Wednesday, February 19, 2020
Home > News > ਹਰਨੇਕ ਨੇਕੀ ਦੀ ਗੰਦੀ ਕਰਤੂਤ ਹੋਈ ਜੱਗ ਜਾਹਰ ਅਦਾਲਤ ਵੱਲੋਂ ਇੱਕ ਲੱਖ ਡਾਲਰ ਦਾ ਹਰਜਾਨਾ ਤੇ

ਹਰਨੇਕ ਨੇਕੀ ਦੀ ਗੰਦੀ ਕਰਤੂਤ ਹੋਈ ਜੱਗ ਜਾਹਰ ਅਦਾਲਤ ਵੱਲੋਂ ਇੱਕ ਲੱਖ ਡਾਲਰ ਦਾ ਹਰਜਾਨਾ ਤੇ

ਸੋ ਕਾਲਡ ਆਧੁਨਿਕ ਸਿੱਖਾਂ ਦਾ ਆਈਕਾਨ ਬਣਨ ਵਾਲਾ ਹਰਨੇਕ ਸਿੰਘ ਨਿਊਜੀਲੈਂਡ ਜੋ ਨੇਕੀ ਦੇ ਨਾਂ ਨਾਲ ਮਸ਼ਹੂਰ ਹੈ । ਦੋ ਰਾਗੀ ਸਿੰਘਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ‘ਚ ਅਦਾਲਤ ਨੇ ਵਿਵਾਦਤ ਰੇਡੀਓ ਵਿਰਸਾ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਦੀ ਸੰਸਥਾ, ਸ੍ਰੀ ਗੁਰੂ ਸਿੰਘ ਸਭਾ ਨੂੰ ਇੱਕ ਲੱਖ ਛੇ ਹਜ਼ਾਰ ਡਾਲਰ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਹਰਨੇਕ ਸਿੰਘ ਇਸ ਸਭਾ ਦਾ ਕਨਵੀਨਰ ਅਤੇ ਖਜ਼ਾਨਚੀ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਰਾਗੀ ਸਿੰਘ ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਨਾਲ ਸਬੰਧਤ ਹੈ, ਜਿਨ੍ਹਾਂ ਨੇ ਅਕਤੂਬਰ 2017 ਤੋਂ ਰਾਗੀ ਜਥੇ ਵਜੋਂ ਗੁਰਦੁਆਰਾ ਸਿੰਘ ਸਭਾ ਸ਼ਿਰਲੀ ਰੋਡ ਪਾਪਾਟੋਏਟੋਏ ‘ਚ ਸੇਵਾਵਾਂ ਨਿਭਾਈਆਂ ਸਨ। ਜਿਸਦੇ ਲਈ ਪਹਿਲਾਂ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖਾਹ ਅਤੇ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਛੇ ਮਹੀਨੇ ਤੋਂ ਵੱਧ ਸਮਾਂ ਕੰਮ ਕਰਨ ਤੋਂ ਬਾਅਦ ਹਰਪ੍ਰੀਤ ਸਿੰਘ ਨੂੰ 2 ਹਜ਼ਾਰ ਡਾਲਰ ਹੀ ਦਿੱਤੇ ਗਏ ਸਨ ਜਦੋਂ ਕਿ ਜਸਵਿੰਦਰ ਸਿੰਘ ਨੂੰ ਸਿਰਫ ਹਜ਼ਾਰ ਡਾਲਰ ਹੀ ਦਿੱਤਾ ਗਿਆ ਸੀ। ਜਿਸ ਪਿੱਛੋਂ ਇਤਰਾਜ਼ ਕੀਤੇ ਜਾਣ ਕਰਕੇ ਮਾਮਲਾ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਕੋਲ ਚਲਾ ਗਿਆ ਸੀ। ਜਿਸਦੀ ਛਾਣਬੀਣ ਪਿੱਛੋਂ ਅਥਾਰਿਟੀ ਨੇ ਸ੍ਰੀ ਗੁਰੂ ਸਿੰਘ ਸਭਾ ਨੂੰ ਹੁਕਮ ਦਿੱਤਾ ਹੈ ਕਿ ਹਰਪ੍ਰੀਤ ਸਿੰਘ ਨੂੰ 32 ਹਜ਼ਾਰ 133 ਡਾਲਰ, ਜਸਵਿੰਦਰ ਸਿੰਘ ਨੂੰ 34 ਹਜ਼ਾਰ 383 ਅਦਾ ਕੀਤੇ ਜਾਣ। ਇਸ ਤੋਂ ਇਲਾਵਾ 40 ਹਜ਼ਾਰ ਡਾਲਰ ਹਰਜ਼ਾਨੇ ਵਜੋਂ ਅਥਾਰਿਟੀ ਨੂੰ ਦਿੱਤਾ ਜਾਵੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਕੇਸ ‘ਚ ਕਾਮਿਆਂ ਦਾ ਸ਼ੋਸ਼ਣ ਹੋਇਆ ਹੈ ਅਤੇ ਦਸਤਾਵੇਜ਼ਾਂ ‘ਚ ਹੇਰਾਫੇਰੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਹਰਨੇਕ ਸਿੰਘ ਆਪਣੇ ਰੇਡੀਓ ਵਿਰਸਾ ਕਰਕੇ ਕਾਫੀ ਵਿਵਾਦਾਂ ‘ਚ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਰੇਡੀਓ ਰਾਹੀਂ ਵਿਵਾਦਤ ਟਿੱਪਣੀਆਂ ਕਰਨ ਕਰਕੇ ਸਿੱਖ ਸੰਗਤ ਨੇ ਵੱਡੀ ਗਿਣਤੀ ‘ਚ ਹਰਨੇਕ ਸਿੰਘ ਖਿਲਾਫ਼ ਸਖ਼ਤ ਅਵਾਜ਼ ਉਠਾਈ ਸੀ ਅਤੇ ਗੁਰਦੁਆਰਾ ਸਿੰਘ ਸਭਾ ਸ਼ਿਰਲੀ ਰੋਡ ਪਾਪਾਟੋਏਟੋਏ ਦੇ ਇੱਕ ਕਮਰੇ ਚੋਂ ਚੱਲਣ ਵਾਲੇ ਰੇਡੀਓ ਖਿਲਾਫ਼ ਸੈਂਕੜਿਆਂ ਦੀ ਗਿਣਤੀ ‘ਚ ਸੰਗਤ ਨੇ ਸਖ਼ਤ ਰੋਸ ਮੁਜ਼ਾਹਰਾ ਕੀਤਾ ਸੀ। ਜਿਸਦਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਨੇ ਗੰਭੀਰ ਨੋਟਿਸ ਲੈ ਕੇ ਹਰਨੇਕ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਸੀ। ਹਰਨੇਕ ਸਿੰਘ ਖਿਲਾਫ਼ ਕਾਰਵਾਈ ਕਰਨ ਲਈ ਬਣਾਈ ਗਈ 21 ਮੈਂਬਰੀ ਕਮੇਟੀ ਨੇ ਹੀ ਇਹ ਮਾਮਲਾ ਸਭ ਤੋਂ ਪਹਿਲਾਂ ਉਠਾਇਆ ਸੀ ਅਤੇ ਕਈ ਸੇਵਾਦਾਰਾਂ ਨੇ ਆਪੋ-ਆਪਣੀਆਂ ਸੇਵਾਵਾਂ ਰਾਹੀਂ ਰਾਗੀ ਸਿੰਘਾਂ ਨੂੰ ਇਨਸਾਫ਼ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਉਸਦੇ ਪ੍ਰਬੰਧ ਹੇਠਲੀ ਸੰਸਥਾ ਭਾਵ ਗੁਰੂ ਘਰ (ਗੁਰਦੁਆਰਾ ਸਿੰਘ ਸਭਾ ਸਰਲੀ ਰੋਡ ਪਾਪਾਟੋਏਟੋਏ ) ਇੰਡੀਆ ਤੋਂ ਬੁਲਾਏ ਪਾਠੀ ਤੇ ਰਾਗੀ ਸਿੰਘਾਂ ਦੇ ਉਜਰਤਾਂ , ਰਹਿਣ -ਸਹਿਣ ਮਾਮਲਿਆਂ ਦੇ ਸ਼ੋਸ਼ਣ ਸੰਬੰਧੀ ਦੋਸ਼ਾਂ ‘ਚ ਆਕਲੈਂਡ ਲੇਬਰ ਕੋਰਟ ਨੇ ਦੋਸ਼ੀ (ਗਿਲਟੀ)ਪਾਈ ਹੈ । ਹਰਨੇਕ ਸਿੰਘ ਦੀ ਸੰਸਥਾ ਨੂੰ ਕੁੱਲ ਮਿਲਾਕੇ 1 ਲੱਖ 6 ਹਜ਼ਾਰ ਡਾਲਰ ਦਾ ਹਰਜਾਨਾ ਤੇ ਜੁਰਮਾਨਾ ਪੀੜਤ ਕਾਮਿਆਂ ਨੂੰ ਦੇਣਾ ਪਵੇਗਾ ।- ਸੋ ਕਿਸੇ ਨੂੰ ਸਵਾਲ ਕਰਨ ਤੋਂ ਪਹਿਲਾ ਆਪਣੇ ਸੁਆਲਾਂ ਦੇ ਜੁਆਬ ਦੇਣੇ ਜ਼ਰੂਰੀ ਹਨ । ਸੋ ਕਹਿਣਾ ਸੌਖਾ , ਕਰਕੇ ਦਿਖਾਉਣਾ ਬਹੁਤ ਔਖਾ , ਹੁਣ ਦੇਖਦੇ ਹਾਂ ਹਰਨੇਕ ਦੇ ਅੰਨੇ ਸਪੋਰਟਰ ਇਸ ਮਾਮਲੇ ਨੂੰ ਕਿਵੇਂ ਲੈਂਦੇ ਹਨ …?ਕਿਉਂਕਿ ਕਿਸੇ ਦੀ ਕਿਰਤ ਖਾਣ ਤੋਂ ਵੱਡਾ ਧਰੋਅ ਹੋਰ ਕੋਈ ਨਹੀਂ । ਖਾਸ ਤੌਰ ਤੇ ਉਦੋਂ ਜਦੋਂ ਤੁਸੀ ਨਵੇਂ ਸਮਾਜ ਦੇ ਸੰਕਲਪ ਸਿਰਜਦੇ ਹੋਏ , ਪੁਰਾਤਨ ਸਮੁੱਚੀਆਂ ਮਾਨਤਾਵਾਂ ਨੂੰ ਰੱਦਣ ਤੁਰ ਪਵੋ