Thursday, April 9, 2020
Home > News > ਪੁਲਸ ਨੇ ਕੀਤਾ ਵੱਡਾ ਖੁਲਾਸਾ ਕਨੇਡਾ ਚ ਮਰੀ ਕੁੜੀ ਦੇ ਨਾਲ ਇਕ ਮੁੰਡੇ ਦੀ ਲੋਥ ਮਿਲੀ

ਪੁਲਸ ਨੇ ਕੀਤਾ ਵੱਡਾ ਖੁਲਾਸਾ ਕਨੇਡਾ ਚ ਮਰੀ ਕੁੜੀ ਦੇ ਨਾਲ ਇਕ ਮੁੰਡੇ ਦੀ ਲੋਥ ਮਿਲੀ

ਨਵੀ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ — ਕੈਨੇਡਾ ਦੇ ਸ਼ਹਿਰ ਸਰੀ ‘ਚ ਜਲੰਧਰ ਦੇ ਲਾਂਬੜਾ ਦੀ ਰਹਿਣ ਵਾਲੀ ਲੜਕੀ ਪ੍ਰਭਲੀਨ ਦੀ ਬਾਡੀ ਮਿਲਣ ਤੋਂ ਬਾਅਦ ਉਥੋਂ ਇਕ 18 ਸਾਲਾ ਨੌਜਵਾਨ ਦੀ ਬਾਡੀ ਮਿਲੀ ਗਈ ਹੈ। ਕੈਨੇਡਾ ਦੇ ਇਕ ਨਿਊਜ਼ ਵੈੱਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਪੁਲਸ ਨੂੰ ਪ੍ਰਭਲੀਨ ਦੀ ਰੈਂਟਿਡ ਅਕੰਮੋਡੇਸ਼ਨ ਤੋਂ ਪ੍ਰਭਲੀਨ ਦੀ ਬਾਡੀ ਤੋਂ ਇਲਾਵਾ ਇਕ 18 ਸਾਲਾ ਨੌਜਵਾਨ ਦੀ ਵੀ ਬਾਡੀ ਮਿਲੀ ਹੈ। ਹਾਲਾਂਕਿ ਨਿਊਜ਼ ਪੋਰਟਲ ਨੇ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਸ਼ੁਰੂਆਤੀ ਜਾਂਚ ‘ਚ ਪੁਲਸ ਦਾ ਇਹ ਕਹਿਣਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਪੋਰਟਲ ਦਾ ਦਾਅਵਾ ਹੈ ਕਿ ਕੈਨੇਡਾ ਪੁਲਸ ਜਲਦੀ ਹੀ ਹ- ਤਿ-ਆ ਦੇ ਮਾਮਲੇ ‘ਚ ਖੁਲਾਸਾ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੀ ਹੈ ਮਾਮਲਾ ਜਲੰਧਰ ਸ਼ਹਿਰ ‘ਚ ਰਹਿਣ ਵਾਲੀ ਪ੍ਰਭਲੀਨ 2016 ਨੂੰ ਕੈਨੇਡਾ ‘ਚ ਪੜ੍ਹਾਈ ਕਰਨ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੇ ਉਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। 24 ਨਵੰਬਰ 2019 ਨੂੰ ਕਿਸੇ ਨੇ ਪ੍ਰਭਲੀਨ ਦੇ ਅਕਾਲ ਚਲਾਣੇ ਦੀ ਖਬਰ ਆਉਦੀ ਹੈ । ਇਸ ਦੀ ਸੂਚਨਾ ਕੈਨੇਡਾ ਪੁਲਸ ਵੱਲੋਂ ਪ੍ਰਭਲੀਨ ਦੇ ਪਰਿਵਾਰ ਨੂੰ ਦਿੱਤੀ ਗਈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਨੂੰ ਨਹੀਂ ਪਤਾ ਕਿ ਕਿਵੇਂ ਲਿਆਉਣੀ ਹੈ ਕੈਨੇਡਾ ਤੋਂ ਪ੍ਰਭਲੀਨ ਦੀ ਬਾਡੀ ਕਨੇਡਾ ਤੋਂ ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਵੇਂ ਆਪਣੀ ਧੀ ਦੀ ਲੋਥ ਭਾਰਤ ਲਿਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਪੁਲਸ ਨੇ ਸੱਚਾਈ ਦਾ ਪਤਾ ਲਗਾਉਣ ਲਈ ਇਕ ਹਫਤੇ ਦਾ ਸਮਾਂ ਮੰਗਿਆ ਹੈ। ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕਰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪੂਰੇ ਪੰਜਾਬੀ ਭਾਈਚਾਰੇ ਨੂੰ ਸੋਗ ਚ ਡੋਬ ਦਿੱਤਾ ਪ੍ਰਭਲੀਨ ਦੇ ਅਕਾਲ ਚਲਾਣਾ ਨੇ। ਵਾਹਿਗੁਰੂ ਭੈਣ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।