Monday, April 6, 2020
Home > News > ਹੁਣੇ-ਹੁਣੇ ਕਨੇਡਾ ਤੋਂ ਆਈ ਪੰਜਾਬੀ ਭਾਈਚਾਰੇ ਲਈ ਸਭ ਤੋਂ ਵੱਡੀ ਖੁਸ਼ਖਬਰੀ

ਹੁਣੇ-ਹੁਣੇ ਕਨੇਡਾ ਤੋਂ ਆਈ ਪੰਜਾਬੀ ਭਾਈਚਾਰੇ ਲਈ ਸਭ ਤੋਂ ਵੱਡੀ ਖੁਸ਼ਖਬਰੀ

ਇਸ ਵੇਲੇ ਦੀ ਵੱਡੀ ਖੁਸ਼ਖਬਰੀ ਕਨੇਡਾ ਤੋਂ ਆ ਰਹੀ ਹੈ ਜਿੱਥੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਨੇਡਾ ਵਿਚ ਸੜਕ ਦਾ ਨਾਮ ਰੱਖਿਆ ਗਿਆ ਹੈ। ਇਸ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਬਹੁਤ ਖੁਸ਼ੀ ਦੀ ਲਹਿਰ ਹੈ। ਆਖਿਰਕਾਰ ਬਰੈਂਪਟਨ ਸਿਟੀ ਕੌਂਸਲ ਨੇ ਪੀਟਰ ਰੋਬਰਟਸਨ ਬੋਲੇਵਰਡ ਦੇ ਡਿਕਸੀ ਰੋਡ ਤੇ ਗਰੇਟ ਲੇਕਸ ਆਫ ਬਰੈਂਪਟਨ ਵਿਚਾਲੇ ਸੜਕ ਨੂੰ ਗੁਰੂ ਨਾਨਕ ਸਟ੍ਰੀਟ ਵਜੋਂ ਨਾਮ ਦੇ ਦਿੱਤਾ ਹੈ। ਇਸਦੇ ਨਾਮ ਦੀਆਂ ਪਲੇਟਾਂ ਹੁਣ ਸੜਕ ‘ਤੇ ਦਿਸਣ ਲੱਗ ਪਈਆਂ ਹਨ। ਅੱਜ ਇਸਦਾ ਰਸਮੀ ਤੌਰ ‘ਤੇ ਉਦਘਾਟਨ ਹੋਇਆ ਜਿਸ ਮੌਕੇ ਇਕ ਸਮਾਗਮ ਵੀ ਆਯੋਜਿਤ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਯਲਰ ਹਰਕੀਰਤ ਸਿੰਘ ਨੈ ਇਕ ਮਤਾ ਪੇਸ਼ ਕੀਤਾ ਸੀ ਕਿ ਬਰੈਂਪਟਨ ਵਿਚ ਇਕ ਸੜਕ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਿਆ ਜਾਵੇ।ਜ਼ਿਕਰਯੋਗ ਹੈ ਕਿ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਦੇ ਵਿਚ ਬਹੁਤ ਹੀ ਸ਼ਰਧਾ ਨਾਧ ਮਨਾਇਆ ਗਿਆ। ਪੂਰੇ ਵਿਸ਼ਵ ਦੀਆਂ ਸਿੱਖ ਸੰਗਤਾਂ ਇਸ ਦਿਨ ਗੁਰਦੁਆਰਿਆ ਚ ਜਾਕੇ ਨਤਮਸਤਕ ਹੋਈਆਂ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਕਈ ਤਰਾਂ ਦੇ ਐਲਾਨ ਕੀਤੇ ਗਏ ਜਿਸ ਵਿਚ ਵਾਤਾਵਰਣ ਨੂੰ ਲੈਕੇ ਹਰ ਪਿੰਡ ਵਿਚ 550 ਬੂਟੇ ਲਗਾਉਣ ਦਾ ਕੰਮ ਸਭ ਤੋੰ ਵੱਧ ਪ੍ਰਸ਼ੰਸ਼ਾ ਯੋਗ ਸੀ ਸੁਲਤਾਨਪੁਰ ਲੋਧੀ ਨੂੰ ਵੀ ਇਸ ਵਾਰ ਇੱਕ ਅਲੱਗ ਦਿੱਖ ਦਿੱਤੀ ਗਈ ਤੇ ਪੂਰੀ ਦੁਨੀਆਂ ਚੋਂ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਪਹੁੰਚੀਆਂ। ਤੇ ਜੇਕਥ ਵਿਸ਼ਵ ਪੱਧਰ ਤੇ ਗੱਲ ਕਰੀਏ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਵੀ ਸਿੱਖ ਸੰਗਤ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੋਈ । ਕਨੇਡਾ ਪੰਜਾਬੀਆਂ ਦਾ ਸਭ ਤੋੰ ਪਸੰਦੀਦਾ ਦੇਸ਼ ਹੈ ਤੇ ਕਨੇਡਾ ਨੇ ਪੰਜਾਬੀਆਂ ਨੂੰ ਮਾਣ ਵੀ ਬਹੁਤ ਦਿੱਤਾ ਹਮੇਸ਼ਾਂ ਹੀ ਸਿੱਖਾਂ ਦਾ ਮਾਣ ਵਧਾਇਆ ਗਿਆ।ਕਨੇਡਾ ਦੀ ਸਰਕਾਰ ਵਿਚ ਵੱਡੇ ਵੱਡੇ ਅਹੁਦੇ ਇਸ ਸਮੇਂ ਪੰਜਾਬੀਆਂ ਕੋਲ ਹਨ ਤੇ ਹੁਣ ਕਨੇਡਾ ਵਿਚ ਇੱਕ ਸੜਕ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖਣਾ ਬਹੁਤ ਹੀ ਵੱਡੀ ਗੱਲ ਹੈ।ਜ਼ਿਕਰਯੋਗ ਹੈਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋੰ ਕੁਝ ਦਿਨ ਪਹਿਲਾਂ ਕਨੇਡਾ ਵਿਚ ਇਹ ਵੱਡਾ ਐਲਾਨ ਕੀਤਾ ਗਿਆ ਸੀ ਤੇ ਅੱਜ ਇਸ ਸੜਕ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਜੋ ਕਿ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ।