Friday, April 10, 2020
Home > News > ਹੋ ਗਿਆ ਵੱਡਾ ਐਲਾਨ ਹੁਣ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਲੱਗਣਗੀਆਂ ਮੌਜਾਂ ਹੀ ਮੌਜਾਂ ਪਰ

ਹੋ ਗਿਆ ਵੱਡਾ ਐਲਾਨ ਹੁਣ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਲੱਗਣਗੀਆਂ ਮੌਜਾਂ ਹੀ ਮੌਜਾਂ ਪਰ

ਸਾਡੇ ਮੁਲਕ ਵਿੱਚ ਲੜਕੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਣ ਲੱਗੀ ਹੈ। ਸਰਕਾਰਾਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲੱਗੀਆਂ ਹਨ। ਕੇਂਦਰ ਸਰਕਾਰ ਦੁਆਰਾ ਸੁਕੰਨਿਆ ਯੋਜਨਾ ਚਾਲੂ ਕੀਤੀ ਗਈ ਹੈ ਤਾਂ ਕਿ ਮਾਪੇ ਧੀਆਂ ਨੂੰ ਆਪਣੇ ਉੱਤੇ ਭਾਰ ਨਾ ਸਮਝਣ ਸਾਡੇ ਮੁਲਕ ਵਿੱਚ ਲੜਕੀਆਂ ਨੂੰ ਭਾਰ ਸਮਝਿਆ ਜਾਂਦਾ ਸੀ। ਕਈ ਸੂਬਿਆਂ ਵਿੱਚ ਬਾਲ ਵਿਆਹ ਦੀ ਪ੍ਰਥਾ ਦਾ ਰਿਵਾਜ ਸੀ। ਬਾਲ ਵਿਆਹ ਕਾਰਨ ਲੜਕੀ ਸਿੱਖਿਆ ਤੋਂ ਵਾਂਝੀ ਰਹਿ ਜਾਂਦੀ ਸੀ। ਜੇਕਰ ਮਾਂ ਪੜ੍ਹੀ ਲਿਖੀ ਹੋਵੇ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇ ਸਕਦੀ ਹੈ। ਹੁਣ ਅਸਾਮ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਇੱਕ ਹੋਰ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਇਹ ਸਕੀਮ ਅਗਲੇ ਸਾਲ ਜਨਵਰੀ ਤੋਂ ਅਮਲ ਵਿੱਚ ਲਿਆਂਦੀ ਜਾਵੇਗੀ। ਜਿਹੜੀ ਲੜਕੀਆਂ ਦੇ ਜਨਵਰੀ ਤੋਂ ਵਿਆਹ ਹੋਣਗੇ। ਸਰਕਾਰ ਦੁਆਰਾ ਉਨ੍ਹਾਂ ਲੜਕੀਆਂ ਨੂੰ ਇੱਕ ਤੋਲਾ ਸੋਨਾ ਦਿੱਤੇ ਜਾਣ ਦੀ ਵਿਵਸਥਾ ਕੀਤੇ ਜਾਣ ਦੀ ਖ਼ਬਰ ਸੁਣਨ ਵਿੱਚ ਆਈ ਹੈ। ਇਸ ਯੋਜਨਾ ਦਾ ਉਦੇਸ਼ ਬਾਲ ਵਿਆਹ ਨੂੰ ਰੋਕਣਾ ਅਤੇ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣਾ ਹੈ। ਇਸ ਯੋਜਨਾ ਅਧੀਨ ਉਨ੍ਹਾਂ ਲੜਕੀਆਂ ਨੂੰ ਹੀ ਲਾਭ ਦਿੱਤਾ ਜਾਵੇਗਾ। ਜਿਨ੍ਹਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ ਪੰਜ ਲੱਖ ਰੁਪਏ ਤੋਂ ਘੱਟ ਹੈ। ਇਸ ਤੋਂ ਬਿਨਾਂ ਲੜਕੀ ਦੀ ਵਿੱਦਿਅਕ ਯੋਗਤਾ ਦਸਵੀਂ ਪਾਸ ਹੋਣੀ ਜ਼ਰੂਰੀ ਹੈ। ਇਹ ਸਹਾਇਤਾ ਸਿਰਫ ਪਹਿਲੇ ਵਿਆਹ ਤੇ ਹੀ ਦਿੱਤੀ ਜਾਵੇਗੀ। ਇਸ ਵਿਆਹ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ। ਇਹ ਮੈਰਿਜ ਐਕਟ 1954 ਅਧੀਨ ਰਜਿਸਟਰਡ ਕਰਵਾਉਣਾ ਹੋਵੇਗਾ। ਇਸ ਸਕੀਮ ਦੇ ਲਾਗੂ ਹੋਣ ਨਾਲ ਸਮਾਜ ਵਿੱਚ ਚੰਗਾ ਸੰਦੇਸ਼ ਜਾਵੇਗਾ। ਸਕੀਮ ਦਾ ਲਾਭ ਲੈਣ ਲਈ ਜੋ ਦਸਵੀਂ ਪਾਸ ਦੀ ਸ਼ਰਤ ਰੱਖੀ ਗਈ ਹੈ। ਉਸ ਨੂੰ ਮੁੱਖ ਰੱਖਦੇ ਹੋਏ ਮਾਂ ਬਾਪ ਆਪਣੀਆਂ ਧੀਆਂ ਨੂੰ ਵਿੱਦਿਆ ਦਿਵਾਉਣਗੇ। ਇਸ ਨਾਲ ਸਮਾਜ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨ ਵਿੱਚ ਵੀ ਯੋਗਦਾਨ ਮਿਲੇਗਾ। ਵਿਆਹ ਦੀ ਰਜਿਸਟਰੇਸ਼ਨ ਜ਼ਰੂਰੀ ਕਰ ਦਿੱਤੇ ਜਾਣ ਨਾਲ ਬਾਲ ਵਿਆਹ ਤੇ ਵੀ ਰੋਕ ਲੱਗੇਗੀ।