Thursday, April 9, 2020
Home > News > ਕਨੇਡਾ ਚ ਪੰਜਾਬਣ ਨਾਲ ਹੋਇਆ ਮਾੜਾ ਕੰਮ ” ਮਾਂ-ਬਾਪ ਨੂੰ ਨਹੀਂ ਹੋ ਰਿਹਾ ਯਕੀਨ

ਕਨੇਡਾ ਚ ਪੰਜਾਬਣ ਨਾਲ ਹੋਇਆ ਮਾੜਾ ਕੰਮ ” ਮਾਂ-ਬਾਪ ਨੂੰ ਨਹੀਂ ਹੋ ਰਿਹਾ ਯਕੀਨ

ਜਲੰਧਰ ਦੇ ਪਿੰਡ ਚਿੱਟੀ ਦੀ ਲੜਕੀ ਪ੍ਰਭਲੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕਿਸੇ ਨੇ ਜਾਨ ਲੈ ਲਈ। ਇਸ ਦੀ ਸੂਚਨਾ ਉਸ ਦੇ ਪਿਤਾ ਗੁਰਦਿਆਲ ਸਿੰਘ ਨੂੰ ਫੋਨ ਤੇ ਕੈਨੇਡਾ ਪੁਲਿਸ ਦੁਆਰਾ ਦਿੱਤੀ ਗਈ ਹੈ। ਇਹ ਲੜਕੀ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਹੁਣ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਅਤੇ ਵਰਕ ਪਰਮਿਟ ਤੇ ਸਰੀ ਵਿੱਚ ਕਿਸੇ ਘਰ ਵਿੱਚ ਰਹਿ ਰਹੀ ਸੀ। ਅੱਜ ਕੱਲ੍ਹ ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਹਨ। ਕੈਨੇਡਾ ਵਿੱਚ ਸਭ ਮੁਲਕਾਂ ਨਾਲੋਂ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਦੱਸੀ ਜਾਂਦੀ ਹੈ। ਪਹਿਲਾਂ ਤਾਂ ਵਿਦਿਆਰਥੀ ਸਟੱਡੀ ਵੀਜ਼ਾ ਲੈ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵਰਕ ਪਰਮਿਟ ਦੀ ਸੁਵਿਧਾ ਮਿਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਹੀ ਉਮੀਦਾਂ ਰੱਖ ਕੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਲੜਕੀ ਪ੍ਰਭਲੀਨ ਕੌਰ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਈ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਉਹ ਜਿਉਂਦੇ ਜੀ ਵਾਪਿਸ ਆਪਣੇ ਮੁਲਕ ਨਹੀਂ ਆ ਸਕੇਗੀ। ਉਸ ਦੇ ਪਰਿਵਾਰ ਨੇ ਕਿੰਨੇ ਅਰਮਾਨਾਂ ਨਾਲ ਉਸ ਨੂੰ ਵਿਦੇਸ਼ ਭੇਜਿਆ ਸੀ। ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪ੍ਰਭਲੀਨ ਕੌਰ ਤੇ ਪਿਤਾ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਬੇਟੀ ਪ੍ਰਭਲੀਨ ਕੌਰ 14 ਨਵੰਬਰ 2016 ਨੂੰ ਕੈਨੇਡਾ ਗਈ ਸੀ। ਉਨ੍ਹਾਂ ਨੂੰ ਪੁਲਿਸ ਨੇ ਕੈਨੇਡਾ ਤੋਂ ਦੱਸਿਆ ਹੈ ਕਿ ਤੁਹਾਡੇ ਲਈ ਬੁ-ਰੀ ਖ਼-ਬਰ ਹੈ। ਤੁਹਾਡੀ ਬੇਟੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਉਸ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਨੂੰ ਫ਼ੋਨ ਤੇ ਇੰਨਾ ਹੀ ਦੱਸਿਆ ਗਿਆ ਹੈ। ਪ੍ਰਭਲੀਨ ਦੇ ਦੋਸਤਾਂ ਨੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ। ਜਿਸ ਘਰ ਵਿੱਚ ਪ੍ਰਭਲੀਨ ਰਹਿੰਦੀ ਸੀ, ਪੁਲਿਸ ਨੇ ਉਸ ਘਰ ਨੂੰ ਸੀਲ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਪੁਲਿਸ ਨੂੰ ਇੱਕ ਘਰ ਵਿੱਚੋਂ ਦੋ ਮ੍ਰ-ਤਕ ਦੇ-ਹਾਂ ਹੋਣ ਦੀ ਜਾਣਕਾਰੀ ਮਿਲੀ ਸੀ। ਕੈਨੇਡਾ ਪੁਲਿਸ ਨੇ ਭਾਵੇਂ ਮਾਮਲੇ ਨੂੰ ਸਾਂ-ਝਾ ਨਹੀਂ ਕੀਤਾ। ਪਰ ਘਟਨਾ ਸਥਾਨ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।