Monday, April 6, 2020
Home > News > ਹੁਣੇ-ਹੁਣੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਸ ਵਾਰ ਨਹੀਂ ਪਵੇਗੀ ਜ਼ਿਆਦਾ

ਹੁਣੇ-ਹੁਣੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਸ ਵਾਰ ਨਹੀਂ ਪਵੇਗੀ ਜ਼ਿਆਦਾ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਭਾਰਤੀ ਮੌਸਮ ਵਿਭਾਗ (India Meteorological Department) ਨੇ ਕਿਹਾ ਹੈ ਕਿ ਇਸ ਵਾਰ ਸਰਦੀ ਦਾ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਰਹੇਗਾ।ਸਰਦੀ ਦੇ ਪੂਰਵ ਅਨੁਮਾਨ ‘ਚ ਆਈ.ਐਮ.ਡੀ. ਨੇ ਕਿਹਾ ਹੈ ਕਿ ਆਗਾਮੀ ਸਰਦੀਆਂ ਦੇ ਮੌਸਮ ‘ਚ ਭਾਰਤ ਦੇ ਉੱਤਰੀ ਹਿੱਸਿਆਂ ਦੇ ਇਲਾਵਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਔਸਤ ਨਾਲੋੋਂ ਘੱਟੋ-ਘੱਟ ਤਾਪਮਾਨ ਜ਼ਿਆਦਾ ਗਰਮ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ‘ਚ ਗਰਮ ਮੌਸਮ ਦਾ ਸੰਕੇਤ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਜਬਰਦਸਤ ਸੀਤ ਲਹਿਰ ਵਾਲੇ ਖੇਤਰਾਂ ‘ਚ ਵੀ ਕੜਾਕੇ ਦੀ ਠੰਢ ਰਹਿਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ । ਕੜਾਕੇ ਦੀ ਸੀਤ ਲਹਿਰ ਰਹਿਣ ਵਾਲੇ ਖੇਤਰਾਂ ‘ਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ, ਲਦਾਖ, ਮੱਧ ਮਹਾਰਾਸ਼ਟਰ ਸ਼ਾਮਿਲ ਹਨ। ਪਰ ਪੰਜਾਬ ਚ ਮੌਸਮ ਨੇ ਇੱਕਦਮ ਬਦਲੀ ਕਰਵਟ ਨੂੰ ਵੀ ਅੱਖਾਂ ਤੋਂ ਪਰੇ ਨਹੀਂ ਕੀਤਾ ਜਾ ਸਕਦਾ ਹੈ ਜਿਸ ਦਾ ਅਸਰ ਪੰਜਾਬ ਚ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਪੰਜਾਬ ਵਿੱਚ ਕਾਫੀ ਬਾਰਿਸ਼ ਹੋਈ ਹੈ ਵੱਖ ਵੱਖ ਥਾਵਾਂ ਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਨਾਲ ਗੜੇ ਮਾਰੀ ਵੀ ਹੋਈ ਹੈ ਜਿਸ ਕਾਰਨ ਕਿਸਾਨ ਭਰਾਵਾਂ ਦੀ ਚਿੰਤਿ ਹੋਰ ਵਧ ਗਈ ਹੈ ਕਿਉ ਕਿਸਾਨ ਦੀ ਖੇਤੀ ਪੂਰੀ ਤਰ੍ਹਾਂ ਕੁਦਰਤ ਤੇ ਨਿਰਭਰ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਕਿਸਾਨ ਭਰਾਵਾਂ ਨਾਲ ਮਾੜਾ ਹੋਇਆ ਹੈ ਖਾਸ ਕਰਕੇ ਮਾਨਸਾ ਬਰਨਾਲਾ ਲੁਧਿਆਣਾ ਮੋਗਾ ਦੇ ਕਈ ਥਾਵਾਂ ਤੇ ਗੜਿਆਂ ਨਾਲ ਕਾਫੀ ਜਿਆਦਾ ਨੁਕ-ਸਾਨ ਹੋਇਆ ਹੈ।ਆਉ ਜਾਣਦੇ ਹਾਂ ਆਉਣ ਵਾਲਾ ਮੌਸਮ ਹਾਲ ਬਰਸਾਤੀ ਕਾਰਵਾਈਆਂ ਤੋਂ ਬਾਅਦ ਵਾਤਾਵਰਨ ਚ ਮੌਜੂਦ ਨਮੀ ਤੇ ਹਵਾ ਦੀ ਮੱਧਮ ਰਫਤਾਰ ਕਾਰਨ, ਆਉਣ ਵਾਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਮਲਵਈ ਹਿੱਸਿਆਂ ਚ ਧੁੰਦ ਬਣਨ ਦੀ ਉਮੀਦ ਹੈ। ਸੂਬੇ ਦੇ ਪੇਂਡੂ ਇਲਾਕਿਆਂ ਅਤੇ ਹਰਿਆਣਾ, ਰਾਜਸਥਾਨ ਨਾਲ ਲਗਦੇ ਪੰਜਾਬੀ ਜਿਲਿਆਂ ਚ ਸ਼ਨੀਵਾਰ ਸਵੇਰ ਹਲਕੀ/ਦਰਮਿਆਨੀ ਧੁੰਦ ਦੀ ਉਮੀਦ ਹੈ। ਕਿਉਂਕਿ ਵੈਸਟਰਨ ਡਿਸਟ੍ਬੇਂਸ ਪਹਾੜੀ ਸੂਬਿਆਂ ਚ ਹੁਣ ਵੀ ਕਿ੍ਆਸ਼ੀਲ ਹੈ, ਜਿਸ ਨਾਲ 2 ਦਿਨਾਂ ਤੱਕ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਚ ਬਰਸਾਤ ਤੇ ਉੱਪਰੀ ਹਿੱਸਿਆਂ ਚ ਬਰਫਬਾਰੀ ਜਾਰੀ ਰਹੇਗੀ। ਇਸੇ ਕਰਕੇ ਮੈਦਾਨਾਂ ਚ ਉੱਤਰ-ਪੱਛਮੀ ਹਵਾ ਦੀ ਗਤੀ ਫਿਲਹਾਲ ਮੱਧਮ ਬਣੀ ਹੋਈ ਹੈ ਤੇ ਹਲਕੀ ਬੱਦਲੀ ਵੀ ਦੇਖੀ ਜਾ ਸਕਦੀ ਹੈ।