Friday, April 10, 2020
Home > News > ਚੜ੍ਹਨਾ ਸੀ ਘੋੜੀ ਤੇ ਪਰ ਗਿਆ ਇਹ ਕੰਮ ਦੇਖੋ ਕਿਵੇਂ ਵਿਆਹ ਤੋਂ ਪਹਿਲਾਂ ਗਾਇਬ ਹੋਇਆ ਮੁੰਡਾ

ਚੜ੍ਹਨਾ ਸੀ ਘੋੜੀ ਤੇ ਪਰ ਗਿਆ ਇਹ ਕੰਮ ਦੇਖੋ ਕਿਵੇਂ ਵਿਆਹ ਤੋਂ ਪਹਿਲਾਂ ਗਾਇਬ ਹੋਇਆ ਮੁੰਡਾ

ਫਤਹਿਗੜ੍ਹ ਸਾਹਿਬ ਦੇ ਪਿੰਡ ਮਨੈਲਾ ਦਾ ਨੌਜਵਾਨ ਜਗਦੀਪ ਸਿੰਘ ਪੁੱਤਰ ਹਰਨੇਕ ਸਿੰਘ 21 ਨਵੰਬਰ ਸ਼ਾਮ ਲੱਗਭਗ 5 ਵਜੇ ਤੋਂ ਲਾ-ਪ-ਤਾ ਹੋ ਗਿਆ ਹੈ। ਉਸ ਦਾ 26 ਨਵੰਬਰ ਨੂੰ ਵਿਆਹ ਸੀ ਅਤੇ ਕੁਹਾੜਾ ਮੈਰਿਜ ਪੈਲੇਸ ਵਿੱਚ ਉਸ ਦੀ ਬਰਾਤ ਜਾਣੀ ਸੀ। ਉਹ ਖੇਤਾਂ ਵਿੱਚੋਂ ਆਪਣੇ ਘਰ ਜਾਣ ਲਈ ਮੋਟਰਸਾਈਕਲ ਤੇ ਤੁਰਿਆ ਸੀ। ਪਰ ਘਰ ਨਹੀਂ ਪਹੁੰਚਿਆ। ਉਸ ਦਾ ਮੋਟਰਸਾਈਕਲ ਪਿੰਡ ਮਾਨਪੁਰ ਦੀ ਨਹਿਰ ਦੀ ਪਟੜੀ ਤੇ ਖ-ੜ੍ਹਾ ਮਿਲਿਆ ਹੈ। ਪੁਲਿਸ ਦੁਆਰਾ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਗਦੀਪ ਸਿੰਘ ਪੰਜਾਬ ਪੁਲਿਸ ਵਿਚ ਕਾਂਸਟੇਬਲ ਦੇ ਤੌਰ ਤੇ ਨੌਕਰੀ ਕਰਦਾ ਸੀ। ਜਗਦੀਪ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਉਹ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਭਾਂਡੇ ਲੈ ਕੇ ਘਰ ਨੂੰ ਚਲੇ ਜਾਣ। ਉਹ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਿਹਾ ਹੈ। ਜਗਦੀਪ ਸਿੰਘ ਲੱਗਭੱਗ 5 ਵਜੇ ਖੇਤਾਂ ਤੋਂ ਘਰ ਨੂੰ ਤੁਰਿਆ ਪਰ ਘਰ ਨਹੀਂ ਪਹੁੰਚਿਆ। ਕੁਝ ਮਿੰਟਾਂ ਬਾਅਦ ਉਸ ਦਾ ਮੋਬਾਇਲ ਵੀ ਬੰ-ਦ ਹੋ ਗਿਆ। ਪਰਿਵਾਰ ਨੂੰ ਉਸ ਦਾ ਮੋਟਰਸਾਈਕਲ ਪਿੰਡ ਮਾਨਪੁਰ ਦੀ ਨਹਿਰ ਦੀ ਪਟੜੀ ਤੋਂ ਮਿਲਿਆ ਹੈ। ਉੱਥੇ ਪਾਣੀ ਦੀ ਸਪਲਾਈ ਦੇ ਦਫਤਰ ਵਾਲਿਆਂ ਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਇੱਥੇ ਇੱਕ ਵਿਅਕਤੀ ਆਇਆ ਤਾਂ ਸੀ। ਪਰ ਉਹ ਮੋਟਰਸਾਈਕਲ ਖੜ੍ਹਾ ਕਰਕੇ ਖੇਤਾਂ ਵੱਲ ਨੂੰ ਉੱਤਰ ਗਿਆ। ਇਹ ਨੌਜਵਾਨ ਪੰਜਾਬ ਪੁਲੀਸ ਵਿੱਚ ਸਿਪਾਹੀ ਵਜੋਂ ਨੌਕਰੀ ਕਰਦਾ ਸੀ ਅਤੇ ਛੁੱਟੀ ਲੈ ਕੇ ਆਪਣੇ ਘਰ ਆਇਆ ਹੋਇਆ ਸੀ। ਇਸ 26 ਤਰੀਕ ਨੂੰ ਉਸ ਦੀ ਬ-ਰਾ-ਤ ਜਾਣੀ ਸੀ। ਉਸ ਦਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਮਿੱਤਰ ਉਸ ਦੀ ਭਾ-ਲ ਕਰ ਰਹੇ ਸਨ। ਪਰ ਉਸ ਦਾ ਕੋਈ ਸੁ-ਰਾ-ਗ ਪਤਾ ਨਹੀਂ ਲੱਗਾ। ਪੁਲਿਸ ਅਧਿਕਾਰੀ ਦੁਆਰਾ ਦੱਸਿਆ ਗਿਆ ਹੈ ਕਿ ਉਨ੍ਹਾਂ ਕੋਲ ਹਰਨੇਕ ਸਿੰਘ ਨੇ ਆਪਣੇ ਪੁੱਤਰ ਜਗਦੀਪ ਸਿੰਘ ਦੇ ਲਾ-ਪ-ਤਾ ਹੋਣ ਦੀ ਦ-ਰ-ਖ਼ਾ-ਸ-ਤ ਦਿੱਤੀ ਹੈ। ਇਹ ਵੀ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਪਿੰਡ ਮਾਨਪੁਰ ਦੀ ਨਹਿਰ ਦੀ ਪਟੜੀ ਤੋਂ ਮਿਲਿਆ ਹੈ। ਪੁਲਿਸ ਦੁਆਰਾ ਸਰਗਰਮੀ ਨਾਲ ਜਗਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ