Saturday, December 14, 2019
Home > News > ਕ੍ਰਿਕਟ ਨੂੰ ਵੱਡਾ ਝਟਕਾ ICC ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ‘ਤੇ ਲਗਾਈ ਪਾਬੰਦੀ

ਕ੍ਰਿਕਟ ਨੂੰ ਵੱਡਾ ਝਟਕਾ ICC ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ‘ਤੇ ਲਗਾਈ ਪਾਬੰਦੀ

ਆਈ.ਸੀ.ਸੀ. ਨੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ‘ਤੇ ਲਗਾਈ ਪਾਬੰਦੀ ! ਨਵੀਂ ਦਿੱਲੀ – ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਬੰਗਲਾਦੇਸ਼ ਦੇ ਕਪਤਾਨ ਤੇ ਇਕ ਦਿਨਾਂ ਮੈਚਾਂ ਦੇ ਵਿਸ਼ਵ ਨੰ. 1 ਹਰਫਨਮੌਲਾ ਖਿਡਾਰੀ ਸ਼ਾਕਿਬ ਅਲ ਹਸਨ ਨੂੰ ਦੋ ਸਾਲ ਲਈ ਬੈਨ ਕਰ ਦਿੱਤਾ ਗਿਆ ਹੈ। ਦੁਨੀਆ ਦੇ ਨੰਬਰ ਇੱਕ ਖਿਡਾਰੀ ਸ਼ਾਕਿਬ ਨੂੰ ਵੱਡਾ ਝਟਕਾ ਲੱਗਿਆ ਹੈ ਜਾਣਕਾਰੀ ਅਨੁਸਾਰ। ਤੁਹਾਨੂੰ ਦੱਸ ਦੇਈਏ ਕਿ ਸ਼ਾਕਿਬ ਇਸ ਸਮੇਂ ਕ੍ਰਿਕਟ ਦੇ ਤਿੰਨੇ ਫਾਰਮੇਟ ਚ ਨੰਬਰ ਹੈ। ਸ਼ਾਕਿਬ ‘ਤੇ ਇਹ ਕਾਰਵਾਈ ਬਹੁਤ ਸਾਰੇ ਮੌਕਿਆਂ ‘ਤੇ ਭ੍ਰਿਸ਼ਟ ਪਹੁੰਚ ‘ਤੇ ਰਿਪੋਰਟ ਨਾ ਦੇਣ ਬਦਲੇ ਕੀਤੀ ਗਈ ਹੈ। ਸ਼ਾਕਿਬ ਅਲ ਹਸਨ ਨੇ ਇਸ ਕਾਰਵਾਈ ‘ਤੇ ਆਪਣੀ ਗ਼ਲਤੀ ਪ੍ਰਵਾਨ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਕ੍ਰਿਕਟ ‘ਚ ਇੰਨ੍ਹਾਂ ਦਿਨਾਂ ‘ਚ ਸਭ ਕੁਝ ਠੀਕ ਨਹੀਂ ਹੈ। ਭਾਰਤ ਦੇ ਅਹਿਮ ਦੌਰੇ ਤੋਂ ਠੀਕ ਪਹਿਲਾਂ ਟੀਮ ਦੇ ਖਿਡਾਰੀਆਂ ਦਾ ਬੋਰਡ ਖਿਲਾਫ ਹੜਤਾਲ ‘ਤੇ ਜਾਣਾ ਇਸੇ ਵੱਲ ਇਸ਼ਾਰਾ ਕਰਦਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਭਾਰਤ ਦੌਰੇ ਨੂੰ ਕਾਫੀ ਅਹਿਮ ਮੰਨਦਾ ਹੈ, ਇਸ ਲਈ ਖਿਡਾਰੀਆਂ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਉਸ ਨੇ ਮੰਨਣ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਕ੍ਰਿਕਟ ਟੀਮ ਟੀ-20 ਅਤੇ ਟੈਸਟ ਸੀਰੀਜ਼ ਖੇਡਣ ਲਈ ਬੁੱਧਵਾਰ ਨੂੰ ਭਾਰਤ ਆਵੇਗੀ। ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੇ ਇਕ ਬਿਆਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਭਾਰਤ ਦੌਰੇ ਤੋਂ ਕਈ ਖਿਡਾਰੀ ਨਾਂ ਵਾਪਸ ਲੈ ਸਕਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਟੀਮ ਦੇ ਓਪਨਰ ਤਮੀਮ ਇਕਬਾਲ ਨੇ ਨਿੱਜੀ ਕਾਰਨਾਂ ਕਰਕੇ ਭਾਰਤ ਦੌਰੇ ਤੋਂ ਨਾਂ ਵਾਪਸ ਲਿਆ ਹੈ। ਨਜਮੁਲ ਹਸਨ ਨੇ ਕਿਹਾ, ”ਤਮੀਮ ਦੇ ਭਾਰਤ ਦੌਰੇ ਤੋਂ ਹਟਣ ਦੇ ਬਾਅਦ ਜੇਕਰ ਕੋਈ ਹੋਰ ਵੀ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਮੈਨੂੰ ਕੋਈ ਹੇਰਾਨੀ ਨਹੀਂ ਹੋਵੇਗੀ। ਜੇਕਰ ਆਖਰੀ ਸਮੇਂ ਕੋਈ ਖਿਡਾਰੀ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਵੀ ਸਾਡੋ ਕੋਲ ਕੋਈ ਬਦਲ ਨਹੀਂ ਬਚੇਗਾ। ਜੇਕਰ ਕਪਤਾਨ ਸ਼ਾਕਿਬ ਵੀ ਨਾਂ ਵਾਪਸ ਲੈ ਲੈਂਦਾ ਹੈ ਤਾਂ ਮੈਂ ਕਪਤਾਨ ਦੀ ਭਾਲ ਕਿੱਥੋਂ ਕਰਾਂਗਾ। ਇਨ੍ਹਾਂ ਖਿਡਾਰੀਆਂ ਨਾਲ ਮੈਂ ਕੀ ਕਰਾਂਗਾ। ਹਸਨ ਨੂੰ ਲਗਦਾ ਹੈ ਕਿ ਉਹ ਖਿਡਾਰੀਆਂ ਦੀ ਚਲਾਕੀ ‘ਚ ਆ ਗਿਆ ਹੈ। ਕ੍ਰਿਕਟਰਾਂ ਨੇ ਹੜਤਾਲ ਬਾਰੇ ਕੁਝ ਨਹੀਂ ਦੱਸਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੇਰੇ ਵੱਲੋਂ ਗ਼ਲਤੀ ਹੋਈ ਕਿ ਮੈਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।