Saturday, December 14, 2019
Home > News > ਵੱਡਾ ਫੈਸਲਾ ਇਸ ਸਰਕਾਰੀ ਕੰਪਨੀ ਦੇ 1.65 ਲੱਖ ਮੁਲਾਜ਼ਮ ਕੀਤੇ ਜਾਣਗੇ

ਵੱਡਾ ਫੈਸਲਾ ਇਸ ਸਰਕਾਰੀ ਕੰਪਨੀ ਦੇ 1.65 ਲੱਖ ਮੁਲਾਜ਼ਮ ਕੀਤੇ ਜਾਣਗੇ

ਤਾਜਾ ਖਬਰ BSNL ਦੇ 1.65 ਲੱਖ ਮੁਲਾਜ਼ਮ ਕੀਤੇ ਜਾਣਗੇ ਰਿਟਾਇਰ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਦੂਰਸੰਚਾਰ ਕੰਪਨੀ ‘ਭਾਰਤ ਸੰਚਾਰ ਨਿਗਮ ਲਿਮਿਟੇਡ’ (BSNL) ਅਤੇ ‘ਮਹਾਨਗਰ ਟੈਲੀਕਾਮ ਨਿਗਮ ਲਿਮਿਟੇਡ’ (MTNL) ਦੇ 53.5 ਸਾਲ ਦੀ ਉਮਰ ਪਾਰ ਕਰ ਚੁੱਕੇ ਮੁਲਾਜ਼ਮਾਂ ਨੂੰ ਹੁਣ VRS ਪੈਕੇਜ ਦਾ ਲਾਭ ਦਿੱਤਾ ਜਾਵੇਗਾ।ਕੇਂਦਰ ਸਰਕਾਰ ਨੇ ਕੱਲ੍ਹ ਬੁੱਧਵਾਰ ਨੂੰ 30,000 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਪੈਕੇਜ ਅਨੁਸਾਰ ਦੋਵੇਂ ਸਰਕਾਰੀ ਕੰਪਨੀਆਂ ਦੇ 53.5 ਸਾਲ ਦੀ ਉਮਰ ਪਾਰ ਕਰ ਚੁੱਕੇ ਮੁਲਾਜ਼ਮਾਂ ਨੂੰ ਹੁਣ ਮਿਲ ਰਹੇ ਪੈਕੇਜ ਵਿਚੋਂ 125 ਫ਼ੀ ਸਦੀ ਵੱਧ ਰਕਮ ਮਿਲੇਗੀ। ਜੂਨ 2019 ’ਚ BSNL ਦੇ ਅਜਿਹੇ 1.16 ਲੱਖ ਮੁਲਾਜ਼ਮ ਹਨ। ਉੱਥੇ ਹੀ MTNL ਦੇ ਅਜਿਹੇ ਕਰਮਚਾਰੀਆਂ ਦੀ ਗਿਣਤੀ 19 ਹਜ਼ਾਰ ਹੈ। ਦੱਸ ਦੇਈਏ ਕਿ BSNL ’ਚ ਕੁੱਲ 1.65 ਲੱਖ ਕਰਮਚਾਰੀ ਹਨ। MTNL ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 21679 ਹੈ। VRS ਯੋਜਨਾ ਨਾਲ BSNL ਉੱਤੇ 5200 ਕਰੋੜ ਰੁਪਏ ਦਾ ਭਾਰ ਘਟ ਜਾਵੇਗਾ। MTNL ਉੱਤੇ 1080 ਕਰੋੜ ਰੁਪਏ ਦਾ ਬੋਝ ਘਟੇਗਾ। ਆਸ ਹੈ ਕਿ BSNL ਦੇ 58000 ਮੁਲਾਜ਼ਮ VRS ਲੈਣਗੇ ਤੇ MTNL ਦੇ 9500 ਮੁਲਾਜ਼ਮ ਇਸ ਲਈ ਅਰਜ਼ੀਆਂ ਦੇ ਸਕਦੇ ਹਨ। ਦੱਸਣਯੋਗ ਹੈ ਕਿ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਮੁਤਾਬਕ ਸਰਕਾਰ ਕਿਸੇ ਵੀ ਕਰਮਚਾਰੀ ਨੂੰ ਇਸ ਯੋਜਨਾ ਤਹਿਤ ਸਵੈ–ਇੱਛੁਕ ਸੇਵਾ–ਮੁਕਤੀ ਲੈਣ ਲਈ ਦਬਾਅ ਨਹੀਂ ਪਾਵੇਗੀ। ਦੱਸ ਦੇਈਏ ਕਿ BSNL ਮੁਲਾਜ਼ਮ ਯੂਨੀਅਨ ਸੰਘ ਦੇ ਆਗੂ ਸੈਬੇਸਚੀਅਨ ਨੇ ਕਿਹਾ ਕਿ ਸਰਕਾਰ ਦੀ ਇਹ ਯੋਜਨਾ ਬਹੁਤ ਵਧੀਆ ਹੈ ਕਿਉਂਕਿ ਇਸ ਵਿਚ ਮੁਲਾਜ਼ਮਾਂ ਦੀਆਂ ਜ਼ਿਆਦਾਤਰ ਮੰਗਾਂ ਪੂਰੀਆਂ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਯੋਜਨਾ ਮੁਤਾਬਕ MTNL ਦਾ BSNL ਵਿਚ ਰਲ਼ੇਵਾਂ ਕਰ ਦਿੱਤਾ ਜਾਵੇਗਾ। BSNL ਦੇ ਕਰਮਚਾਰੀਆਂ ਲਈ VRS ਯੋਜਨਾ ਲਿਆਂਦੀ ਜਾਵੇਗੀ ।ਜਾਣਕਾਰੀ ਅਨੁਸਾਰ ਇਸ ਦੀ ਪੁਨਰ–ਸੁਰਜੀਤੀ ਲਈ 15 ਹਜ਼ਾਰ ਕਰੋੜ ਰੁਪਏ ਦੇ ਸੌਵਰੇਨ ਬਾਂਡ ਲਿਆਂਦੇ ਜਾਣਗੇ। ਕੁੱਲ 38 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚੀਆਂ ਜਾਣਗੀਆਂ।