Thursday, April 9, 2020
Home > News > ਮੌਸਮ ਵਿਭਾਗ ਦੀ ਤਾਜਾ ਅਪਡੇਟ ਇਸ ਥਾਂ ਮੀਂਹ ਤੇ ਇਸ ਥਾਂ ਗੜੇ (ਜਾਣੋ ਮੌਸਮ ਹਾਲ)

ਮੌਸਮ ਵਿਭਾਗ ਦੀ ਤਾਜਾ ਅਪਡੇਟ ਇਸ ਥਾਂ ਮੀਂਹ ਤੇ ਇਸ ਥਾਂ ਗੜੇ (ਜਾਣੋ ਮੌਸਮ ਹਾਲ)

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਆਓ ਹੁਣ Weather update ਵਿੱਚ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਕਾਫੀ ਤਬਦੀਲੀ ਆਵੇਗੀ ਅਤੇ ਠੰਡ ਵੀ ਵਧੇਗੀ। ਕਿਉਂਕਿ ਹਿਮਾਚਲ ਵਿੱਚ ਪਿਛਲੇ 24 ਘੰਟਿਆਂ ਤੋਂ ਬਰਫਬਾਰੀ ਹੋ ਰਹੀ ਹੈ। ਜਿਸ ਕਰਕੇ ਪੱਛਮੀ ਦਿਸ਼ਾ ਤੋਂ ਠੰਡੀਆਂ ਹਵਾਵਾਂ ਚੱਲਣ ਕਰਕੇ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੇਠਾਂ ਆਉਣ ਲੱਗਾ ਹੈ। ਪਾਰੇ ਦੇ ਹੇਠਾਂ ਆਉਣ ਕਰਕੇ ਠੰਡ ਦਾ ਪ੍ਰਭਾਵ ਹੁਣ ਆਮ ਜਨ-ਜੀਵਨ ‘ਤੇ ਵਿਖਾਈ ਦੇਣ ਲੱਗਾ ਹੈ। ਅਨੁਮਾਨ ਜਤਾਇਆ ਜਾ ਰਿਹਾ ਹੈ ਕਿ 25 ਤੇ 26 ਨਵੰਬਰ ਨੂੰ ਪਹਾੜਾਂ ‘ਤੇ ਫੇਰ ਤੋਂ ਬਰਫਬਾਰੀ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼ ਸਮੇਤ ਉੱਤਰ ਭਾਰਤ ‘ਚ ਸਰਦੀ ਵੱਧ ਜਾਵੇਗੀ। ਜਿਸ ਤੋਂ ਬਾਅਦ ਫਰਵਰੀ ਤੱਕ ਕੜਾਕੇਦਾਰ ਠੰਡ ਪਵੇਗੀ ਪਰ ਵੈਸੇ ਮਾਰਚ ਤੱਕ ਠੰਡ ਰਹੇਗੀ। ਕਿਉਂਕਿ ਹੁਣ ਤੱਕ ਕਸ਼ਮੀਰ ਵਿੱਚ 129 ਪ੍ਰਤੀਸ਼ਤ ਅਤੇ ਹਿਮਾਚਲ ਵਿੱਚ 9 ਪ੍ਰਤੀਸ਼ਤ ਜਿਆਦਾ ਬਰਫਬਾਰੀ ਹੋਈ ਹੈ। ਉਧਰ ਇਹ ਵੀ ਸੰਭਾਵਨਾ ਹੈ ਕਿ ਮੰਗਲਵਾਰ ਤੋਂ ਮੌਸਮ ਵਿੱਚ ਥੋੜਾ ਫੇਰਬਦਲ ਹੋ ਸਕਦਾ ਹੈ। ਆਉਣ ਵਾਲੀ 27- 28 ਨਵੰਬਰ ਨੂੰ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਉੱਥੇ ਹਰਿਆਣਾ ਵਿੱਚ 26-27 ਨਵੰਬਰ ਨੂੰ ਕੁੱਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੇ ਨਾਲ ਗੜੇ ਪੈਣ ਦੀ ਉਮੀਦ ਵੀ ਹੈ।**ਇਸ ਸਾਲ ਸਰਦੀ ਦੇ ਮੌਸਮ ਵਿੱਚ ਨਵੇਂ ਰਿਕਾਰਡ ਬਣਨ ਦੇ ਵੀ ਅਨੁਮਾਨ: ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਅਨੁਸਾਰ ਠੰਡ ਠੀਕ ਠਾਕ ਹੀ ਰਹੇਗੀ ਪਰ ਵਿੱਚ ਵਿਚਾਲੇ ਮੀਂਹ ਪੈਣ ਦੇ ਵੀ ਅਨੁਮਾਨ ਹਨ। ਇਸ ਦੇ ਨਾਲ ਸਰਦੀ ਦੇ ਇਸ ਮੌਸਮ ਵਿੱਚ ਕਈ ਦੌਰ ਅਜਿਹੇ ਵੀ ਆਉਣਗੇ ਜਦ ਠੰਡ ਵੱਧ ਪੈਣ ਦੇ ਨਵੇਂ ਰਿਕਾਰਡ ਵੀ ਬਣਨਗੇ। Weather update ਵਿੱਚ ਫਿਲਹਾਲ ਏਨਾ ਹੀ, ਅਗਲੀ ਅਪਡੇਟ ਜਲਦੀ ਪੇਸ਼ ਕਰਾਂਗੇ। ਬਿਊਰੋ ਰਿਪੋਰਟ ਪੰਜਾਬ ਲੋਕਮਤ ਟੀਵੀ। ਸਾਡੇ ਨਾਲ ਜੁੜਨ ਲਈ ਧੰਨਵਾਦ ਜੀ।