਤਾ ਜਾਵੇਗਾ। ਦੱਸ ਦਈਏ ਕਿ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਗੱਡੀ ਉਤੇ ਫਾਸਟਟੈਗ ਨਹੀਂ ਲਗਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੁਕਰਵਾਰ ਸ਼ਾਮ ਨੂੰ ਆਵਾਜਾਈ ਅਤੇ ਕੌਮੀ ਰਾਜਮਾਰਗ ਮੰਤਰਾਲੇ (Ministry of Road Transport and Highways) ਨੇ ਇਸ ਸਬੰਧੀ ਨੋਟੀਫਿਕੇਸ਼ਨ ਰਾਹੀਂ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਹੁਣ ਮੰਤਰਾਲੇ ਨੂੰ ਫਾਸਟਟੈਗ ਨੂੰ ਲਾਜ਼ਮੀ ਬਣਾਉਣ ਲਈ ਆਖਰੀ ਤਰੀਕ ਵਧਾਉਣ ਲਈ ਕਿਹਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਇਹ ਧਿਆਨ ਵਿਚ ਰੱਖਦੇ ਹੋਏ ਫਾਸਟਟੈਗ ਖਰੀਦਣ ਲਈ ਕਾਫ਼ੀ ਸਮਾਂ ਮਿਲ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਤੁਹਾਡੇ ਲਈ ਕਿ ਇਸ ਤੋਂ ਪਹਿਲਾਂ ਟੋਲ ਪਲਾਜ਼ਾ ਉਤੇ ਫਾਸਟਟੈਗ ਨੂੰ 1 ਦਸੰਬਰ 2019 ਨੂੰ ਲਾਜ਼ਮੀ ਬਣਾਇਆ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਦੀ ਡੇਟ ਨੂੰ ਅੱਗੇ ਪਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਇਹ ਕਦਮ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਲੰਬੀਆਂ ਲਾਈਨਾਂ ਤੋਂ ਪ੍ਰਹੇਜ ਕਰਨ ਅਤੇ ਪ੍ਰਦੂ-ਸ਼ਣ ਦੇ ਪੱਧਰਾਂ ਨੂੰ ਕੰਟਰੋਲ ਕਰਨ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਹਰੇਕ ਤੱਕ ਇਹ ਜਾਣਕਾਰੀ ਪਹੁੰਚ ਸਕੇ।