Tuesday, November 19, 2019
Home > News > ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਲੱਗਿਆ ਅਨੋਖਾ ਲੰਗਰ ਹੋ ਰਹੀ ਹੈ ਚਰਚਾਂ (ਤਸਵੀਰਾਂ)

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਲੱਗਿਆ ਅਨੋਖਾ ਲੰਗਰ ਹੋ ਰਹੀ ਹੈ ਚਰਚਾਂ (ਤਸਵੀਰਾਂ)

ਸੁਵਾਦੀ ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਵ੍ਹੀਟ ਗ੍ਰਾਸ ਜੂਸ ਦਾ ਲੰਗਰ ਲਗਾਇਆ ਗਿਆ ਜਿਸ ਦੀ ਬਹੁਤ ਜਿਆਦਾ ਚਰਚਾ ਹੋ ਰਹੀ ਹੈ ਤੁਹਾਨੂੰ ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਵ੍ਹੀਟ ਗ੍ਰਾਸ ਜੂਸ ਦਾ ਲੰਗਰ ਕਾਫੀ ਸੰਗਤਾਂ ਨੂੰ ਰਾਸ ਆ ਰਿਹਾ ਹੈ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਜਿਨ੍ਹਾਂ ਲਈ ਧਾਰਮਿਕ ਜਥੇਬੰਦੀਆਂ ਤੇ ਸਥਾਨਕ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।ਲੱਖਾਂ ਦੀ ਤਾਦਾਦ ‘ਚ ਸੰਗਤਾਂ ਬਾਬਾ ਨਾਨਕ ਦੇ ਘਰ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਨੂੰ ਦੱਸ ਦੇਈਏ ਕਿ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਹਨ।ਇਸ ਮੌਕੇ ਕਿਤੇ ਦਾਲ-ਫੁਲਕਾ, ਕਿਤੇ ਪੀਜ਼ੇ-ਬਰਗਰ ਅਤੇ ਕਿਤੇ ਨੂਡਲਜ਼ ਦੇ ਲੰਗਰ ਲੱਗੇ ਹੋਏ ਹਨ ਪਰ ਇਸ ਦੇ ਨਾਲ ਹੀ ਜੰਕ ਫੂਡ ਤੋਂ ਹਟ ਕੇ ਖਾਸ ਲੰਗਰ ਵੀ ਲਗਾਇਆ ਗਿਆ ਹੈ। ਸੰਗਤਾਂ ਲਈ ਵ੍ਹੀਟ ਗ੍ਰਾਸ ਜੂਸ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ ਹੈ, ਜਿਸ ਦਾ ਸੰਗਤਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜ਼ਿਕਰ ਏ ਖਾਸ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਖੋ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ, ਜੋ ਕਿ 13 ਨਵੰਬਰ ਤੱਕ ਚੱਲਣਗੇ। ਜਿਨ੍ਹਾਂ ‘ਚ ਜਿਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਿਰਕਤ ਕਰਨਗੀਆਂ, ਉਥੇ ਹੀ ਕਈ ਸੰਤ ਮਹਾਪੁਰਸ਼ ਵੀ ਸ਼ਮੂਲੀਅਤ ਕਰਨਗੇ।ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨ ਚ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਵਿਸ਼ਾਲ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ । ਸਰਕਾਰ ਵੱਲੋਂ ਕਰੀਬ 70 ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਪੰਜਾਬ ਸਰਕਾਰ ਵੱਲੋਂ ਬਣਾਏ ਮੁੱਖ ਪੰਡਾਲ ਦੇ ਸਾਹਮਣੇ 13 ਏਕੜ ਵਿੱਚ ਸਭ ਤੋਂ ਵੱਡਾ ਲੰਗਰ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ਼੍ਰੀ ਹਜੂਰ ਸਾਹਿਬ ਨੰਦੇੜ ਵਾਲਿਆਂ ਵੱਲੋਂ ਲਗਾਇਆ ਗਿਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਦਰਅਸਲ, ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਦੀ ਨਿਗਰਾਨੀ ਵਿੱਚ ਲਗਾਏ ਇਸ ਲੰਗਰ ਵਿੱਚ ਰੋਜ਼ਾਨਾ ਸਵਾ ਲੱਖ ਤੋਂ ਜ਼ਿਆਦਾ ਸੰਗਤ ਲੰਗਰ ਛਕ ਰਹੀ ਹੈ । ਇਸ ਲੰਗਰ ਵਿੱਚ ਸਪੈਸ਼ਲ ਫਾਸਟ ਫੂਡ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ । ਇਸ ਤੋਂ ਇਲਾਵਾ ਇੱਥੇ ਪੰਜਾਬੀ ਤੋਂ ਲੈ ਕੇ ਸਾਊਥ ਇੰਡਿਅਨ ਫੂਡ ਦੀ ਵੀ ਵਿਵਸਥਾ ਹੈ । ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਫਲਸਫੇ ਦਾ ਪਾਲਣ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸੰਗਤ ਨੂੰ ਲੰਗਰ ਛਕਾਉਣ ਤੋਂ ਵੱਡੀ ਕੋਈ ਸੇਵਾ ਨਹੀਂ ਹੈ । ਉਨ੍ਹਾਂ ਦੱਸਿਆ ਕਿ ਲੰਗਰ ਦੀ ਰਸੋਈ ਵਿੱਚ 50 ਭੱਠੀਆਂ ਦਾ ਇਂਤਜਾਮ ਹੈ, ਪਰ ਇਸ ਸਮੇਂ ਸਿਰਫ਼ 30 ਭੱਠੀਆਂ ਚੱਲ ਰਹੀ ਹਨ, ਜਿਨ੍ਹਾਂ ਵਿਚੋਂ 15 ‘ਤੇ ਇੱਕ ਟਨ ਵਾਲੀ ਕੜਾਹੀ ਅਤੇ ਚਾਵਲ ਬਣਾਉਣ ਲਈ ਪਤੀਲੇ ਚੜ੍ਹੇ ਰਹਿੰਦੇ ਹਨ । ਮੀਡੀਆ ਜਾਣਕਾਰੀ ਅਨੁਸਾਰ ਜ਼ਿਕਰਯੋਗ ਹੈ ਇੱਥੇ ਇੱਕ ਲੱਖ ਸੰਗਤ ਦੇ ਲੰਗਰ ਛਕਣ ਦੇ ਹਾਲ ਤੋਂ ਇਲਾਵਾ ਸਪੈਸ਼ਲ ਫਾਸਟਫੂਡ ਲੰਗਰ ਦਾ ਹਾਲ ਵੀ ਹੈ, ਜਿੱਥੇ ਫਾਸਟ ਫੂਡ ਦੀ ਵੈਰਾਇਟੀ ਨੂੰ ਸੇਵਾਦਾਰ ਸੰਗਤ ਦੀ ਇੱਛਾ ਦੇ ਅਨੁਸਾਰ ਉਪਲੱਬਧ ਕਰਵਾ ਰਹੇ ਹਨ । ਆਉਣ ਵਾਲੇ ਦਿਨਾਂ ਵਿੱਚ ਸੰਗਤ ਦੀ ਤਾਦਾਦ ਵਧਣ ‘ਤੇ 2.50 ਲੱਖ ਸੰਗਤ ਦੇ ਲੰਗਰ ਛਕਣ ਦੇ ਪ੍ਰਬੰਧ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਇਨ੍ਹਾਂ ਲੰਗਰ ਹਾਲਾਂ ਵਿੱਚ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ. ਜਿੱਥੇ ਸਬਜੀਆਂ ਨੂੰ 6 ਏਸੀ ਟਰੱਕਾਂ ਵਿੱਚ ਸਟੋਰ ਕੀਤਾ ਜਾਂਦਾ ਹੈ । ਜਿੱਥੇ ਸਬਜੀਆਂ ਦੀ ਕਟਾਈ ਤੋਂ ਲੈ ਕੇ ਲੰਗਰ ਤਿਆਰ ਕਰਨ ਵਿੱਚ ਕਰੀਬ 750 ਸੇਵਾਦਾਰ ਲੱਗੇ ਹੋਏ ਹਨ