Saturday, December 7, 2019
Home > News > ਸੁਣੋ ਕਰਵਾ ਚੌਥ ਦੇ ਤਿਉਹਾਰ ਸਬੰਧੀ ਭੈਣ ਅਮਨਦੀਪ ਕੌਰ ਖ਼ਾਲਸਾ ਨਾਲ ਖਾਸ ਮੁਲਾਕਾਤ

ਸੁਣੋ ਕਰਵਾ ਚੌਥ ਦੇ ਤਿਉਹਾਰ ਸਬੰਧੀ ਭੈਣ ਅਮਨਦੀਪ ਕੌਰ ਖ਼ਾਲਸਾ ਨਾਲ ਖਾਸ ਮੁਲਾਕਾਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ | ਦੋਸਤੋਂ ਅੱਜ ਦੀ ਇਸ ਪੋਸਟ ਦੇ ਰਾਹੀਂ ਅਸੀਂ ਆਪ ਜੀ ਨਾਲ ਕਰਵਾ ਚੌਥ ਦੇ ਸਬੰਧ ਵਿਚ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ, ਇਸ ਵੀਡੀਓ ਵਿੱਚ ਕੌਮੀ ਸੋਚ ਚੈਨਲ ਦੇ ਸੰਚਾਲਕ ਭਾਈ ਮੰਗਲ ਸਿੰਘ ਜੀ ਵੱਲੋਂ ਭੈਣ ਅਮਨਦੀਪ ਕੌਰ ਖਾਲਸਾ ਸਲਾਬਤਪੁਰੇ ਵਾਲਿਆਂ ਤੋਂ ਕਰਵਾ ਚੌਥ ਦੇ ਸਬੰਧ ਵਿੱਚ ਕੁਝ ਸਵਾਲ ਪੁੱਛੇ ਗਏ ਹਨ, ਜਿਵੇਂ ਕਿ – ਕਰਵਾ ਚੌਥ ਦੇ ਤਿਉਹਾਰ ਦੀ ਸ਼ੁਰੂਆਤ ਕਦੋਂ ਹੋਈ, ਕਰਵਾਚੌਥ ਕਿਉਂ ਮਨਾਇਆ ਜਾਂਦਾ ਹੈ ਕਰਵਾ ਚੌਥ ਵਿੱਚ ਸੁਣਾਈ ਜਾਣ ਵਾਲੀ ਕਹਾਣੀ ਕੀ ਹੈ ਅਤੇ ਉਸ ਦਾ ਨਿਚੋੜ ਕੀ ਨਿਕਲਦਾ ਹੈ, ਅਤੇ ਗੁਰਬਾਣੀ ਅਨੁਸਾਰ ਕੀ ਵਰਤ ਰੱਖਣੇ ਚਾਹੀਦੇ ਹਨ. ਅਤੇ ਹੋਰ ਵੀ ਕਾਫੀ ਵਿਚਾਰਾਂ ਤੁਹਾਨੂੰ ਇਸ ਵੀਡੀਓ ਰਾਹੀਂ ਵੇਖਣ ਨੂੰ ਮਿਲਣਗੀਆਂ ਚੌਥ ਵਿਆਹੁਤਾ ਇਸਤਰੀਆਂ ਦਾ ਬ੍ਰਤ ( ਵਰਤ ) ਤਿਉਹਾਰ ਹੈ ਜੋ ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਮਨਾਇਆ ਜਾਂਦਾ ਹੈ । ਇਸ ਦਿਨ ਵਿਆਹੁਤਾ ਇਸਤਰੀਆਂ ਪਤੀ ਦੀ ਲੰਮੀ ਉਮਰ ਅਤੇ ਮੰਗਲਮਈ ਜੀਵਨ ਦੀ ਆਸ਼ਾ ਅਧੀਨ ਨਿਰਜਲ , ਨਿਰਆਹਾਰ ਚਾਰ ਪਹਿਰ ਦਾ ਵਰਤ ਰੱਖਦੀਆਂ ਹਨ । ਕਈ ਪਰਿਵਾਰਾਂ ਵਿੱਚ ਅਣਵਿਆਹੁਤਾ ਮੁਟਿਆਰਾਂ ਵੀ ਭਾਵੀ ਪਤੀ ਦੀ ਸਲਾਮਤੀ ਲਈ ਇਹ ਵਰਤ ਰੱਖ ਲੈਂਦੀਆਂ ਹਨ । ਪੇਂਡੂ ਰਹਿਤਲ ਵਾਲੇ ਟੱਬਰਾਂ ਵਿੱਚ ਵਿਆਹੁਤਾ ਇਸਤਰੀਆਂ ਤੀਜ ਵਾਲੇ ਦਿਨ ਘਰ ਦੀ ਕਿਸੇ ਕੰਧ ਉਪਰ ਕਰਵੇ ( ਮਿੱਟੀ ਦੀ ਘੜੋਲੀ ) ਦਾ ਚਿੱਤਰ ਉਲੀਕਦੀਆਂ ਹਨ ਜਿਸਦੇ ਚੁਫ਼ੇਰੇ ਫ਼ਲ ਫੁੱਲ , ਗਣੇਸ਼ , ਸਵਾਸਤਕ ਚਿੰਨ੍ਹ , ਸੱਤ ਦੰਪਤੀ ਚਿੱਤਰ ਅਤੇ ਇੱਕ ਵੀਰਾਂ ਵਾਲੀ ( ਭੈਣ ) ਦਾ ਚਿੱਤਰ ਉਲੀਕਿਆ ਜਾਂਦਾ ਹੈ । ਚਿੱਤਰਾਂ ਦੇ ਹੇਠ ਚੌਂਕੀ ਉਪਰ ਜਲ ਨਾਲ ਭਰਿਆ ਕਰਵਾ ( ਮਿੱਟੀ ਦਾ ਕੋਰਾ ਬਰਤਨ ) ਰੱਖਣ ਦਾ ਚਲਨ ਹੈ ਜਿਸਦੀ ਚੱਪਣੀ ਉੱਤੇ ਜੋਤਿ ਜਗਾਉਣ ਦੀ ਰੀਤ ਹੈ । ਨੇੜੇ ਹੀ ਦੂਜੀ ਚੌਂਕੀ ਉੱਤੇ ਫ਼ਲ , ਮਿਠਿਆਈਆਂ ਆਦਿ ਰੱਖੇ ਜਾਂਦੇ ਹਨ । ਚੌਥ ਵਾਲੇ ਦਿਨ ਇਸੇ ਜੋਤ ਨਾਲ ਕਰਵੇ ਦੀ ਪੂਜਾ ਵਜੋਂ ਆਰਤੀ ਉਤਾਰੀ ਜਾਂਦੀ ਹੈ । ਸ਼ਹਿਰੀ ਰਹਿਤਲ ਵਿੱਚ ਕਰਵੇ ਦੇ ਚਿੱਤਰ ਵਾਹੁਣ ਦਾ ਅਭਾਵ ਵੀ ਹੈ । ਕਰਵੇ ਨੇੜੇ ਇੱਕ ਥਾਲੀ ਵਿੱਚ ਸੁੱਕੇ ਮੇਵੇ , ਫ਼ਲ , ਕੱਪੜੇ ਅਤੇ ਸੁਹਾਗੀ ( ਬਿੰਦੀ , ਸੰਧੂਰ , ਚੂੜੀਆਂ , ਮੌਲੀ ਆਦਿ ) ਰੱਖੀ ਜਾਂਦੀ ਹੈ । ਇਸ ਸਮਗਰੀ ਨੂੰ ਪੋਹੀਆ ( ਬੋਹੀਆ ) ਕਿਹਾ ਜਾਂਦਾ ਹੈ ਜੋ ਕਰਵਾ ਪੂਜਾ ਮਗਰੋਂ ਸੱਸ ਜਾਂ ਨਨਾਣ ਨੂੰ ਭੇਟਾ ਕੀਤਾ ਜਾਂਦਾ ਹੈ ।