Saturday, December 7, 2019
Home > News > ਸ੍ਰੀ ਸਹਿਜ ਪਾਠ ਦਾ ਪਾਠ ਨੇ ਇਨ੍ਹਾਂ ਭੈਣਾਂ ਦੀ ਜ਼ਿੰਦਗੀ ਏਦਾਂ ਬਦਲੀ ਚਮਤਕਾਰ ਤੋਂ ਘੱਟ ਨਹੀਂ

ਸ੍ਰੀ ਸਹਿਜ ਪਾਠ ਦਾ ਪਾਠ ਨੇ ਇਨ੍ਹਾਂ ਭੈਣਾਂ ਦੀ ਜ਼ਿੰਦਗੀ ਏਦਾਂ ਬਦਲੀ ਚਮਤਕਾਰ ਤੋਂ ਘੱਟ ਨਹੀਂ

ਵੇਖੋ ਇਹਨਾਂ ਧੀਆਂ ਨੇ ਦੱਸੀਆਂ ਰੂਹ ਨੂੰ ਛੂਹਣ ਵਾਲੀਆਂ ਹੱਡ ਬੀਤੀਆਂ ਸ੍ਰੀ ਸਹਿਜ ਪਾਠ ਦਾ ਪਾਠ ਕਰਨ ਨਾਲ ਜ਼ਿੰਦਗੀ ਏਦਾਂ ਬਦਲੀ ਘਰ ‘ਚ ਬਣ ਗਿਆ ਸਵਰਗ ਵਰਗਾ ਮਾਹੌਲ ! ਇਹ ਭੈਣਾਂ ਜੋ ਵੀਡੀਓ ਵਿੱਚ ਦੱਸ ਰਹੀਆਂ ਹਨ ਗੌਰ ਨਾਲ ਸੁਣਨਾ ਜੀ ਤੇ ਅੱਗੇ ਵੀ ਸ਼ੇਅਰ ਕਰ ਦੇਣਾ। ਇੱਕ ਬੇਟੀ ਜਸਪ੍ਰੀਤ ਕੌਰ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਤੇ ਦੂਜੀ6ਬੇਟੀ ਅਮਨਦੀਪ ਕੌਰ ਮੋਗਾ ਦੀ ਰਹਿਣ ਵਾਲੀ ਹੈ। ਜੋ ਆਪਣਾ ਅਨੁਭਵ ਸੰਗਤਾਂ ਨਾਲ ਸ਼ੇਅਰ ਕਰ ਰਹੀਆਂ ਹਨ ਕਿਸ ਤਰ੍ਹਾਂ ਸਹਿਜ ਪਾਠ ਸਾਹਿਬ ਨੇ ਉਨ੍ਹਾਂ ਦੀ ਜਿੰਦਗੀ ਬਦਲ ਦਿੱਤੀ ਹੈ ਤੇ ਗੁਰੂ ਸਾਹਿਬ ਦੀ ਫੁੱਲ ਕਿਰਪਾ ਇਨ੍ਹਾਂ ਭੈਣਾ ਤੇ ਹੋਈ ਹੈ ਇਹ ਕਿਸ ਚਮਤਕਾਰ ਤੋਂ ਘੱਟ ਨਹੀਂ ਹੈ। ਅੱਜ ਇਹ ਭੈਣਾਂ ਖੁਦ ਵੀ ਸਹਿਜ ਪਾਠ ਦਾ ਪਾਠ ਕਰਦੀਆਂ ਹਨ ਤੇ ਆਪਣੇ ਨਾਲ ਹਜਾਰਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਰਹੀਆਂ ਹਨ ਜੋ ਕਿ ਇੱਕ ਬਹੁਤ ਹੀ ਨੇਕ ਤੇ ਵੱਡਾ ਉਪਰਾਲਾ ਹੈ। ਲੋੜ ਹੈ ਸਾਡੇ ਸਮਾਜ ਨੂੰ ਇਸ ਤਰ੍ਹਾਂ ਦੀਆਂ ਬਹਾਦਰ ਧੀਆਂ ਦੀ ਜੋ ਸਾਡੇ ਸਮਾਜ ਨੂੰ ਵੱਖਰੀ ਪਛਾਣ ਦੇ ਸਕਣ ਤੇ ਸਿੱਖੀ ਦੀ ਸ਼ਾਨ ਬਣਨ। ਸਹਿਜ ਪਾਠ ਕਰਨ ਨਾਲ ਹੋਰ ਵੀ ਅਨੇਕਾਂ ਉਦਹਾਰਣਾਂ ਹਨ ਜਿਸ ਤੋਂ ਬਾਅਦ ਜਿੰਦਗੀ ਬਦਲ ਜਾਦੀ ਹੈ ਜੋ ਕਿ ਚਮਤਕਾਰ ਹੀ ਲੱਗਦਾ ਹੈ।ਸਹਿਜ ਪਾਠ ਤੋਂ ਭਾਵ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜੇ ਸਹਿਜੇ ਅਤੇ ਵਿਚਾਰ ਸਹਿਤ ਕੀਤਾ ਗਿਆ ਪਾਠ। ਦਰਅਸਲ ਇਹੀ ਹੈ ਬਾਣੀ ਦੇ ਪਾਠ ਦਾ ਨੀਯਮ ਅਤੇ ਹਰ ਇੱਕ ਗੁਰਸਿੱਖ ਵਾਸਤੇ ਜ਼ਰੂਰੀ ਵੀ ਹੈ ਕਿ ਉਸ ਦੇ ਜੀਵਨ ਵਿੱਚ ਇੱਕ ਸਹਿਜ ਪਾਠ ਹਰ ਸਮੇਂ ਚਾਲੂ ਰਵੇ। ਫ਼ਿਰ ਇਹ ਪਾਠ ਭਾਂਵੇਂ ਪੋਥੀਂਆਂ, ਸ਼ਬਦਾਰਥ ਜਾਂ ਦਰਪਣ ਰਾਹੀਂ ਕੀਤਾ ਜਾਵੇ। ਬਾਣੀ ਦਾ ਸੰਬੰਧ ਸਾਡੇ ਜੀਵਨ ਦੀ ਸੰਭਾਲ ਨਾਲ ਹੈ ਪਾਠ ਦੇ ਕਰਨ ਵਿਚ ਸਮੇਂ ਦੀ ਕੋਈ ਸੀਮਾਂ ਨਹੀਂ ਸੀ ਹੁੰਦੀ ਇਸ ਤਰ੍ਹਾਂ ਸੰਪੂਰਨ ਬਾਣੀ ਨਾਲ ਸਾਂਝ ਅਤੇ ਬਾਣੀ ਦਾ ਸਤਿਕਾਰ, ਦੋਵੇਂ ਗੱਲਾਂ ਬਣੀਆਂ ਰਹਿੰਦੀਆਂ।ਸਿੱਖ ਰਹਿਤ ਮਰਿਯਾਦਾ ਅਨੁਸਾਰ ਵੀ, ਇਹ ਗਲ ਬੜੀ ਸਪੱਸ਼ਟ ਹੈ ਕਿ ਪਾਠ ਵਾਸਤੇ 48 ਘੰਟੇ ਦੀ ਕੋਈ ਪਾਬੰਦੀ ਨਹੀਂ। ਪਾਬੰਦੀ ਹੈ “ਪਾਠ ਸਾਫ਼ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰਾ ਦਾ ਧਿਆਨ ਰੱਖ ਕੇ ਪਾਠ ਸ਼ੁਧ ਤੇ ਸਾਫ ਕਰਨਾ ਚਾਹੀਏ,