Friday, April 10, 2020
Home > News > ਪੰਜਾਬ ਚ ਹਰ ਰੋਜ਼ ਵਰਤਣ ਵਾਲੀ ਚੀਜ਼ ਹੋਈ ਮਹਿੰਗੀ ਆਮ ਲੋਕ ਤਾਂ ਗਏ

ਪੰਜਾਬ ਚ ਹਰ ਰੋਜ਼ ਵਰਤਣ ਵਾਲੀ ਚੀਜ਼ ਹੋਈ ਮਹਿੰਗੀ ਆਮ ਲੋਕ ਤਾਂ ਗਏ

ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਵੇਰਕਾ ਚੁੱਪ-ਚੁਪੀਤੇ ਇਕ ਵਾਰ ਫਿਰ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵੇਰਕਾ ਨੇ ਰਾਤੋ-ਰਾਤ ਅੱਜ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ। ਆਮ ਲੋਕਾਂ ‘ਤੇ ਇਸ ਦਾ ਅਸਰ ਜਰੂਰ ਪਵੇਗਾਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਪੰਜਾਬ ‘ਚ ਡੇਅਰੀ ਫਾਰਮਰਾਂ ਨੇ ਵੀ ਦੁੱਧ ਦੇ ਚੜ੍ਹਾ ਦਿੱਤੇ ਹਨ। ਅੱਜ ਲੁਧਿਆਣਾ ‘ਚ ਡੇਅਰੀ ਫਾਰਮਰਾਂ ਵੱਲੋਂ ਅੱਜ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਦੁੱਧ ਦੀਆਂ ਕੀਮਤਾਂ ‘ਚ ਇਜ਼ਾਫਾ ਕਰ ਦਿੱਤਾ ਗਿਆ ਹੈ।ਵੇਰਕਾ ਨੇ ਅਜੇ ਸਿਰਫ਼ ਦੁੱਧ ਦੇ ਹੀ ਰੇਟ ਵਧਾਏ ਹਨ, ਦੁੱਧ ਤੋਂ ਤਿਆਰ ਹੋਣ ਵਾਲੇ ਬਾਕੀ ਪ੍ਰੋਡਕਟਸ ਪਹਿਲਾਂ ਵਾਲੇ ਰੇਟ ‘ਤੇ ਹੀ ਮਿਲਣਗੇ। ਵੇਰਕਾ ਨੇ ਅੱਜ ਦੁੱਧ ਦੇ ਰੇਟਾਂ ਵਿਚ ਵਾਧਾ ਕਰਕੇ ਨਵੇਂ ਰੇਟ ਜਾਰੀ ਕੀਤੇ। ਜਿਨ੍ਹਾਂ ਦੇ ਰੇਟ ਇਸ ਤਰ੍ਹਾਂ ਹਨ ਇਸ ਮੁਤਾਬਕ ਹੁਣ ਫੁੱਲ ਕਰੀਮ ਦੁੱਧ ਅੱਧਾ ਲਿਟਰ ਨਵੇਂ ਰੇਟ ਮੁਤਾਬਕ 28 ਰੁਪਏ ਦਾ, ਸਟੈਂਡਰਡ ਦੁੱਧ 25 ਰੁਪਏ ਅੱਧਾ ਲਿਟਰ ਤੇ 49 ਰੁਪਏ ਦਾ ਇਕ ਲਿਟਰ, ਡਬਲ ਟੋਨ ਵਾਲਾ ਅੱਧਾ ਲਿਟਰ ਦੁੱਧ 20 ਰੁਪਏ ਤੇ ਗੋਕਾ ਦੁੱਧ 23 ਰੁਪਏ ਦਾ ਅੱਧਾ ਲਿਟਰ ਮਿਲੇਗਾ।ਵੇਰਕਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜਿਹੜੇ ਪੁਰਾਣੇ ਰੇਟ ਵਾਲੇ ਲਿਫ਼ਾਫ਼ੇ ਹਨ, ਉਨ੍ਹਾਂ ‘ਤੇ ਪੁਰਾਣਾ ਰੇਟ ਹੀ ਛਪਿਆ ਹੋਇਆ ਆਵੇਗਾ, ਉਸ ਤੋਂ ਬਾਅਦ ਨਵੀਂ ਐੱਮਆਰਪੀ ਵਾਲੇ ਪੈਕਟ ਆ ਜਾਣਗੇ।ਦੱਸ ਦੇਈਏ ਕਿ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਹ ਇਜ਼ਾਫਾ ਕੀਤਾ ਗਿਆ, ਜੋ ਪਹਿਲੀ ਦਸੰਬਰ ਤੋਂ ਪੂਰੇ ਪੰਜਾਬ ‘ਚ ਲਾਗੂ ਹੋ ਜਾਵੇਗਾ। ਇਸ ਨਾਲ ਦੁੱਧ ਦੇ ਭਾਅ ਵਧਣ ਕਾਰਨ ਆਮ ਲੋਕਾਂ ‘ਤੇ ਇਸ ਦਾ ਅਸਰ ਪਵੇਗਾ।ਤੁਹਾਨੂੰ ਦੱਸ ਦੇਈਏ ਕਿ ਡੇਅਰੀ ਫਾਰਮਰਾਂ ਦਾ ਕਹਿਣਾ ਹੈ ਕਿ ਤੂੜੀ ਦੇ ਭਾਅ ਵੀ ਲਗਾਤਾਰ ਵਧ ਰਹੇ ਹਨਅਤੇ ਫੀਡ ‘ਚ ਕੋਈ ਸਬਸਿਡੀ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਡੇਅਰੀ ਫਾਰਮਰਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡੇਅਰੀ ਫਾਰਮਰਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਵੱਡੀ ਗਿਣਤੀ ‘ਚ ਡੇਅਰੀਆਂ ਬੰਦ ਹੋ ਰਹੀਆਂ ਹਨ।