Thursday, April 9, 2020
Home > News > ਕੈਨੇਡਾ ਦੇ ਗੁਰੂਘਰਾਂ ਵੱਲੋਂ ਨਵੇਂ ਵਿਦਿਆਰਥੀਆਂ ਲਈ ਵੱਡਾ ਐਲਾਨ ਸਭ ਪਾਸੇ ਖੁਸ਼ੀ ਦੀ ਲਹਿਰ

ਕੈਨੇਡਾ ਦੇ ਗੁਰੂਘਰਾਂ ਵੱਲੋਂ ਨਵੇਂ ਵਿਦਿਆਰਥੀਆਂ ਲਈ ਵੱਡਾ ਐਲਾਨ ਸਭ ਪਾਸੇ ਖੁਸ਼ੀ ਦੀ ਲਹਿਰ

ਹੁਣੇ-ਹੁਣੇ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਥੇ ਦੁਨੀਆਂ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਵਲੋਂ ਆਪੋ ਅਪਣੇ ਪੱਧਰ ‘ਤੇ ਧਾਰਮਕ ਸਮਾਗਮ ਜਾਂ ਧਾਰਮਕ ਕਾਰਜ ਕਰਵਾਏ ਜਾ ਰਹੇ ਹਨ, ਉਥੇ ਇਸ ਸਬੰਧ ਵਿਚ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਕੁੱਝ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਕੁੱਝ ਅਜਿਹੇ ਹੀ ਉਪਰਾਲੇ ਸ਼ੁਰੂ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਬੰਧ ਵਿਚ ਜਿਥੇ ਕਿ ਸਰੀ ਦੀ 120 ਸਟਰੀਟ ‘ਤੇ ਸਥਿਤ ਗੁਰਦਵਾਰਾ ਗੁਰੂ ਨਾਨਕ ਜੀ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਉਚੇਰੀ ਪੜ੍ਹਾਈ ਕਰਨ ਕੈਨੇਡਾ ਪੁੱਜੇ ਵਿਦਿਆਰਥੀਆਂ ਲਈ ਲੰਗਰ ਛਕਣ ਦੇ ਨਾਲ ਨਾਲ ਲੰਗਰ ਪੈਕ ਕਰਵਾ ਕੇ ਘਰ ਜਾਂ ਕੰਮ ‘ਤੇ ਲਿਜਾਣ ਦੇ ਸ਼ਲਾਘਾਯੋਗ ਫ਼ੈਸਲੇ ਦਾ ਐਲਾਨ ਕੀਤਾ ਗਿਆ ਹੈ। ਉਥੇ ਇਥੋਂ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਨਵੇਂ ਆ ਰਹੇ ਵਿਦਿਆਰਥੀ/ਵਿਦਿਆਰਥਣਾਂ ਸਮੇਤ ਬਾਕੀ ਕੌਮਾਂਤਰੀ ਵਿਦਿਆਰਥੀਆਂ ਲਈ ਹਰ ਸੋਮਵਾਰ ਨੂੰ ਮੁਫ਼ਤ ਬਿਸਤਰੇ ਵੰਡਣ ਦਾ ਸ਼ਲਾਘਾਯੋਗ ਉਪਰਾਲਾ ਵੀ ਵਿਢਿਆ ਗਿਆ ਹੈ ਜਿਸ ਦਾ ਕਿ ਇਥੋਂ ਦੀਆਂ ਸੰਗਤਾਂ ਅਤੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਖ਼ੁਸ਼ੀ ਭਰੇ ਲਹਿਜੇ ਵਿਚ ਸਵਾਗਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਪਰ ਲੰਗਰ ਦੀ ਪਰੰਪਰਾ ਚਿਸਤੀ ਸੂਫ਼ੀਆਂ ਵਿੱਚ ਪਹਿਲਾਂ ਤੋਂ ਪ੍ਰਚੱਲਤ ਸੀ ਅਤੇ ਇਹ ਅਸਲ ਵਿੱਚ ਬਾਬਾ ਫ਼ਰੀਦ ਦੁਆਰਾ ਸ਼ੁਰੂ ਕੀਤੀ ਗਈ।[2] ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਮਗਰੋਂ ਕਰਤਾਰਪੁਰ ਆ ਕੇ ਰਹੇ ਸਨ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ। ਸ਼ਰਧਾਲੂਆਂ ਦੇ ਖਾਣ-ਪੀਣ ਅਤੇ ਠਹਿਰਣ ਦਾ ਪ੍ਰਬੰਧ ਕੀਤਾ ਜਾਣ ਲੱਗਿਆ। ਇਹੀ ਲੰਗਰ ਪ੍ਰਥਾ ਦੀ ਸ਼ੁਰੂਆਤ ਸੀ। ਗੁਰੂ ਨਾਨਕ ਦੇਵ ਜੀ ਖੇਤੀ ਦੀ ਉਪਜ ਲੰਗਰ ਵਿੱਚ ਪਾ ਦਿੰਦੇ ਸਨ। ਸ਼ਰਧਾਲੂ ਵੀ ਆਪਣੀ ਸਮਰੱਥਾ ਅਨੁਸਾਰ ਆਪਣੀ ਨੇਕ ਕਮਾਈ ਵਿੱਚੋਂ ਲੰਗਰ ਵਿੱਚ ਹਿੱਸਾ ਪਾਉਣ ਲੱਗੇ। ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਕਿ ਲੋੜਵੰਦ ਹੀ ਲੰਗਰ ਦਾ ਫ਼ਾਇਦਾ ਉਠਾਉਣ। ਨਾਮ ਜਪਣ ਅਤੇ ਧਰਮ ਦੀ ਕਿਰਤ ਕਰਨੀ ਤੇ ਉਸ ਵਿੱਚੋਂ ਦਸਵੰਧ ਦਾਨ ਕਰਨਾ ਹੀ ਲੰਗਰ ਦੀ ਬੁਨਿਆਦ ਹੈ। ਦਾਨ ਤਾਂ ਘਾਲਿ ਕਮਾਈ ਦਾ ਹੀ ਲੇਖੇ ਲੱਗਦਾ ਹੈ। ਦੁਜੇ ਗੁਰੂ ਅੰਗਦ ਦੇਵ ਜੀ ਵੱਲੋਂ ਲੰਗਰ ਦੇ ਨਾਲ ਸ਼ਬਦ ਦਾ ਲੰਗਰ ਵੀ ਸ਼ੁਰੂ ਕੀਤਾ ਗਿਆ। ਗੁਰੂ ਅਮਰ ਦਾਸ ਨੇ ਜਾਤ-ਪਾਤ ਦਾ ਭੇਦ ਮਿਟਾਉਣ ਅਤੇ ਬਰਾਬਰਤਾ ਦਾ ਸੰਦੇਸ਼ ਦੇਣ ਲਈ ਪਹਿਲਾਂ ਪੰਗਤ ਫਿਰ ਸੰਗਤ ਦਾ ਬਚਨ ਕੀਤਾ। ਮੁਗਲ ਬਾਦਸ਼ਾਹ ਅਕਬਰ ਨੇ ਲੰਗਰ ਛਕਣ ਪਿੱਛੋਂ ਹੀ ਗੁਰੂ ਦੇ ਦਰਸ਼ਨ ਕੀਤੇ ਸਨ। ਬਾਦਸ਼ਾਹ ਅਕਬਰ ਨੇ ਬਾਰ੍ਹਾਂ ਪਿੰਡਾਂ ਦਾ ਪਟਾ ਲੰਗਰ ਦੇ ਨਾਮ ਲਵਾ ਦੇਣ ਲਈ ਕਿਹਾ ਤਾਂ ਗੁਰੂ ਜੀ ਨੇ ਕਿਹਾ ਕਿ ਲੰਗਰ ਤਾਂ ਲੋਕਾਂ ਦੀ ਨੇਕ ਅਤੇ ਧਰਮ ਦੀ ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ। ਗੁਰੂ ਰਾਮਦਾਸ ਜੀ ਦੇ ਸਮੇਂ ਅਨਾਥਾਂ ਅਤੇ ਕਾਰ ਸੇਵਕਾਂ ਲਈ ਲੰਗਰ ਸਹਾਰਾ ਬਣਿਆ। ਪੰਜਵੇਂ ਗੁਰੂ ਅਰਜਨ ਦੇਵ ਨੇ ਬਿਨਾ ਕਾਰ ਭਗਤੀ ਸੰਪੂਰਨ ਨਹੀਂ ਹੋ ਸਕਦੀ। ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਸਰਧਾਲੂ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਇਕੱਠੀਆਂ ਕਰਕੇ ਲਿਆਉਂਦਾ। ਇਕ ਹਿੱਸਾ ਲੰਗਰ ਵਾਸਤੇ ਦੇ ਦਿੰਦਾ ਅਤੇ ਇਕ ਹਿੱਸਾ ਵੇਚ ਕੇ ਆਪਣਾ ਗੁਜ਼ਾਰਾ ਕਰਨ ਲੱਗਾ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਭਾਈ ਗੜ੍ਹੀਆ ਨੂੰ ਕਸ਼ਮੀਰ ਜਾ ਕੇ ਬਾਣੀ ਦਾ ਪ੍ਰਚਾਰ ਕਰਨ ਅਤੇ ਸੰਗਤਾਂ ਤੋਂ ਉਨ੍ਹਾਂ ਦੀ ਨੇਕ ਕਮਾਈ ਵਿੱਚੋਂ ਦਸਵੰਧ ਇਕੱਠਾ ਕਰਕੇ ਲਿਆਉਣ ਦਾ ਹੁਕਮ ਦਿੱਤਾ ਤਾਂ ਉਸ ਨੇ ਇਕੱਠਾ ਕੀਤਾ ਧਨ ਕਾਲ਼ ਪੀੜਤਾਂ ਦੀ ਸਹਾਇਤਾ ਲਈ ਖਰਚ ਕਰ ਦਿੱਤਾ ਅਤੇ ਕੇਵਲ ਸਵਾ ਰੁਪਇਆ ਲਿਆ ਕੇ ਗੁਰੂ ਜੀ ਨੂੰ ਭੇਟ ਕਰ ਦਿੱਤਾ। ਗੁਰੂ ਸਾਹਿਬ ਉਸ ਵੱਲੋਂ ਪੀੜਤਾਂ ਦੀ ਸੇਵਾ ਤੇ ਸਹਾਇਤਾ ਕਰਨ ਦੇ ਕੰਮ ਤੋਂ ਬਹੁਤ ਖੁਸ਼ ਹੋਏ।