Monday, April 6, 2020
Home > News > ਦੇਖੋ ਪੰਜਾਬ ਚ ਇਹਨਾਂ ਥਾਵਾਂ ਤੇ ਹੋਈ ਭਾਰੀ ਗੜੇਮਾਰੀ ਮੌਸਮ ਨੇ ਇੱਕਦਮ ਬਦਲੀ ਕਰਵਟ

ਦੇਖੋ ਪੰਜਾਬ ਚ ਇਹਨਾਂ ਥਾਵਾਂ ਤੇ ਹੋਈ ਭਾਰੀ ਗੜੇਮਾਰੀ ਮੌਸਮ ਨੇ ਇੱਕਦਮ ਬਦਲੀ ਕਰਵਟ

ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਿਤ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਮੌਸਮ ਨੂੰ ਲੈਕੇ ਪੰਜਾਬ ਤੋ ਆਈ ਹੈ ਦੇਰ ਰਾਤ ਤੋ ਹੀ ਪੰਜਾਬ ਵਿਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਮੰਗਲਵਾਰ ਨੂੰ ਜਿਥੇ ਸੂਬੇ ‘ਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਈ, ਉਥੇ ਹੀ ਲੁਧਿਆਣਾ ਜਗਰਾਓਂ ਬਰਨਾਲਾ ਨਾਲੇ ਪਿੰਡਾਂ ਦੇ ਨੇੜਲੇ ਪਿੰਡ ਹੰਸ ਕਲਾਂ ਆਦਿ ਵਿਖੇ ਭਾਰੀ ਗੜੇ-ਮਾਰੀ ਹੋਈ। ਇਸ ਗੜੇਮਾਰੀ ਅਤੇ ਬਾਰਿਸ਼ ਕਾਰਨ ਜਿੱਥੇ ਪਾਰ ਡਿੱਗਿਆ ਹੈ, ਉਥੇ ਹੀ ਠੰਡ ਨੇ ਵੀ ਜ਼ੋਰ ਫੜ ਲਿਆ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਆਉਣ ਵਾਲੇ ਦੋ ਦਿਨ ਸੂਬੇ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਿਸ ਨਾਲ ਠੰਡ ‘ਚ ਵਾਧਾ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਕਈ ਖੁੱਲ੍ਹੇ ਇਲਾਕਿਆਂ ‘ਚ ਵਿਭਾਗ ਵਲੋਂ ਗੜੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕਰੀ ਸੀ ਕਿ 26 ਤੇ 27 ਨਵੰਬਰ ਨੂੰ ਕੁਝ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਹੋ ਸਕਦੀ ਹੈ। ਜਦਕਿ ਐਤਵਾਰ ਨੂੰ ਕਈ ਥਾਂਵਾਂ ‘ਤੇ ਧੁੱਪ ਵੀ ਖਿਲ ਸਕਦੀ ਹੈ। ਜਿੱਥੇ ਕਈ ਲੋਕੀ ਠੰਡ ਦਾ ਆਨੰਦ ਲੈ ਰਹੇ ਹਨ ਉੱਥੇ ਹੀ ਕਿਸਾਨ ਵੀਰਾਂ ਲਈ ਹੋਈ ਗੜੇਮਾਰੀ ਏ ਚਿੰਤਾ ਵਧਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇਖੇਤਰਾ ਵਿਚ ਦਰਮਿਆਨੀ ਤੋ ਭਾਰੀ ਬਾਰਿਸ਼ ਦਰਜ ਹੋਈ ਤੇ ਕਈ ਖੇਤਰਾਂ ਚ ਭਾਰੀ ਗੜੇ-ਮਾਰੀ ਹੋਈ ਜਿਸ ਨਾਲ ਫਸਲਾਂ ਨੂੰ ਬਹੁਤ ਨੁਕ-ਸਾਨ ਹੋਇਆ ਅੱਜ ਵੀ ਪੰਜਾਬ ਚ ਦਰਮਿਆਨੇ ਮੀਹ ਦੀ ਉਮੀਦ ਹੈ ਵੈਸੇ ਅੱਜ ਪੰਜਾਬ ਚ ਧੁੱਪ ਕਾਰਨ ਕੁਝ ਰਾਹਤ ਮਿਲੀ ਹੈ।