Saturday, December 7, 2019
Home > News > ਹੁਣੇ-ਹੁਣੇ ਸੁਪਰੀਮ ਕੋਰਟ ਦਾ ਵੱਡਾ ਫੈਂਸਲਾ ਪਾਰਕਿੰਗ ਚ ਗੱਡੀਆਂ ਖੜ੍ਹੀਆਂ ਕਰਨ ਵਾਲਿਆ ਲਈ ਖੁਸ਼ਖਬਰੀ

ਹੁਣੇ-ਹੁਣੇ ਸੁਪਰੀਮ ਕੋਰਟ ਦਾ ਵੱਡਾ ਫੈਂਸਲਾ ਪਾਰਕਿੰਗ ਚ ਗੱਡੀਆਂ ਖੜ੍ਹੀਆਂ ਕਰਨ ਵਾਲਿਆ ਲਈ ਖੁਸ਼ਖਬਰੀ

ਇਹ ਖਬਰ ਉਨ੍ਹਾਂ ਸਭ ਲਈ ਰਾਹਤ ਵਾਲੀ ਹੈ ਜੋ ਅਕਸਰ ਗੱਡੀਆਂ ਚ ਹੋਟਲਾਂ ਚ ਜਾਦੇ ਹਨ ਤੇ ਗੱਡੀ ਦੀ ਪਾਰਕਿੰਗ ਦੀ ਟੈਸ਼ਨ ਰਹਿੰਦੀ ਹੈ ਪਰ ਹੁਣ ਡਰਨ ਦੀ ਲੋੜ ਨਹੀਂ ਹੈ ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਕਿ ਹੋਟਲਾਂ ਦੇ ਬਾਹਰ ਪਾਰਕਿੰਗ ਦੀ ਸੁਵਿਧਾ ਤਾਂ ਹੁੰਦੀ ਹੈ ਪਰ ਉਥੇ ਲਿਖਿਆ ਰਹਿੰਦਾ ਹੈ ਕਿ ਵਾਹਨ ਆਪਣੇ ਰਿਸਕ ‘ਤੇ ਖੜ੍ਹਾ ਕਰੋ।ਇਸ ‘ਤੇ ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਹੋਟਲ ਦੀ ਪਾਰਕਿੰਗ ਤੋਂ ਗੱਡੀ ਚੋਰੀ ਹੁੰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਹੋਟਲ ਦੀ ਹੋਵੇਗੀ। ਨਾਲ ਹੀ ਕੋਰਟ ਨੇ ਕਿਹਾ ਕਿ ਜੇਕਰ ਗੱਡੀ ਦਾ ਮਾਲਕ ਗੱਡੀ ਦੀ ਚਾਬੀ ਪਾਰਕਿੰਗ ਦੇ ਬਾਅਦ ਹੋਟਲ ਸਟਾਫ ਨੂੰ ਦੇ ਦਿੰਦਾ ਹੈ ਅਤੇ ਇਸ ਦੌਰਾਨ ਗੱਡੀ ਚੋਰੀ ਹੋ ਜਾਂਦੀ ਹੈ ਜਾਂ ਗੱਡੀ ‘ਚ ਨੁਕਸਾਨ ਹੋ ਜਾਂਦਾ ਹੈ ਤਾਂ ਹੋਟਲ ਨੂੰ ਹੀ ਮੁਆਵਜ਼ੇ ਦੀ ਰਕਮ ਦੇਣੀ ਹੋਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਕੋਰਟ ਨੇ ਸੁਣਾਇਆ ਫੈਸਲਾ ਦਰਅਸਲ ਰਾਸ਼ਟਰੀ ਉਪਭੋਕਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਫੈਸਲੇ ਨੂੰ ਸਹੀ ਮੰਨਦੇ ਹੋਏ ਕੋਰਟ ਨੇ ਇਹ ਗੱਲ ਕਹੀ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਤਾਜ ਮਹਿਲ ਹੋਟਲ ਤੋਂ 1998 ‘ਚ ਇਕ ਵਿਅਕਤੀ ਦੀ ਮਾਰੂਤੀ ਜ਼ੈਨ ਕਾਰ ਪਾਰਕਿੰਗ ਤੋਂ ਚੋਰੀ ਹੋ ਗਈ ਸੀ ਜਿਸ ਦੇ ਬਾਅਦ ਉਪਭੋਕਤਾ ਕਮਿਸ਼ਨ ਨੇ ਮੈਨੇਜਮੈਂਟ ਨੂੰ ਜ਼ਿੰਮੇਵਾਰ ਮੰਨਿਆ। ਕਮਿਸ਼ਨ ਨੇ ਕਿਹਾ ਕਿ ਹੋਟਲ ਪਾਰਕਿੰਗ ‘ਚ ਕਸਟਮਰ ਜਿਸ ਸਥਿਤੀ ‘ਚ ਵਾਹਨ ਪਾਰਕ ਕਰਕੇ ਗਿਆ ਸੀ ਉਸ ਹਾਲਤ ‘ਚ ਉਸ ਨੂੰ ਵਾਪਸ ਮਿਲੇ। ਦਿੱਲੀ ਦੇ ਤਾਜ਼ ਮਹਿਲ ਹੋਟਲ ‘ਤੇ ਉਪਭੋਕਤਾ ਕਮਿਸ਼ਨ ਨੇ 2.8 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਜਾਣਕਾਰੀ ਅਨੁਸਾਰ ਲਾਪਰਵਾਹੀ ਮਿਲਣ ‘ਤੇ ਹੋਟਲ ਜ਼ਿੰਮੇਵਾਰ ਕੋਰਟ ਨੇ ਕਿਹਾ ਕਿ ਹੋਟਲ ਇਹ ਦੱਸ ਕੇ ਨਹੀਂ ਬਚ ਸਕਦੇ ਕਿ ਪਾਰਕਿੰਗ ਸਰਵਿਸ ਤਾਂ ਫ੍ਰੀ ‘ਚ ਹੈ ਕਿਉਂਕਿ ਕਸਟਮਰ ਤੋਂ ਰੂਮ, ਫੂਡ, ਐਂਟਰੀ ਫੀਸ ਆਦਿ ਦੇ ਨਾਂ ‘ਤੇ ਪਹਿਲਾਂ ਹੀ ਅਜਿਹੀ ਸਰਵਿਸ ਦੇ ਪੈਸੇ ਲੈ ਲਏ ਜਾਂਦੇ ਹਨ। ਹਾਲਾਂਕਿ ਕੋਰਟ ਨੇ ਇਹ ਵੀ ਸਾਫ ਕੀਤਾ ਕਿ ਹੋਟਲ ਮੁਆਵਜ਼ੇ ਦੀ ਰਕਮ ਦੇਣ ਲਈ ਉਦੋਂ ਹੀ ਰੋਕ ਹੋਵੇਗੀ ਜਦੋਂ ਉਸ ਦੇ ਖਿਲਾਫ ਕੋਈ ਠੋਸ ਸਬੂਤ ਹੋਵੇਗਾ।ਵਰਣਨਯੋਗ ਹੈ ਕਿ ਕੋਰਟ ਦੇ ਇਸ ਫੈਸਲੇ ਨਾਲ ਹੋਟਲ ਗਾਹਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਫੈਸਲੇ ਨੇ ਜਿੱਥੇ ਗੱਡੀਆਂ ਵਾਲਿਆਂ ਨੂੰ ਖੁਸ਼ ਕੀਤਾ ਹੈ ਉੱਥੇ ਹੋਟਲ ਮਾਲਕਾਂ ਨੂੰ ਟੈਸ਼ਨ ਖੜ੍ਹੀ ਕਰ ਦਿੱਤੀ ਹੈ।