Monday, April 6, 2020
Home > News > ਦੇਖੋ ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ ਵੀਡੀਓ

ਦੇਖੋ ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ ਵੀਡੀਓ

ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ ਸਭ ਨੂੰ ਪਤਾ ਹੈ ਕਿ ਪੰਜਾਬ ‘ਚ ਜਿਥੇ ਵਿਆਹ ਸਮਾਗਮਾਂ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਉਥੇ ਹੀ ਸਬ ਡਵੀਜਨ ਮੋੜ ਮੰਡੀ ਵਿਖੇ ਇੱਕ ਕਿਸਾਨ ਦੇ ਪੁੱਤਰ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿਲ੍ਹਾ ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਕਿਸਾਨ ਨੇ ਨਵੀਂ ਪਿਰਤ ਪਾਉਂਦਿਆਂ ਨਾ ਸਿਰਫ ਸਾਦਾ ਵਿਆਹ ਕੀਤਾ, ਸਗੋਂ ਡੋਲੀ ਵੀ ਸਾਈਕਲ ‘ਤੇ ਲੈ ਕੇ ਆਇਆ।ਸਾਇਕਲ ‘ਤੇ ਸੱਜ ਧੱਜ ਕੇ ਬੈਠੇ ਇਸ ਨੌਜਵਾਨ ਦਾ ਨਾਮ ਗੁਬਖਸੀਸ ਸਿੰਘ ਗੱਗੀ ਹੈ, ਜਿਸ ਨੇ ਸਮਾਜ ‘ਚ ਵੱਖਰੀ ਮਿਸਾਲ ਪੇਸ਼ ਕਰਕੇ ਉਹਨਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਜੋ ਵਿਆਹਾਂ ‘ਚ ਲੱਖਾਂ ਕਰੋੜਾਂ ਦਾ ਖਰਚਾ ਕਰ ਆਪਣੇ ਸਿਰ ‘ਤੇ ਕਰਜ਼ੇ ਦਾ ਭਾਰ ਪਾ ਲੈਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਵਿ ਐੱਮ.ਏ. ਦੀ ਪੜਾਈ ਕਰ ਰਿਹਾ ਗੁਰਬਖਸ਼ੀਸ਼ ਪਿੰਡ ਠੂਠੀਆਂਵਾਲਾ ‘ਚ ਵਿਆਹੁਣ ਗਿਆ ਸੀ, ਜਿਥੇ ਗੁਰੂਘਰ ‘ਚ ਆਨੰਦ ਕਾਰਜ ਕਰ ਬਾਰਾਤ ਨੇ ਲੰਗਰ ‘ਚੋਂ ਚਾਹ-ਪਾਣੀ ਛਕਿਆ ਤੇ ਸਾਈਕਲ ‘ਤੇ ਲਾੜੀ ਨੂੰ ਬਿਠਾ ਘਰ ਲੈ ਆਏ। ਕਰੀਬ 20 ਕਿਲੋਮੀਟਰ ਦੇ ਸਫਰ ਦੌਰਾਨ ਹਰ ਕੋਈ ਨਵ-ਵਿਆਹੀ ਜੋੜੀ ਨੂੰ ਸਾਈਕਲ ‘ਤੇ ਆਉਂਦੀ ਦੇਖ ਖੜ੍ਹ-ਖੜ੍ਹ ਕੇ ਵੇਖਦਾ ਨਜ਼ਰ ਆਇਆ। ਉਧਰ ਦੂਜੇ ਪਾਸੇ ਲਾੜੇ ਗੁਰਬਖਸੀਸ ਸਿੰਘ ਦਾ ਦਾਦਾ ਵੀ ਆਪਣੇ ਪੋਤੇ ਵੱਲੋਂ ਸਾਇਕਲ ‘ਤੇ ਵਹੁਟੀ ਲਿਆਉਣ ਦੇ ਗੀਤ ਗਾ ਗਾ ਕੇ ਖੁਸ਼ੀ ਮਨਾ ਰਿਹਾ ਸੀ, ਜਦੋ ਕਿ ਲਾੜੇ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੇ ਬਚਪਨ ਤੋਂ ਹੀ ਇੱਛਾ ਸੀ ਕਿ ਬਿਨਾ ਦਾਜ ਅਤੇ ਸਾਦਾ ਵਿਆਹ ਕਰਨਾ ਹੈ ਤੇ ਉਹ ਆਪਣੀ ਭਰਾ ਦੀ ਸੋਚ ‘ਤੇ ਮਾਨ ਮਹਿਸੂਸ ਕਰਦੀ ਹੈ। ਸਾਨੂੰ ਇਸ ਤਰ੍ਹਾਂ ਦੇ ਸਾਦੇ ਵਿਆਹਾਂ ਦੀ ਸਲਾਘਾ ਕਰਨੀ ਚਾਹੀਦੀ ਹੈ ਜੀ ਜੇ ਕੋਈ ਹੈਲੀਕੋਪਟਰ ਜਾਂ ਕੋਈ ਮਹਿੰਗੀ ਗੱਡੀ ਚ ਵਿਆਹ ਕੇ ਲਿਜਾਂਦਾ ਤਾਂ ਵਿਦਵਾਨ ਕਹਿਣਗੇ ਦਿਖਾਵਾ ਕਰਦਾ,, ਜੇ ਕੋਈ ਸਾਦਾ ਵਿਆਹ ਕਰਾਉਂਦਾ ਤੇ ਦੁਨੀਆ ਅੱਗੇ ਇੱਕ ਉਧਾਰਨ ਵਜੋਂ ਸਾਈਕਲ ਤੇ ਲੈ ਕੇ ਲਿਜਾਂਦਾ ਤਾਂ ਵਿਦਵਾਨ ਕਹਿੰਦੇ ਪਬਲੀਸਿਟੀ ਕਰਦਾ,, ਦੁਨੀਆ ਨੂੰ ਰਾਹ ਦਿਖਾਉਣ ਲਈ ਖੁਦ ਅੱਗੇ ਹੋਕੇ ਕੁਝ ਕਰਨਾ ਪੈਂਦਾ ਤਾਹੀਂ ਸਾਡੇ ਵੱਲ ਦੇਖਕੇ ਕੋਈ ਹੋਰ ਕਰੂ,, ਪਰ ਮੈਂ ਇੱਕ ਗੱਲ ਦੇਖੀ ਆ ਦੁਨੀਆ ਨੂੰ ਵਾਕੇ 2 ਪਾਸੇ ਦੰਦੇ ਨੇ,, ਕਿਸੇ ਪਾਸੇ ਨੀ ਵਿਦਵਾਨ ਯੂਨੀਅਨ ਜਿਉਣ ਦਿੰਦੀ,, ਬਾਕੀ ਮਿੱਤਰੋ ਆਪਣਾ ਆਪਣਾ ਨਜ਼ਰੀਆ ਹੁੰਦਾ,, ਕਿਸੇ ਨੂੰ ਇਹ ਫੁ-ਕਰੀ ਲੱਗਣੀ ਤੇ ਕਿਸੇ ਨੂੰ ਸਮਝਦਾਰੀ ਤੇ ਚੰਗਾ ਕਦਮ,,ਬਾਕੀ ਸਿਆਣਿਆਂ ਮੁਤਾਬਿਕ ਵਿਆਹ ਸਾਦੇ ਹੀ ਕਰਨੇ ਚਾਹੀਦੇ,, ਲਿਮਿਟ ਚੋਂ ਕਰਜਾ ਚੱਕ ਕੇ ਜੇ ਪਿੰਡ ਦਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰ ਵੀ ਦਿੱਤਾ ਤਾਂ ਇੰਨਾਂ ਯਾਦ ਰੱਖਣਾ ਕਿ ਖੁਸ਼ੀ ਇੱਕ ਦਿਨ ਦੀ ਹੋਣੀ ਤੇ ਬੋਝ ਕਈ ਸਾਲਾਂ ਦਾ,, ਇਸ ਲਈ ਚਾਦਰ ਦੇਖਕੇ ਪੈਰ ਪਸਾਰੋ,, ਇਹ ਨਾ ਦੇਖੋ ਓਹਨੇ ਇੰਨੇ ਲੱਖ ਲਾਇਆ ਤੇ ਮੈਂ ਇੰਨੇ ਲੱਖ ਲਗਾਉਣਾ ਸਾਦੇ ਵਿਆਹ ਸਾਦੇ ਭੋਗ ਨਾ ਕਰਜਾ ਨਾ ਬੋਝ