Saturday, December 7, 2019
Home > News > ਦੀਵਾਲੀ ਦੇ ਮੌਕੇ ਕੇਂਦਰ ਸਰਕਾਰ ਨੇ ਕਿਸਾਨ ਭਰਾਵਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ,ਆਉਣਗੇ ਨਜ਼ਾਰੇ ਹੀ ਨਜ਼ਾਰੇ

ਦੀਵਾਲੀ ਦੇ ਮੌਕੇ ਕੇਂਦਰ ਸਰਕਾਰ ਨੇ ਕਿਸਾਨ ਭਰਾਵਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ,ਆਉਣਗੇ ਨਜ਼ਾਰੇ ਹੀ ਨਜ਼ਾਰੇ

ਦੀਵਾਲੀ ਦੇ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਇਹ ਤੋਹਫਾ ਕਿਸਾਨਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। ਸਰਕਾਰ ਦੁਆਰਾ ਫ਼ਸਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਫੈਸਲੇ ਨਾਲ ਸਰਕਾਰੀ ਖਜ਼ਾਨੇ ਤੇ 3000 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ। ਇਸ ਫ਼ੈਸਲੇ ਨਾਲ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਨਾਲ ਕਿਸਾਨਾਂ ਨੂੰ ਕਿੰਨਾ ਕੁ ਲਾਭ ਹੋਵੇਗਾ, ਇਹ ਤਾਂ ਕਿਸਾਨ ਹੀ ਜਾਣਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਕਣਕ ਦੇ ਐਮਐਸਪੀ ਵਿੱਚ 85 ਰੁਪਏ ਦਾ ਵਾਧਾ ਕੀਤਾ ਹੈ।ਪਹਿਲਾਂ ਕਣਕ ਦਾ ਸਮਰਥਨ ਮੁੱਲ ਰੁਪਏ 1840 ਸੀ। ਜੋ 85 ਰੁਪਏ ਦੇ ਵਾਧੇ ਨਾਲ 1925 ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਹੀ ਸਰਕਾਰ ਦੁਆਰਾ ਜਾਣ ਦੇ ਸਮਰਥਨ ਮੁੱਲ ਵਿੱਚ ਵੀ 85 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੁਆਰਾ ਹਾੜ੍ਹੀ ਦੀਆਂ ਫਸਲਾਂ ਦੇ ਸਬੰਧ ਵਿੱਚ ਇਹ ਫੈਸਲਾ ਲਿਆ ਗਿਆ ਹੈ। ਇਹ ਉਹ ਫਸਲਾਂ ਹਨ, ਜਿਨ੍ਹਾਂ ਦੀ ਬਿਜਾਈ ਅਕਤੂਬਰ ਨਵੰਬਰ ਦੇ ਮਹੀਨੇ ਕੀਤੀ ਜਾਂਦੀ ਹੈ। ਸਰਦੀਆਂ ਦੇ ਮੌਸਮ ਵਿੱਚ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਤੋਂ ਬਾਅਦ ਇਹ ਫ਼ਸਲ ਮਾਰਚ ਦੇ ਅਖੀਰ ਤੱਕ ਤਿਆਰ ਹੋ ਜਾਂਦੀ ਹੈ। ਇਸ ਤੋਂ ਬਾਅਦ ਹੀ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ। ਕਣਕ ਦੀ ਕੀਮਤ 85 ਰੁਪਏ ਵਧਣ ਨਾਲ ਹੁਣ 1840 ਰੁਪਏ ਤੋਂ ਵਧ ਕੇ 1925 ਰੁਪਏ ਹੋ ਗਈ ਹੈ। ਜੋਅ ਦੀ ਸਮਰਥਨ ਕੀਮਤ 85 ਰੁਪਏ ਦੇ ਵਾਧੇ ਨਾਲ 1440 ਰੁਪਏ ਤੋਂ ਹੁਣ ਰੁਪਏ ਹੋ ਗਈ ਹੈ। ਸਰ੍ਹੋਂ ਦੀ ਐਮਐਸਪੀ 4200 ਰੁਪਏ ਤੋਂ ਵੱਧ ਕੇ 4425 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਦਾਲ ਦਾ ਐਮਐਸਪੀ 4400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 4800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਕੇਸਰ ਦੀ ਕੀਮਤ 4945 ਰੁਪਏ ਤੋਂ ਵਧਾ ਕੇ 5215 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਜਦ ਕਿ ਛੋਲਿਆਂ ਦੀ ਐਮਐਸਪੀ 4620 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 4875 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਮੋਦੀ ਨੇ ਸਭ ਨੂੰ ਵਧਾਈਆਂ ਦਿੱਤੀਆਂ ਨੇ ਬੰਦੀ ਛੋੜ ਦਿਵਸ ਤੇ ਦੀਵਾਲ਼ੀ ਦੀਆ ਉਨ੍ਹਾਂ ਨੇ ਲਿਖਿਆ ਹੈ ਕਿ ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਲੱਖ-ਲੱਖ ਵਧਾਈ। ਵਾਹਿਗੁਰੂ ਇਸ ਰੌਸ਼ਨੀ ਦੇ ਤਿਉਹਾਰ ਦੀ ਤਰ੍ਹਾਂ ਤੁਹਾਡੀਆਂ ਜ਼ਿੰਦਗੀਆਂ ‘ਚ ਵੀ ਰੌਸ਼ਨੀ ਬਰਕਰਾਰ ਰੱਖੇ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਪਟਾਖੇ ਤੇ ਪਰਾਲੀ ਨੂੰ ਨਾ ਜਲਾਓ ਤੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਓ। ਆਓ ਪ੍ਰਣ ਕਰੀਏ ਕਿ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼ ਵਾਤਾਵਰਨ ਸਿਰਜੀਏ। ਸਾਰਿਆਂ ਨੂੰ ਦੀਵਾਲੀ ਮੁਬਾਰਕ।