Tuesday, November 19, 2019
Home > News > ਪੰਜਾਬ ਚ ਸਰਕਾਰ ਨੇ 3 ਦਿਨਾਂ ਲਈ ਇੰਟਰਨੇਟ ਕੀਤਾ ਬੰਦ ਇਸ ਜਗ੍ਹਾ – ਪਰਮਾਤਮਾ ਸੁਖ ਰੱਖੇ

ਪੰਜਾਬ ਚ ਸਰਕਾਰ ਨੇ 3 ਦਿਨਾਂ ਲਈ ਇੰਟਰਨੇਟ ਕੀਤਾ ਬੰਦ ਇਸ ਜਗ੍ਹਾ – ਪਰਮਾਤਮਾ ਸੁਖ ਰੱਖੇ

ਹੁਣੇ ਹੁਣੇ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕੇ ਸਰਕਾਰ ਨੇ ਪੰਜਾਬ ਦੇ ਇਕ ਸ਼ਹਿਰ ਚ 3 ਦਿਨਾਂ ਲਈ ਇੰਟਰਨੇਟ ਬੰਦ ਕਰ ਦਿੱਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਜਿਸ ਦੌਰਾਨ ਪੰਜਾਬ ਦੇ ਮਲੇਰਕੋਟਲਾ ਸ਼ਹਿਰ ‘ਚ ਇੰਟਰਨੈੱਟ ਸੇਵਾ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ‘ਚ ਸੁਰੱਖਿਆ ਵਧਾਈ ਹੈ ਤੇ ਉਹਨਾਂ ਨੇ ਫਲੈਗ ਮਾਰਚ ਵੀ ਕੱਢਿਆ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਨਾਲ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਹੋ ਗਿਆ।ਅਦਾਲਤ ਨੇ ਵਿਵਾਦਿਤ ਜ਼ਮੀਨ ਰਾਮਲਲਾ ਵਿਰਾਜਮਾਨ ਨੂੰ ਦੇਣ ਦਾ ਫੈਸਲਾ ਕੀਤਾ ਹੈ। ਉਥੇ ਹੀ ਸਰਕਾਰ ਨੂੰ ਮੰਦਿਰ ਬਣਾਉਣ ਲਈ ਇਕ ਟਰੱਸਟ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ।ਅਯੁੱਧਿਆ ‘ਚ ਹੀ ਮੁਸਲਿਮ ਪੱਖ ਨੂੰ 5 ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਸ਼ੀਆ ਵਕਫ਼ ਬੋਰਡ ਅਤੇ ਨਿਰਮੋਹੀ ਅਖਾੜੇ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੁਪਰੀਮ ਕੋਰਟ ਅੱਜ ਅਯੁੱਧਿਆ ਵਿਵਾਦ ਮਾਮਲੇ ਵਿੱਚ ਫੈਸਲਾ ਸੁਣਾਏਗੀ ਭਾਵ ਸ਼ਨੀਵਾਰ ਸਵੇਰੇ ਸਾ:30ੇ 10 ਵਜੇ। ਪੂਰਾ ਦੇਸ਼ ਚੌਕਸ ਹੈ ਅਤੇ ਅਯੁੱਧਿਆ ਮਾਮਲੇ ਵਿਚ ਆਏ ਫੈਸਲੇ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਫੈਸਲਾ ਲਵੇ, ਦੇਸ਼ ਵਿਚ ਸ਼ਾਂਤੀ, ਏਕਤਾ ਅਤੇ ਸਦਭਾਵਨਾਬਣਾਈ ਰਹੇਗੀ।ਪੀਐਮ ਮੋਦੀ ਨੇ ਟਵੀਟ ਕੀਤਾ ਹੈ, ‘ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਅਯੁੱਧਿਆ‘ ਤੇ ਆਵੇਗਾ, ਇਹ ਕਿਸੇ ਲਈ ਜਿੱਤ ਜਾਂ ਹਾਰ ਨਹੀਂ ਹੋਵੇਗੀ। ਦੇਸ਼ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਇਹ ਸਾਡੇ ਸਾਰਿਆਂ ਦੀ ਪਹਿਲ ਹੋਣੀ ਚਾਹੀਦੀ ਹੈ ਕਿ ਇਸ ਫੈਸਲੇ ਨਾਲ ਭਾਰਤ ਦੀ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੀ ਮਹਾਨ ਪਰੰਪਰਾ ਨੂੰ ਹੋਰ ਮਜ਼ਬੂਤ ​​ਕਰਨਾ ਚਾਹੀਦਾ ਹੈ।