Saturday, December 7, 2019
Home > News > ਦੇਖੋ ਜਦੋਂ ਕਨੇਡਾ ਚ ਬੰਦੇ ਨੇ ਕਰ ਦਿੱਤੀ ਗਾਂ ਦਾ ਵੱਛਾ ਰੱਖਣ ਦੀ ਗਲਤੀ ਹੁਣ ਤਾਂ

ਦੇਖੋ ਜਦੋਂ ਕਨੇਡਾ ਚ ਬੰਦੇ ਨੇ ਕਰ ਦਿੱਤੀ ਗਾਂ ਦਾ ਵੱਛਾ ਰੱਖਣ ਦੀ ਗਲਤੀ ਹੁਣ ਤਾਂ

ਸਾਊਥ ਸਰੀ ਵਿੱਚ ਅਸਦ ਸਈਯਦ ਨਾਮ ਦੇ ਵਿਅਕਤੀ ਨੂੰ ਸਿਟੀ ਆਫ ਸਰੀ ਵੱਲੋਂ ਗਾਂ ਦਾ ਵੱਛਾ ਘਰ ਵਿੱਚ ਰੱਖਣ ਕਾਰਨ ਪਹਿਲਾਂ 250 ਡਾਲਰ ਜੁਰਮਾਨਾ ਲਗਾਇਆ ਗਿਆ ਸੀ। ਇਸ ਦੇ ਅਸਲ ਸਈਯਦ ਅਦਾਲਤ ਵਿੱਚ ਚਲਾ ਗਿਆ ਅਤੇ ਸਿਟੀ ਆਫ ਸਰੀ ਨੇ ਅਜਿਹੇ ਜੁਰਮਾਨਾ ਵਧਾ ਕੇ 750 ਡਾਲਰ ਕਰ ਦਿੱਤਾ। ਹੁਣ ਦੋਵੇਂ ਧਿਰਾਂ ਦੀ ਆਪਸ ਵਿੱਚ ਸਹਿਮਤੀ ਹੋ ਗਈ ਹੈ ਅਤੇ 250 ਡਾਲਰ ਵਿੱਚ ਮਾਮਲਾ ਨਿਪਟਾ ਦਿੱਤਾ ਗਿਆ ਹੈ। ਅਸਦ ਸਈਯਦ ਜਿਹੜਾ ਕਿ ਸਰੀ ਵਿੱਚ ਰਹਿੰਦਾ ਹੈ। ਉਸ ਨੇ ਕ੍ਰਿਸਮਿਸ ਤੋਂ ਪਹਿਲਾਂ ਕਿਸੇ ਡੇਅਰੀ ਫਾਰਮ ਤੋਂ ਗਾਂ ਦਾ ਇੱਕ ਵੱਛਾ ਖਰੀਦ ਲਿਆ। ਵੱਛਾ ਬਹੁਤ ਛੋਟਾ ਸੀ ਅਤੇ ਉਸ ਨੂੰ ਬੋਤਲ ਨਾਲ ਦੁੱਧ ਪਿਆਇਆ ਜਾਂਦਾ ਸੀ। ਉਸ ਦਾ ਵਿਚਾਰ ਸੀ ਕਿ ਉਹ ਇਸ ਬੱਚੇ ਨੂੰ ਆਪਣੇ ਫਾਰਮ ਹਾਊਸ ਵਿੱਚ ਛੱਡ ਦੇਵੇਗਾ ਪਰ ਕ੍ਰਿਸਮਸ ਕਾਰਨ ਉਸ ਦੇ ਫਾਰਮ ਹਾਊਸ ਵਿੱਚ ਕੇਅਰਟੇਕਰ ਛੁੱਟੀ ਲੈ ਕੇ ਚਲਾ ਗਿਆ ਅਤੇ ਸਈਅਦ ਦੇ ਘਰ ਸਿਟੀ ਆਫ ਸਰੀ ਦੇ ਮੁਲਾਜ਼ਮਾਂ ਨੇ ਛਾਪਾ ਮਾਰ ਕੇ ਵੱਛਾ ਦੇਖ ਲਿਆ। ਉਸ ਨੂੰ 2 ਜਨਵਰੀ ਤੋਂ ਪਹਿਲਾਂ ਪਹਿਲਾਂ ਬੱਚਾ ਉੱਥੋਂ ਹਟਾਉਣ ਲਈ ਕਿਹਾ ਗਿਆ। ਪਰ ਕੇਅਰ ਟੇਕਰ ਛੁੱਟੀ ਤੇ ਹੋਣ ਕਾਰਨ ਸਈਦ ਨੇ ਹੋਰ ਹਫ਼ਤੇ ਦਾ ਸਮਾਂ ਮੰਗ ਲਿਆ। ਇਸ ਤਰ੍ਹਾਂ ਤੇਰਾਂ ਜਨਵਰੀ ਨੂੰ ਸਿਟੀ ਆਫ ਸਰੀ ਨੇ ਉਸ ਨੂੰ 250 ਡਾਲਰ ਦਾ ਜੁਰਮਾਨਾ ਕਰ ਦਿੱਤਾ। ਇਸ ਤੇ ਸੱਯਦ ਅਦਾਲਤ ਵਿੱਚ ਚਲਾ ਗਿਆ। ਜਦ ਕਿ ਸਿਟੀ ਆਫ ਸਰੀ ਨੇ ਜੁਰਮਾਨਾ ਵਧਾ ਕੇ 750 ਡਾਲਰ ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਵਿੱਚ ਰਾਜ਼ੀਨਾਮਾ ਹੋ ਗਿਆ ਹੈ। ਅਸਦ ਸਈਯਦ ਨੂੰ ਕੀਤੇ ਗਏ ਜੁਰਮਾਨੇ ਦੀ ਰਕਮ ਘਟਾ ਕੇ 250 ਡਾਲਰ ਕਰ ਦਿੱਤੀ ਗਈ ਹੈ। ਸਿਟੀ ਆਫ ਸਰੀ ਦਾ ਤਰਕ ਹੈ ਕਿ ਜੇਕਰ ਇਸ ਤਰ੍ਹਾਂ ਦੇ ਵਿਅਕਤੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਲੋਕ ਕਾਨੂੰਨ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਨਗੇ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲੈਣਗੇ। ਇਸ ਲਈ ਅਸਲ ਸਈਅਦ ਨੂੰ 250 ਡਾਲਰ ਤਾਂ ਜ਼ੁਰਮਾਨੇ ਦੇ ਤੌਰ ਤੇ ਭਰਨੇ ਹੀ ਪੈਣਗੇ। ਇਹ ਰਕਮ ਉਹ ਪਤੀ ਪਤਨੀ ਦੋਵੇਂ ਮਿਲ ਕੇ ਭਰਨਗੇ।