Tuesday, November 19, 2019
Home > News > ਦੇਖੋ ਪ੍ਰਾਈਵੇਟ ਵੀਡੀਓ ਆਈ ਸਾਹਮਣੇ – ਸਿੱਧੂ ਨੂੰ ਉਡੀਕਦੇ ਹੋਏ ਦੇਖੋ ਕੀ ਕਹਿ ਰਿਹਾ ਸਿੱਧੂ ਬਾਰੇ ਇਮਰਾਨ ਖ਼ਾਨ

ਦੇਖੋ ਪ੍ਰਾਈਵੇਟ ਵੀਡੀਓ ਆਈ ਸਾਹਮਣੇ – ਸਿੱਧੂ ਨੂੰ ਉਡੀਕਦੇ ਹੋਏ ਦੇਖੋ ਕੀ ਕਹਿ ਰਿਹਾ ਸਿੱਧੂ ਬਾਰੇ ਇਮਰਾਨ ਖ਼ਾਨ

ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮਾਰੋਹ ‘ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸਮੇਤ ਕਈ ਆਗੂ ਸ਼ਿਰਕਤ ਕਰਨ ਮਗਰੋਂ ਸ਼ਾਮ ਨੂੰ ਭਾਰਤ ਪਰਤ ਆਏ । ਜਿਸ ਤਰ੍ਹਾਂ ਸਿੱਧੂ ਦਾ ਸਰਹੱਦ ਦੇ ਦੋਨੋ ਪਾਸੇ ਲੋਕਾਂ ਵੱਲੋਂ ਸਵਾਗਤ ਹੋਇਆ, ਸਾਰੇ ਸਿਆਸੀ ਆਗੂ ਵੇਖਦੇ ਰਹੇ ਗਏ। ਸਰਹੱਦ ਉਤੇ ਸਿੱਧੂ ਨੂੰ ਵੇਖ ਕੇ ਲੋਕਾਂ ਨੂੰ ਚਾਅ ਚੜ੍ਹ ਗਿਆ। ਲੋਕ ਉਨ੍ਹਾਂ ਦੇ ਗੱਡੀ ਦੇ ਪਿੱਛੇ ਭੱਜੇ। ਉਨ੍ਹਾਂ ਨੇ ਮੀਡੀਆ ਤੋਂ ਭਾਵੇਂ ਦੂਰੀ ਬਣਾਈ ਤੇ ਆਖਿਆ ਕਿ ਉਹ ਸਿਆਸਤ ਕਰਨ ਨਹੀਂ ਆਏ ਪਰ ਆਮ ਲੋਕਾਂ ਨੂੰ ਖੁੱਲ੍ਹ ਕੇ ਮਿਲੇ। ਪਰ ਸਾਰਾ ਮੀਡੀਆ ਤੇ ਆਮ ਲੋਕ ਸਿੱਧੂ ਦੁਆਲੇ ਹੀ ਘੁੰਮਦੇ ਉਡੀਕਾਂ ਕਰਦੇ ਵੇਖੇ ਗਏ । ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇ ਬਾਅਦ ‘ਚ ਪਾਕਿਸਤਾਨ ਵਾਲੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਦਘਾਟਨ ਕੀਤਾ ਗਿਆ। ਜਿਸ ਦੌਰਾਨ ਭਾਰਤ ਵੱਲੋਂ ਲਾਂਘੇ ਦਾ ਉਦਘਾਟਨ ਹੋਣ ਮਗਰੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਸੀ, ਜਿਸ ਭਾਰਤ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਸਨ। ਕਰਤਾਰਪੁਰ ਲਾਂਘੇ ਦੇ ਅੱਜ ਖੁੱਲ੍ਹਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਇਮਰਾਨ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਦੋਨਾਂ ਦੀ ਦੋਸਤੀ ਦੀ ਤਾਰੀਫ ਵੀ ਹੋ ਰਹੀ ਹੈ। ਦਰਅਸਲ ਨਵਜੋਤ ਸਿੱਧੂ ਨੇ ਅੱਜ ਜੋ ਭਾਸ਼ਣ ਦਿੱਤਾ ਤਾਂ ਇਸ ਦੌਰਾਨ ਉਹਨਾਂ ਨੇ ਇਮਰਾਨ ਖਾਨ ਨੂੰ ਬਾਰਡਰ ਖੋਲ੍ਹਣ ਦੀ ਅਪੀਲ ਵੀ ਕੀਤੀ ਇਸ ਦੌਰਾਨ ਉਹਨਾਂ ਜੋ ਆਖਿਆ ਤੁਸੀਂ ਆਪ ਜੀ ਇਸ ਵੀਡੀਓ ਵਿੱਚ ਸੁਣ ਲਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਨੂੰ ਖੋਲਣਾ ਸਥਾਨਕ ਸ਼ਾਂਤੀ ਬਣਾ ਕੇ ਰੱਖਣ ਵਿਚ ਪਾਕਿਸਤਾਨ ਵਚਨਬੱਧਤਾ ਦਾ ਸਬੂਤ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੰਯਤੀ ‘ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਕਰਤਾਰਪੁਰ ਲਾਂਘਾ ਸ਼ਨੀਵਾਰ ਨੂੰ ਸੰਗਤਾਂ ਲਈ ਖੋਲ ਦਿੱਤਾ ਗਿਆ ਹੈ ਜੋ ਦੇਵੇਂ ਦੇਸ਼ਾਂ ਵਿਚਕਾਰ ਵਧੀਆ ਸਬੰਧਾਂ ਦੀ ਉਮੀਦ ਦੇ ਨਾਲ ਆਪਸੀ ਸੰਪਰਕ ਦੀ ਇਤਿਹਾਸਕ ਪਹਿਲ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਰਾਵੀ ਨਦੀ ਦੇ ਕੰਢੇ ਸਥਿਤ ਹੈ ਅਤੇ ਇਹ ਡੇਰਾ ਬਾਬਾ ਨਾਨਕ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।