Saturday, December 7, 2019
Home > News > ਕਨੇਡਾ ਚ ਪੰਜਾਬੀ ਭਾਸ਼ਾ ਚ ਲੱਗੇ ਬੋਰਡ ਪੰਜਾਬ ਲਈ ਸੋਚਣ ਵਾਲੀ ਗੱਲ ਹੈ

ਕਨੇਡਾ ਚ ਪੰਜਾਬੀ ਭਾਸ਼ਾ ਚ ਲੱਗੇ ਬੋਰਡ ਪੰਜਾਬ ਲਈ ਸੋਚਣ ਵਾਲੀ ਗੱਲ ਹੈ

ਵੈਸੇ ਤਾਂ ਦੁਨੀਆਂ ਦੇ ਹਰ ਮੁਲਕ ਵਿੱਚ ਪੰਜਾਬੀ ਮੂਲ ਦੇ ਲੋਕ ਦੇਖੇ ਜਾ ਸਕਦੇ ਹਨ। ਪਰ ਹੋਰ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਲੋਕ ਜ਼ਿਆਦਾ ਵਸਦੇ ਹਨ। ਕਈ ਸ਼ਹਿਰਾਂ ਵਿੱਚ ਤਾਂ ਕੈਨੇਡਾ ਵਿੱਚ ਪਹੁੰਚ ਕੇ ਪੰਜਾਬ ਦਾ ਹੀ ਭੁਲੇਖਾ ਪੈਂਦਾ ਹੈ। ਉੱਥੇ ਭਾਸ਼ਾ ਦੀ ਦਿੱਕਤ ਨਹੀਂ ਆਉਂਦੀ। ਕਿਉਂਕਿ ਉੱਥੇ ਬਹੁਤ ਸਾਰੇ ਪੰਜਾਬੀ ਮਿਲ ਜਾਂਦੇ ਹਨ। ਜਿਸ ਕਰਕੇ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ ਕੋਈ ਔਖ ਮਹਿਸੂਸ ਨਹੀਂ ਹੁੰਦੀ। ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇੱਕ ਪਾਰਕ ਵਿੱਚ ਪੰਜਾਬੀ ਭਾਸ਼ਾ ਵਿੱਚ ਇੱਕ ਬੋਰਡ ਲੱਗਾ ਹੋਇਆ ਦੇਖਿਆ ਗਿਆ ਹੈ। ਜੋ ਕਿ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ। ਕਿਉਂਕਿ ਇੱਥੇ ਸਾਡੇ ਭਾਰਤੀ ਪੰਜਾਬ ਵਿੱਚ ਵੀ ਜ਼ਿਆਦਾਤਰ ਬੋਰਡ ਪੰਜਾਬੀ ਦੀ ਬਜਾਏ ਅੰਗਰੇਜ਼ੀ ਵਿੱਚ ਲਿਖੇ ਹੋਏ ਮਿਲਦੇ ਹਨ। ਸਰੀ ਵਿੱਚ ਇੱਕ ਪਾਰਕ ਹੈ। ਜੋ ਕਿ 36 ਏਕੜ ਦੇ ਰਕਬੇ ਵਿੱਚ ਬਣਾਇਆ ਗਿਆ ਹੈ। ਜਿੱਥੇ ਇਸ ਪਾਰਕ ਵਿੱਚ ਸੈਰ ਕਰਨ ਦਾ ਪ੍ਰਬੰਧ ਹੈ। ਉੱਥੇ ਹੀ ਕ੍ਰਿਕਟ ਫੁੱਟਬਾਲ ਅਤੇ ਬਾਸਕਟਬਾਲ ਦੇ ਖੇਡ ਮੈਦਾਨਾਂ ਦੀ ਵੀ ਸਹੂਲਤ ਹੈ। ਇੱਥੇ ਛੋਟੇ ਛੋਟੇ ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਦਾ ਵੀ ਪ੍ਰਬੰਧ ਹੈ। ਇਸ ਪਾਰਕ ਦਾ ਨਾਮ ਅਲਵਿਨ ਪਾਰਕ ਹੈ। ਇਸ ਪਾਰਕ ਵਿੱਚ ਇੱਕ ਬੋਰਡ ਲੱਗਾ ਹੋਇਆ ਹੈ। ਜਿਸ ਉੱਤੇ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਪੰਜਾਬੀ ਭਾਸ਼ਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। ਕਿਰਪਾ ਕਰਕੇ ਪਾਰਕ ਦੇ ਗੁਆਂਢੀਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਇੱਜ਼ਤ ਕਰੋ। ਦਾਰੂ ਪੀਣ ਮੰਦਾ ਬੋਲਣ ਉੱਚਾ ਬੋਲਣ ਅਤੇ ਦੂਜਿਆਂ ਨੂੰ ਤੰਗ ਕਰਨ ਤੋਂ ਸੰਕੋਚ ਕਰੋ। ਸੂਚਨਾ ਬੋਰਡ ਤੇ ਅਖੀਰਲੀ ਸਤਰ ਵਿੱਚ ਲਿਖਿਆ ਹੈ। ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ ਇਸ ਨੋਟਿਸ ਬੋਰਡ ਦੇ ਉਪਰਲੇ ਹਿੱਸੇ ਵਿੱਚ ਇਹ ਕੁਝ ਹੀ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਦਿਖਾਈ ਦਿੱਤਾ ਹੈ ਅਤੇ ਹੇਠਲੇ ਹਿੱਸੇ ਵਿੱਚ ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਹੁਣ ਜੇਕਰ ਇਸ ਬੋਰਡ ਦੇ ਦੂਜੇ ਪੱਖ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਪੰਜਾਬੀਆਂ ਲਈ ਬਹੁਤ ਹੀ ਵੱਡੀ ਸ਼ਰਮ ਵਾਲੀ ਗੱਲ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਜਾ ਰਹੀਆਂ ਕਰਤੂਤਾਂ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਬੋਰਡ ਲਗਾਉਣ ਦੀ ਜ਼ਰੂਰਤ ਆਖਿਰ ਪਈ ਹੀ ਕਿਉਂ ਇਸ ਦਾ ਸਾਫ ਕਾਰਨ ਹੈ। ਕਿਉਂਕਿ ਕੁੱਝ ਪੰਜਾਬੀ ਲੋਕਾਂ ਦੁਆਰਾ ਬਦਮਾਸ਼ੀ ਅਤੇ ਹੁੱਲੜਬਾਜ਼ੀ ਕਰਨ ਦੇ ਕਿੱਸੇ ਖੂਬ ਵਾਇਰਲ ਹੋਏ ਹਨ। ਜਿਸ ਤੋਂ ਬਾਅਦ ਸਾਰੇ ਪੰਜਾਬੀਆਂ ਨੂੰ ਹੀ ਹੁੱਲੜਬਾਜ਼ ਅਤੇ ਬਦਮਾਸ਼ ਵਾਲੇ ਰੂਪ ਵਜੋਂ ਦੇਖਿਆ ਜਾ ਰਿਹਾ ਹੈ। ਚੰਗੇ ਮਾੜੇ ਲੋਕ ਹਰ ਇੱਕ ਜਗ੍ਹਾ ਹੁੰਦੇ ਹਨ। ਪਰ ਮਾੜਿਆਂ ਦੀਆਂ ਹਰਕਤਾਂ ਕਰਕੇ ਚੰਗਿਆਂ ਨੂੰ ਵੀ ਬਦਨਾਮ ਹੋਣਾ ਪੈਂਦਾ ਹੈ। ਸਾਨੂੰ ਆਪਣੀਆਂ ਮਾੜੀਆਂ ਹਰਕਤਾਂ ਨੂੰ ਪਿੱਛੇ ਛੱਡ ਕੇ ਚੰਗੀਆਂ ਵੱਲ ਵਧਣ ਦੀ ਲੋੜ ਹੈ।