Saturday, December 14, 2019
Home > News > ਹੁਣੇ-ਹੁਣੇ ਪੰਜਾਬੀਆਂ ਲਈ ਨਿਊਜ਼ੀਲੈਂਡ ਤੋਂ ਆਈ ਵੱਡੀ ਖੁਸ਼ਖਬਰੀ ਹੁਣ ਸਿਰਫ਼ 20 ਘੰਟਿਆਂ ‘ਚ

ਹੁਣੇ-ਹੁਣੇ ਪੰਜਾਬੀਆਂ ਲਈ ਨਿਊਜ਼ੀਲੈਂਡ ਤੋਂ ਆਈ ਵੱਡੀ ਖੁਸ਼ਖਬਰੀ ਹੁਣ ਸਿਰਫ਼ 20 ਘੰਟਿਆਂ ‘ਚ

ਪੰਜਾਬੀਆਂ ਲਈ ਖੁਸ਼ਖਬਰੀ ਨਿਊਜ਼ੀਲੈਂਡ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ, ਹੁਣ ਸਿਰਫ਼ 20 ਘੰਟਿਆਂ ‘ਚ ਗੁਰੂ ਕੀ ਨਗਰੀ ਅੰਮ੍ਰਿਤਸਰ ਸ਼ਹਿਰ ਲਈ ਇੱਕ ਹੋਰ ਖੁਸ਼ੀ ਮਿਲੀ ਹੈ ਜਾਣਕਾਰੀ ਅਨੁਸਾਰ ਹੁਣ ਆਸਟਰੇਲੀਆ ਅਤੇ ਅੰਮ੍ਰਿਤਸਰ, ਪੰਜਾਬ ਵਿਚਾਲੇ ਹਵਾਈ ਯਾਤਰਾ ਵਧੇਰੇ ਸੁਵਿਧਾਜਨਕ ਹੋਣ ਤੋਂ ਬਾਅਦਹੁਣ 28 ਅਕਤੂਬਰ ਤੋਂ ਨਿਉਜ਼ੀਲੈਂਡ ਵੀ ਇਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਉਪਰਾਲੇ) ਦੇ ਗਲੋਬਲ ਕਨਵੀਨਰ, ਹਵਾਬਾਜ਼ੀ ਵਿਸ਼ਲੇਸ਼ਕ ਸਮੀਪ ਸਿੰਘ ਗੁਮਟਾਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਕਿ ਵਿਸ਼ਵ ਦੀ ਸਰਵ ਉੱਤਮ ਮੰਨੀ ਜਾਣ ਵਾਲੀ ਸਿੰਗਾਪੁਰ ਏਅਰਲਾਈਨ ਇਸ ਸਰਦ ਰੁੱਤ ਵਿੱਚ ਆਪਣੀ ਨਵੀਂ ਸ਼ੁਰੂ ਹੋਣ ਵਾਲੀ ਆਕਲੈਂਡ-ਸਿੰਘਾਪੁਰ ਉਡਾਣ ਨੂੰ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ ਸਕੂਟ ਦੀ ਸਿੰਘਾਪੁਰ-ਅੰਮ੍ਰਿਤਸਰ ਉਡਾਣ ਰਾਹੀਂ ਜੋੜਣ ਜਾ ਰਹੀ ਹੈ। ਦੱਸਣਯੋਗ ਹੈ ਕਿ ਗੁਮਟਾਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸ਼ਤਾਬਦੀ ਤੇ ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਦੀ ਯਾਤਰਾ ਲਈ ਆਕਲੈਂਡ ਤੋਂ ਆਓਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਇਸਦਾ ਲਾਭ ਹੋਵੇਗਾ। ਸਿੰਗਾਪੁਰ ਏਅਰ ਦੀ ਵੈਬਸਾਈਟ ਅਨੁਸਾਰ, ਅੰਮ੍ਰਿਤਸਰ ਤੋਂ ਆਕਲੈਂਡ ਦੀ ਦੂਰੀ ਸਿਰਫ 20 ਘੰਟੇ 20 ਮਿੰਟ ਵਿੱਚ ਪੂਰੀ ਹੋਵੇਗੀ। ਯਾਤਰੀਆਂ ਨੂੰ ਸਿੰਗਾਪੁਰ ਵਿਖੇ ਸਿਰਫ 4 ਘੰਟੇ 40 ਮਿੰਟ ਲਈ ਰੁਕਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੇ ਇੰਗਲੈਂਡ ਲਈ ਵੀ ਸਿੱਧੀ ਉਡਾਣ ਦੀ ਖੁਸ਼ਖਬਰੀ ਮਿਲੀ ਸੀ ਉਸ ਤੋਂ ਬਾਅਦ ਇੱਕ ਹੋਰ ਖੁਸ਼ਖਬਰੀ ਆਈ ਹੈ ਕਿ ਹੁਣ ਅੰਮ੍ਰਿਤਸਰ ਤੇ ਲੰਡਨ ਵਾਲੀ ਫਲਾਇਟ ਚ ਪੰਜਾਬੀ ਤੜਕੇ ਦਾ ਸੁਆਦ ਵੀ ਮਿਲਿਆ ਕਰੇਂਗਾ। ਜਾਣਕਾਰੀ ਲਈ ਦੱਸ ਦੇਈਏ ਕਿ ਮੁੰਬਈ-ਅੰਮ੍ਰਿਤਸਰ-ਲੰਡਨ ਫਲਾਈਟ ‘ਚ ਹੀ ਇਹ ਸੁਵਿਧਾ ਮੁਹੱਈਆ ਕਰਵਾਈ ਹੈ।ਜੇਕਰ ਇਹ ਯਾਤਰੀਆਂ ਨੂੰ ਪਸੰਦ ਆਈ ਤਾਂ ਹੋਰ ਰੂਟਸ ‘ਤੇ ਵੀ ਇਸ ਨੂੰ ਛੇਤੀ ਹੀ ਲਾਗੂ ਕੀਤਾ ਜਾ ਸਕਦਾ ਹੈ।ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਜਾਣਕਾਰੀ ਮਿਲੇ