Saturday, December 7, 2019
Home > News > ਖੁਸ਼ਖਬਰੀ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 30 ਤਰੀਕ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ

ਖੁਸ਼ਖਬਰੀ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 30 ਤਰੀਕ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ

ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕਿਸਾਨਾਂ ਨੂੰ ਅਗਲੀ ਕਿਸ਼ਤ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਕੀਮ ਅਧੀਨ 53 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਜਾਣਗੇ। 15 ਨਵੰਬਰ ਤੱਕ 7 ਕਰੋੜ 87 ਲੱਖ ਕਿਸਾਨਾਂ ਨੂੰ ਸਰਕਾਰ ਦੁਆਰਾ 34000 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 24 ਫਰਵਰੀ 2019 ਨੂੰ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਤੋਂ ਸ਼ੁਰੂ ਕੀਤੀ ਸੀ। ਹੁਣ ਸਰਕਾਰ ਚਾਹੁੰਦੀ ਹੈ ਕਿ 24 ਫਰਵਰੀ 2019 ਤੱਕ ਕਿਸਾਨਾਂ ਨੂੰ ਫੇਰ ਤੋਂ ਅਗਲੀ ਕਿਸ਼ਤ ਦਿੱਤੀ ਜਾਵੇ। ਸਰਕਾਰ ਵੱਲੋਂ ਹਦਾਇਤ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ 6000 ਰੁਪਏ ਦੀ ਰਕਮ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤੀ ਜਾਵੇਗੀ। ਜਿਨ੍ਹਾਂ ਦੇ ਆਧਾਰ ਕਾਰਡ ਨੰਬਰ ਲਿੰਕ ਕੀਤੇ ਹੋਣਗੇ। ਇਹ ਆਧਾਰ ਕਾਰਡ ਨੰਬਰ ਜੋੜਨ ਦੀ ਆਖ਼ਰੀ ਮਿਤੀ 30 ਨਵੰਬਰ ਰੱਖੀ ਗਈ ਹੈ। ਜੇਕਰ 30 ਨਵੰਬਰ ਤੱਕ ਇਹ ਕੰਮ ਨਾ ਕੀਤਾ ਗਿਆ ਤਾਂ ਕਿਸਾਨ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਲੱਦਾਖ ਅਸਾਮ ਅਤੇ ਮੇਘਾਲਿਆ ਦੇ ਕਿਸਾਨਾਂ ਨੂੰ ਆਧਾਰ ਨੰਬਰ ਜੋੜਨ ਲਈ 31 ਮਾਰਚ 2020 ਤੱਕ ਦਾ ਸਮਾਂ ਦਿੱਤਾ ਹੈ। ਇਸ ਤਰ੍ਹਾਂ ਇਨ੍ਹਾਂ ਕਿਸਾਨਾਂ ਕੋਲ ਮੁਲਕ ਦੇ ਬਾਕੀ ਕਿਸਾਨਾਂ ਦੇ ਮੁਕਾਬਲੇ ਇਸ ਕੰਮ ਲਈ ਜ਼ਿਆਦਾ ਸਮਾਂ ਹੈ। ਸਰਕਾਰ ਦੁਆਰਾ ਇਸ ਯੋਜਨਾ ਅਧੀਨ ਕਿਸਾਨਾਂ ਨੂੰ ਲਾਭ ਦੇਣ ਲਈ 87 ਹਜ਼ਾਰ ਕਰੋੜ ਰੁਪਏ ਦੀ ਰਕਮ ਦੀ ਵਿਵਸਥਾ ਕੀਤੀ ਗਈ ਹੈ ਅਤੇ 14 ਕਰੋੜ 50 ਲੱਖ ਕਿਸਾਨ ਇਸ ਯੋਜਨਾ ਅਧੀਨ ਲਾਭ ਉਠਾਉਣਗੇ। ਹੁਣ ਤੱਕ ਸਰਕਾਰ ਵੱਲੋਂ 34000 ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ। ਸ਼ੁਰੂ ਵਿੱਚ ਸਰਕਾਰ ਨੇ ਇਸ ਯੋਜਨਾ ਅਧੀਨ 2 ਹੈਕਟੇਅਰ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਚੁਣਿਆ ਸੀ। ਜਿਸ ਅਧੀਨ ਸਿਰਫ 12 ਕਰੋੜ ਕਿਸਾਨ ਹੀ ਆਉਂਦੇ ਸਨ ਪਰ ਬਾਅਦ ਵਿੱਚ ਸਰਕਾਰ ਨੇ ਜ਼ਿਆਦਾ ਕਿਸਾਨਾਂ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲੈ ਆਂਦਾ ਸੀ। ਇਸ ਤਰ੍ਹਾਂ ਸਰਕਾਰ ਹੁਣ 24 ਫਰਵਰੀ 2020 ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਅਗਲੀ ਕਿਸ਼ਤ ਅਦਾ ਕਰਨੀ ਚਾਹੁੰਦੀ ਹੈ।