Thursday, April 9, 2020
Home > News > ਦੇਖੋ ਮੋਦੀ ਜੀ ਭੇਜ ਰਹੇ ਨੇ ਪੈਸੇ ਇਹੀ ਸੋਚ ਲੁੱਟਦਾ ਰਿਹਾ ਮੌਜਾਂ ਪਰ ਹੁਣ ਖੜੀ ਹੋ ਗਈ

ਦੇਖੋ ਮੋਦੀ ਜੀ ਭੇਜ ਰਹੇ ਨੇ ਪੈਸੇ ਇਹੀ ਸੋਚ ਲੁੱਟਦਾ ਰਿਹਾ ਮੌਜਾਂ ਪਰ ਹੁਣ ਖੜੀ ਹੋ ਗਈ

ਮੱਧ ਪ੍ਰਦੇਸ਼ ਦੇ ਪਿੰਡ ਵਿੱਚ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿੱਥੇ ਸਟੇਟ ਬੈਂਕ ਆਫ਼ ਇੰਡੀਆ ਦੀ ਆਲਮਪੁਰ ਸ਼ਾਖਾ ਵਿੱਚ ਬੈਂਕ ਵਾਲਿਆਂ ਨੇ ਤੋਂ ਅਲੱਗ ਅਲੱਗ ਵਿਅਕਤੀਆਂ ਨੂੰ ਇੱਕ ਹੀ ਖਾਤਾ ਨੰਬਰ ਦੇ ਦਿੱਤਾ ਅਤੇ ਨਾਲ ਹੀ ਗ੍ਰਾਹਕ ਆਈਡੀ ਨੰਬਰ ਵੀ ਦੇ ਦਿੱਤਾ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਹੁਕਮ ਸਿੰਘ ਕੁਸ਼ਵਾਹ ਪੁੱਤਰ ਹਰਬਿਲਾਸ ਕੁਸ਼ਵਾਹ ਹੈ। ਜੋ ਰੂਰਹੀ ਭਿੰਡ ਦਾ ਰਹਿਣ ਵਾਲਾ ਹੈ ਅਤੇ ਹਰਿਆਣਾ ਵਿੱਚ ਕੰਮ ਕਰ ਰਿਹਾ ਹੈ ਅਤੇ ਦੂਸਰੇ ਵਿਅਕਤੀ ਦਾ ਨਾਮ ਹੁਕਮ ਸਿੰਘ ਬਘੇਲ ਪੁੱਤਰ ਰਾਮ ਦਿਆਲ ਬਘੇਲ ਹੈ। ਜੋ ਰਉਣੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ ਨੂੰ 23 ਮਈ 2016 ਨੂੰ ਪਾਸ ਬੁੱਕ ਦਿੱਤੀ ਗਈ ਸੀ। ਜਦ ਕਿ ਹੁਕਮ ਸਿੰਘ ਕੁਸ਼ਵਾਹ ਨੂੰ 12 ਨਵੰਬਰ 2018 ਨੂੰ ਪਾਸਬੁੱਕ ਮਿਲੀ ਸੀ। ਦੋਵਾਂ ਦਾ ਹੀ ਬੱਚਤ ਖਾਤਾ ਨੰਬਰ ਅਤੇ ਗਾਹਕ ਸੰਖਿਆ ਨੰਬਰ ਇੱਕੋ ਹੈ। ਹੁਕਮ ਸਿੰਘ ਕੁਸ਼ਵਾਹ ਜਿਹੜਾ ਕਿ ਹਰਿਆਣਾ ਵਿੱਚ ਕੰਮ ਕਰਦਾ ਹੈ। ਹਰਿਆਣਾ ਵਿੱਚ ਰਹਿੰਦੇ ਹੋਏ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਂਦਾ ਰਿਹਾ। ਜਦੋਂ ਉਹ ਵਾਪਿਸ ਆ ਕੇ 16 ਅਕਤੂਬਰ ਨੂੰ ਬੈਂਕ ਵਿੱਚੋਂ ਪੈਸੇ ਕਢਵਾਉਣ ਗਿਆ ਤਾਂ ਉਸ ਦੇ ਖਾਤੇ ਵਿੱਚ ਸਿਰਫ਼ 35 ਹਜ਼ਾਰ ਰੁਪਏ ਬਚੇ ਸਨ। ਉਸ ਦੇ ਖਾਤੇ ਵਿੱਚੋਂ 7 ਦਸੰਬਰ 2018 ਤੋਂ 7 ਮਈ 2019 ਤੱਕ ਵੱਖ ਵੱਖ ਤਰੀਕਾਂ ਨੂੰ 89 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਪੀੜਤ ਨੇ ਮਾਮਲਾ ਬੈਂਕ ਮੈਨੇਜਰ ਦੇ ਧਿਆਨ ਵਿੱਚ ਲਿਆਂਦਾ। ਜਾਂਚ ਕਰਨ ਤੇ ਪਤਾ ਲੱਗਾ ਹੈ ਕਿ ਇਹ ਬੈਂਕ ਵਾਲਿਆਂ ਦੀ ਆਪਣੀ ਗਲਤੀ ਕਾਰਨ ਹੋਇਆ ਹੈ। ਬੈਂਕ ਵਾਲਿਆਂ ਨੇ ਦੋ ਵਿਅਕਤੀਆਂ ਨੂੰ ਇੱਕ ਹੀ ਖਾਤਾ ਨੰਬਰ ਦੇ ਦਿੱਤਾ। ਇੱਕ ਵਿਅਕਤੀ ਇਸ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਂਦਾ ਰਿਹਾ ਅਤੇ ਦੂਜਾ ਕਢਵਾਉਂਦਾ ਰਿਹਾ। ਪੈਸੇ ਕਢਵਾਉਣ ਵਾਲੇ ਵਿਅਕਤੀ ਨੇ ਆਪਣੇ ਖਾਤੇ ਨੂੰ ਆਧਾਰ ਨੰਬਰ ਨਾਲ ਲਿੰਕ ਕਰਵਾਇਆ ਹੋਇਆ ਸੀ। ਉਹ ਕਿਊਸਿਕ ਸੈਂਟਰ ਤੋਂ ਅੰਗੂਠੇ ਦਾ ਨਿਸ਼ਾਨ ਲਾ ਕੇ ਪੈਸੇ ਕਢਵਾਉਂਦਾ ਰਿਹਾ। ਜਦੋਂ ਬੈਂਕ ਵਾਲਿਆਂ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ। ਉਹ ਸਮਝਦਾ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਉਸ ਦੇ ਖਾਤੇ ਵਿਚ ਪੈਸੇ ਪਾਏ ਜਾ ਰਹੇ ਹਨ। ਉਹ ਪੈਸੇ ਕਢਵਾ ਕੇ ਘਰ ਵਿੱਚ ਵਰਤਦੇ ਰਹੇ। ਉਸ ਨੇ ਵਾਅਦਾ ਕੀਤਾ ਕਿ ਉਹ ਪੀੜਤ ਨੂੰ ਹੁਣ ਤਿੰਨ ਕਿਸ਼ਤਾਂ ਵਿੱਚ ਰਕਮ ਵਾਪਸ ਕਰ ਦੇਵੇਗਾ।