Saturday, December 14, 2019
Home > News > ਦੀਵਾਲ਼ੀ ਤੋਂ ਬਾਅਦ ਸਰਕਾਰੀ ਏਜੰਸੀ ਨੇ ਜਾਰੀ ਕੀਤੇ ਹੈਰਾਨੀਜਨਕ ਆਂਕੜੇ ਸਭ ਦੇ ਉੱਡੇ ਹੋਸ਼

ਦੀਵਾਲ਼ੀ ਤੋਂ ਬਾਅਦ ਸਰਕਾਰੀ ਏਜੰਸੀ ਨੇ ਜਾਰੀ ਕੀਤੇ ਹੈਰਾਨੀਜਨਕ ਆਂਕੜੇ ਸਭ ਦੇ ਉੱਡੇ ਹੋਸ਼

ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਚ ਧੂਮਧਾਮ ਨਾਲ ਮਨਾਇਆ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੀ ਪਟਾਕੇ ਪਹਿਲਾਂ ਵਾਗ ਦੇਖਣ ਨੂੰ ਮਿਲੇ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਦੀਵਾਲੀ ‘ਤੇ ਖੂਬ ਪ ਟਾਖੇ ਚਲਾਏ ਗਏ। ਜਿਸ ਤੋਂ ਬਾਅਦ ਦਿੱਲੀ ‘ਚ ਪ੍ਰਦੁਸ਼ਣ ਦਾ ਪੱਧਰ ਹੋਰ ਵਧ ਗਿਆ।ਦੱਸ ਦੇਈਏ ਕਿ ਹਰ ਪਾਸੇ ਧੁਏ ਦੀ ਚਾਦਰ ਬੀਝੀ ਨਜ਼ਰ ਆ ਰਹੀ ਹੈ। ਜਿਸ ਨਾਲ ਲੋਕਾਂ ਨੂੰ ਸਾਹ ਲੈਣ ‘ਚ ਕਾਫੀ ਤਕਲੀਫ ਹੋ ਰਹੀ ਹੈ ਇਸ ਦੇ ਨਾਲ ਹੀ ਅੱਖਾਂ ‘ਚ ਜਲਨਨਾਲ ਵੀ ਲੋਕ ਪ੍ਰੇਸ਼ਾਨ ਹੋ ਰਹੇ ਹਨ ਤੇ ਕਾਫੀ ਬਜੁਰਗਾਂ ਨੂੰ ਸਾਹ ਦੀ ਤਿੱਕਤ ਆ ਰਹੀ ਸੀ ਤੇ ਪੰਛੀ ਜਾਨਵਰਾਂ ਦਾ ਤੇ ਪਤਾ ਨਹੀਂ ਕੀ ਹਾਲ ਹੋਣਾ ਹੈ। ਦੱਸ ਦੇਈਏ ਕਿ ਬੇਸ਼ੱਕ ਦੀਵਾਲੀ ਮੌਕੇ ਸੁਪਰੀਮ ਕੋਰਟ ਵੱਲੋਂ ਪਟਾਖੇ ਚਲਾਉਣ ਦਾ ਸਮਾਂ ਦੋ ਘੰਟੇ ਦਾ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਲੋਕਾਂ ਨੇ ਖੂਬ ਪਟਾਖੇ ਚਲਾਏ। ਜਿਸ ਕਰਕੇ ਦਿੱਲੀ ਦੀ ਹਵਾ ‘ਚ ਪਟਾਖਿਆਂ ਦੀ ਤੇਜ਼ ਆਵਾਜ਼ ਨਾਲ ਜ਼ਹਿਰੀਲਾ ਧੂਆਂ ਅਤੇ ਰਾਖ ਭਰ ਗਈ ਹੈ। ਚਾਂਦਨੀ ਚੌਕ ਸਣੇ ਕੁਝ ਇਲਾਕਿਆਂ ‘ਚ ਹਵਾ ਦੀ ਗੁਣਵਤਾ ਗੰਭੀਰ ਪੱਧਰ ਤੋਂ ਪਾਰ ਹੋ ਚੁੱਕਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਏਜੰਸੀਆਂ ਮੁਤਾਬਕ, ਸੋਮਵਾਰ ਨੂੰ ਸਵੇਰੇ 6:30 ਵਜੇ ਦਿੱਲੀ ਦੀ ਔਸਤ ਹਵਾ ਕੁਆਲਟੀ ਦਾ ਪੱਧਰ 327 ‘ਤੇ ਪਹੁੰਚ ਗਿਆ ਜਦਕਿ ਸ਼ਨੀਵਾਰ ਨੂੰ ਇਹ 302 ਸੀ। ਅੰਕੜਿਆਂ ਮੁਤਾਬਕ ਆਨੰਦ ਵਿਹਾਰ ‘ਚ ਪੀਐਮ-10 ਦਾ ਪੱਧਰ 515 ਦਰਜ ਕੀਤਾ ਗਿਆ। ਦਿੱਲੀ ਦੇ ਨੇੜਲੇ ਇਲਾਕਿਆਂ ਫਰੀਦਾਬਾਦ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਅਤੇ ਨੋਇਡਾ ‘ਚ ਐਤਵਾਰ ਰਾਤ 11 ਵਜੇ ਏਅਰ ਕੁਆਲਟੀ 320, 382, 312 ਅਤੇ 344 ਰਹੀ।ਦਿੱਲੀ ਸਣੇ ਨੋਇਡਾ, ਗੁਰੂਗ੍ਰਾਮ ਅਤੇ ਗਾਜ਼ੀਆਬਾਦ ‘ਚ ਵੀ ਲੋਕਾਂ ਨੇ ਤੈਅ ਸਮੇਂ ਤੋਂ ਜ਼ਿਆਦਾ ਪਟਾਖੇ ਚਲਾਏ। ਇਹ ਤੇ ਉਹਨਾਂ ਸ਼ਹਿਰਾਂ ਦੇ ਆਕੜੇ ਹਨ ਜੋ ਕਾਫੀ ਵੱਡੇ ਸ਼ਹਿਰ ਹਨ ਪਰ ਪਤਾ ਨਹੀਂ ਕਿੰਨੇ ਕਸਬੇ ਸ਼ਹਿਰ ਹੋਣਗੇ ਜਿੱਥੇ ਅਜੇ ਆਕੜੇ ਇੱਕਠੇ ਨਹੀਂ ਹੋ ਸਕੇ।