Thursday, April 9, 2020
Home > News > ਪੰਜਾਬ ਦੇ 22 ਸਾਲਾ ਫੌਜੀ ਵੀਰ ਨਾਲ ਨੌਕਰੀ ਸਮੇਂ ਵਰਤਿਆ ਭਾਣਾ

ਪੰਜਾਬ ਦੇ 22 ਸਾਲਾ ਫੌਜੀ ਵੀਰ ਨਾਲ ਨੌਕਰੀ ਸਮੇਂ ਵਰਤਿਆ ਭਾਣਾ

ਸੰਗਰੂਰ ਦਾ 22 ਸਾਲਾ ਫੌਜੀ ਜਵਾਨ ਜੰਮੂ-ਕਸ਼ਮੀਰ ‘ਚ ਹੋਇਆ ਦੇਸ਼ ਲਈ ਕੁਰਬਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਲੌਂਗੋਵਾਲ ‘ਚ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਇਸ ਪਿੰਡ ਦਾ ਫੌਜੀ ਜਵਾਨ ਜੰਮੂ ਕਸ਼ਮੀਰ ‘ਚ ਦੇਸ਼ ਲਈ ਕੁਰਬਾਨ ਹੋ ਗਿਆ।22 ਸਾਲਾ ਮਨਪ੍ਰੀਤ ਸਿੰਘ ਦੀ ਜੰਮੂ ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਤੋਂ ਬਰਫ਼ ਖਿਸਕਣ ਕਾਰਨ ਰੱਬ ਨੂੰ ਪਿਆਰਾ ਹੋ ਗਿਆ ਹੈ । ਤੁਹਾਨੂੰ ਦੱਸ ਦੇਈਏ ਕਿ ਇਹ ਖਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ sog ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਮਨਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ । ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀ ਪੰਜਾਬ ਦੇ ਤਿੰਨ ਹੋਰ ਬਹਾਦਰ ਪੁੱਤਰ ਦੇਸ਼ ਲਈ ਕੁਰਬਾਨ ਹੋ ਗਏ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਿਵਾਰ ਵਾਲਿਆਂ ਲਈ ਵੱਡਾ ਐਲਾਨ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਅਫਸੋਸ ਜਤਾਇਆ ਸੀ ਉਨ੍ਹਾਂ ਨੇ ਲਿਖਿਆ ਸੀ ਕਿ ਸਿਆਚਿਨ ਵਿੱਚ ਭਾਰੀ ਬਰਫ਼ਬਾਰੀ ਕਾਰਨ ਸਾਡੇ ਜਵਾਨਾਂ ਅਤੇ ਦੋ ਫੌਜੀ ਵੀਰਾਂ ਦੀ mout ਦੀ ਖ਼ਬਰ ਸੁਣ ਕੇ ਬਹੁਤ Dukh ਹੋਇਆ। ਇਸ dukh ਦੀ ਘੜੀ ਵਿੱਚ ਮੈਂ ਤੇ ਸਾਡੀ ਸਰਕਾਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ ਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ਪਰਿਵਾਰਾਂ ਨੂੰ ਤੇ ਜਿਹੜੇ ਵੀਰ jakhmi ਨੇ ਉਹ ਜਲਦ ਸਿਹਤਯਾਬ ਹੋ ਕੇ ਆਪਣੀ ਪਰਿਵਾਰ ਕੋਲ ਵਾਪਸ ਪਰਤਣ। ਇਸ ਘੜੀ ਵਿੱਚ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀ ਫੌਜੀ ਵੀਰਾਂ ਦੇ ਪਰਿਵਾਰਾਂ ਦਾ ਸਾਥ ਦੇਈਏਤਾਂ ਜੋ ਲੋੜ ਸਮੇ ਉਨ੍ਹਾਂ ਨੂੰ ਵੀ ਹੌਸਲਾ ਮਿਲੇ ਕਿਉਂਕਿ ਉਹ ਹਰ ਵਖਤ ਸਾਡੀ ਤੇ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ ਤੇ ਸਾਡਾ ਵੀ ਫਰਜ ਬਣਦਾ ਹੈ ਉਨ੍ਹਾਂ ਦੇ ਪਰਿਵਾਰਾਂ ਦੀ ਦੇਖ-ਰੇਖ ਕਰਨਾ। ਵਾਹਿਗੁਰੂ ਫੌਜੀ ਵੀਰਾਂ ਤੇ ਮਿਹਰ ਕਰੇ।