Friday, April 10, 2020
Home > News > BIG BAZAR ਜਾਣ ਵਾਲੇਉ ਹੋ ਜਾਉ ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦਾ ਇੰਝ

BIG BAZAR ਜਾਣ ਵਾਲੇਉ ਹੋ ਜਾਉ ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦਾ ਇੰਝ

ਦੇਖੋ ਜਦੋਂ BIG BAZAR ਨੂੰ CARRY BAG ਦੇ 18 ਰੁਪਏ ਵਸੂਲਣੇ ਪਏ ਇੰਨੇ ਮਹਿੰਗੇ ਕਿ ‘ਪ੍ਰਾਪਤ ਜਾਣਕਾਰੀ ਅਨੁਸਾਰ ਬਿਗ ਬਜ਼ਾਰ ਨੂੰ ਕੈਰੀ ਬੈਗ ਲਈ 18 ਰੁਪਏ ਵਸੂਲਣੇ ਮਹਿੰਗੇ ਪੈ ਗਏ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਕੰਜ਼ੀਊਮਰ ਫੋਰਮ ਨੇ ਬਿਗ ਬਜ਼ਾਰ ‘ਤੇ 11,500 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।ਮਾਮਲਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਵਿਚ ਸਥਿਤ ਐਲਾਂਟੇ ਮਾਲ ਦਾ ਹੈ। ਸ਼ਿਕਾ=ਇਤ ਕਰਤਾ ਨੇ ਇਲ-ਜ਼ਾਮ ਲਗਾਇਆ ਸੀ ਕਿ ਉਸ ਨੇ ਮਾਰਚ 20 2019 ਨੂੰ ਬਿਗ ਬਜ਼ਾਰ ਦੇ ਸਟੋਰ ਤੋਂ 1818 ਰੁਪਏ ਦੀ ਸ਼ਾਪਿੰਗ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਉਸ ਤੋਂ ਇਕ ਕੈਰੀ ਬੈਗ ਲਈ ਕਥਿਤ ਤੌਰ ‘ਤੇ 18 ਰੁਪਏ ਵਸੂਲੇ ਗਏ। ਫੋਰਮ ਨੇ ਬਿਗ ਬਜ਼ਾਰ ਨੂੰ ਦਸ ਹਜ਼ਾਰ ਰੁਪਏ ਕੰਜ਼ੀਊਮਰ ਲੀਗਲ ਐਡ ਅਕਾਊਂਟ ਵਿਚ ਜਮ੍ਹਾਂ ਕਰਵਾਉਣ ਦੇ ਨਾਲ ਸ਼ਿਕਾਇਤ ਕਰਤਾ ਨੂੰ 500 ਰੁਪਏ ਕੇਸ ਖਰਚ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸ਼ਿਕਾ-ਇਤ ਕਰਤਾ ਨੂੰ ਹੋਈ ਮਾਨਸਿਕ ਪਰੇ-ਸ਼ਾਨੀ ਲਈ ਇਕ ਹਜ਼ਾਰ ਰੁਪਏ ਅਤੇ ਕੈਰੀ ਬੈਗ ਲਈ ਵਸੂਲੇ ਗਏ 18 ਰੁਪਏ ਵੀ ਵਾਪਸ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਨਿਵਾਸੀ ਨੇ ਫੋਰਮ ਨੂੰ ਦਿੱਤੀ ਸ਼ਿਕਾ-ਇਤ ਵਿਚ ਦੱਸਿਆ ਕਿ ਉਹ ਬਿਗ ਬਜ਼ਾਰ ਵਿਚ ਸ਼ਾਪਿੰਗ ਕਰਨ ਗਿਆ ਸੀ। ਬਿਲਿੰਗ ਕਾਊਟਰ ਕਰਮਚਾਰੀ ਨੇ ਉਸ ਕੋਲੋਂ ਕੈਰੀ ਬੈਗ ਲਈ 18 ਰੁਪਏ ਅਲੱਗ ਵਸੂਲ ਕੀਤੇ। ਇਸ ਦੇ ਲਈ ਉਸ ਨੇ ਨੇ ਮਨ੍ਹਾਂ ਵੀ ਕੀਤਾ ਅਤੇ ਕਿਹਾ ਕੀ ਇਹ ਗੈਰ ਕਾਨੂੰਨੀ ਹੈ ਪਰ ਕਰਮਚਾਰੀ ਨਹੀਂ ਮੰਨਿਆ। ਤੁਹਾਨੂੰ ਦੱਸ ਦੇਈਏ ਕਿ ਪਰੇਸ਼ਾਨ ਹੋ ਕੇ ਬਲਦੇਵ ਨੇ ਕੰਜ਼ਿਊਮਰ ਫੋਰਮ ਦਾ ਦਰਵਾਜ਼ਾ ਖੜਕਾਇਆ।ਉੱਥੇ ਹੀ ਬਿਗ ਬਜ਼ਾਰ ਨੇ ਅਪਣੇ ਪੱਖ ਦੀ ਦਲੀਲ ਰੱਖਦੇ ਹੋਏ ਕਿਹਾ ਕਿ ਕੈਰੀ ਬੈਗ ਦੇ ਚਾਰਜਿਸ ਬਾਰੇ ਉਹਨਾਂ ਦੇ ਸਟੋਰ ‘ਤੇ ਡਿਸਪਲੇ ਕੀਤਾ ਹੋਇਆ ਹੈ ਅਤੇ ਇਸ ਬਾਰੇ ਗ੍ਰਾਹਕ ਨੂੰ ਵੀ ਦੱਸਿਆ ਗਿਆ। ਦੋਵੇਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਕੰਜ਼ੀਊਮਰ ਫੋਰਮ ਨੇ ਅਪਣਾ ਫੈਸਲਾ ਸੁਣਾਇਆ ਹੈ।