Saturday, December 14, 2019
Home > News > ਖੇਡਦੇ ਸਮੇਂ 30 ਫ਼ੁੱਟ ਡੂੰਘੇ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਚਾਉਣ 16 ਘੰਟਿਆਂ ਤੋਂ ਕੋਸ਼ਿਸ਼ ਜਾਰੀ ਪਰ

ਖੇਡਦੇ ਸਮੇਂ 30 ਫ਼ੁੱਟ ਡੂੰਘੇ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਚਾਉਣ 16 ਘੰਟਿਆਂ ਤੋਂ ਕੋਸ਼ਿਸ਼ ਜਾਰੀ ਪਰ

ਇਸ ਵੇਲੇ ਇੱਕ ਵੱਡੀ ਖ਼ਬਰ ਉਸੇ ਤਰਾਂ ਦੀ ਆ ਰਹੀ ਜੋ ਪੰਜਾਬ ਵਿੱਚ ਕਈ ਮਹੀਨੇ ਪਹਿਲਾਂ ਹੋਈ ਸੀ। ਸਭ ਨੂੰ ਯਾਦ ਹੋਏਗਾ ਕਿ ਮਾਸੂਮ ਫਤਿਹਵੀਰ ਖੇਡਦਾ ਹੋਇਆ ਬੋਰਵੈਲ ‘ਚ ਡਿੱਗ ਪਿਆ ਸੀ ਜਿਸ ਨੂੰ ਬਚਾਉਣ ‘ਚ ਨਾਕਾਮਜਾਬ ਰਹੇ ਸੀਪਰ ਹੁਣ ਇੱਕ ਹੋਰ ਖ਼ਬਰ ਇਸੇ ਤਰਾਂ ਦੀ ਆ ਰਹੀ ਹੈ ਕਿ ਤਾਮਿਲਨਾਡੂ ਸੂਬੇ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ ਤੋਂ ਜਤਨ ਜਾਰੀ ਹਨ। ਇਹ ਬੱਚਾ ਸ਼ੁੱਕਰਵਾਰ ਸ਼ਾਮੀਂ 5:30 ਵਜੇ ਬੋਰਵੈੱਲ ‘ਚ ਡਿੱਗ ਪਿਆ ਸੀ। ਉਹ ਟਿਊਬ ‘ਚੋਂ ਵੀ ਹੇਠਾਂ ਡਿੱਗ ਕੇ 70 ਫ਼ੁੱਟ ‘ਤੇ ਜਾ ਕੇ ਫਸ ਗਿਆ। ਤਾਮਿਲਨਾਡੂ ਦੇ ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਅੱਜ ਸ਼ਨੀਵਾਰ ਸਵੇਰੇ ਦੱਸਿਆ ਕਿ ਬੋਰਵੈੱਲ ‘ਚ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸੁਜੀਤ ਨਾਂਅ ਦਾ ਬੱਚਾ ਹਾਲੇ ਤੱਕ ਸਹੀ ਸਲਾਮਤ ਹੈ ਤੇ ਮੌਕੇ ‘ਤੇ ਮੌਜੂਦ ਰਾਹਤ ਟੀਮ ਨੂੰ ਉਸ ਦੇ ਰੋਣ ਦੀ ਆਵਾਜ਼ ਸੁਣ ਰਹੀ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਹੋਰ ਲੋਕ ਸ਼ੁੱਕਰਵਾਰ ਸ਼ਾਮ ਤੋਂ ਹੀ ਬੱਚੇ ਨੂੰ ਬਚਾਉਣ ਦਾ ਜਤਨ ਕਰ ਰਹੇ ਹਨ। ਪਹਿਲਾਂ–ਪਹਿਲ ਤਾਂ ਬੱਚੇ ਤੱਕ ਪੁੱਜਣ ਬੋਰਵੈੱਲ ਕੋਲ ਇੱਕ ਹੋਰ ਟੋਆ ਪੁੱਟਣ ਲਈ ਮਸ਼ੀਨਾਂ ਨੂੰ ਕੰਮ ‘ਤੇ ਲਾਇਆ ਗਿਆ ਸੀ ਪਰ ਇਲਾਕਾ ਬਹੁਤ ਜ਼ਿਆਦਾ ਪਥਰੀਲਾ ਹੋਣ ਕਾਰਨ ਕੰਮ ਵਿਚਾਲੇ ਹੀ ਰੋਕਣਾ ਪਿਆ। ਦਰਅਸਲ ਪੱਥਰਾਂ ਨੂੰ ਤੋੜਨ ਨਾਲ ਕੰਬਣੀ ਪੈਦਾ ਹੁੰਦੀ ਹੈ, ਜੋ ਬੋਰਵੈੱਲ ਅੰਦਰ ਮਿੱਟੀ ਧੱਕ ਸਕਦੀ ਹੈ ਤੇ ਬੱਚਾ ਹੋਰ ਵੀ ਹੇਠਾਂ ਜਾ ਸਕਦਾ ਹੈ। ਬਾਅਦ ‘ਚ ਰਾਹਤ ਟੀਮ ਨੇ ਬੋਰਵੈੱਲ ਰੋਬੋਟ ਵੀ ਵਰਤ ਕੇ ਵੇਖਿਆ ਪਰ ਉਸ ਦਾ ਵੀ ਕੋਈ ਫ਼ਾਇਦਾ ਨਾ ਹੋ ਸਕਿਆ।ਰਾਹਤ ਟੀਮਾਂ ਪਿਛਲੇ 16 ਘੰਟਿਆਂ ਤੋਂ ਲਗਾਤਾਰ ਇਸ ਬੱਚੇ ਨੂੰ ਬਚਾਉਣ ਦੀ ਸਿਰ–ਤੋੜ ਕੋਸ਼ਿਸ਼ ਕਰ ਰਹੀਆਂ ਹਨ। ਉਧਰ ਇੱਕ ਹੋਰ ਮੀਡੀਆ ਰਿਪੋਰਟ ਅਨੁਸਾਰ ਤਾਮਿਲਨਾਡੂ ਦੇ ਤਿਰੁਚਿਰਾਪੱਲੀ ਜ਼ਿਲੇ ‘ਚ ਸਥਿਤ ਨਾਦੁਕੱਟੁਪੱਟੀ ‘ਚ ਸ਼ੁੱਕਰਵਾਰ ਨੂੰ 25 ਫੁੱਟ ਡੂੰਘ ਬੋਰਵੈੱਲ ‘ਚ ਇਕ 2 ਸਾਲ ਦਾ ਬੱਚਾ ਡਿੱਗ ਗਿਆ। ਮੁੰਡੇ ਦੀ ਪਛਾਣ ਸੁਜੀਤ ਵਿਲਸਨ ਦੇ ਰੂਪ ‘ਚ ਕੀਤੀ ਗਈ ਹੈ। ਸੂਚਨਾ ਮਿਲਣ ਦੇ ਤੁਰੰਤ ਬਾਅਦ ਬਚਾਅ ਦਲ ਮੌਕੇ ‘ਤੇ ਪਹੁੰਚਿਆ ਅਤੇ ਸੁਜੀਤ ਤੱਕ ਪਹੁੰਚਣ ਲਈ ਬੋਰਵੈੱਲ ਨਾਲ ਲੱਗਦੀ ਜ਼ਮੀਨ ਨੂੰ ਖੋਦ ਕੇ ਇਕ ਸੁਰੰਗ ਬਣਾਉਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ। ਹਾਲਾਂਕਿ ਫਾਇਰ ਸਰਵਿਸ ਟੀਮ ਨੇ ਜ਼ਮੀਨ ਦੇ 10 ਫੁੱਟ ਹੇਠਾਂ ਚੱਟਾਨੀ ਜਗ੍ਹਾ ਹੋਣ ਕਾਰਨ ਡਰੀਲਿੰਗ ਬੰਦ ਕਰ ਦਿੱਤੀ ਸੀ। ਬੱਚਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਉਦੋਂ ਬੋਰਵੈੱਲ ‘ਚ ਡਿੱਗਿਆ, ਜਦੋਂ ਉਹ ਆਪਣੇ ਘਰ ਦੇ ਕੋਲ ਖੇਡ ਰਿਹਾ ਸੀ। ਮੈਡੀਕਲ ਟੀਮ ਬੋਰਵੈੱਲ ਦੇ ਬਾਹਰੋਂ ਸੁਜੀਤ ਨੂੰ ਆਕਸੀਜਨ ਮੁਹੱਈਆ ਕਰਵਾ ਰਹੀ ਹੈਫਿਲਹਾਲ ਹਾਲੇ ਬਚਾਅ ਕੰਮ ਜਾਰੀ ਹੈ। ਸਿਹਤ ਮੰਤਰੀ ਵਿਜੇਬਾਕਰ, ਸੈਰ-ਸਪਾਟਾ ਮੰਤਰੀ ਨਟਰਾਜਨ, ਕਲੈਕਟਰ ਸ਼ਿਵਰਸੂ ਅਤੇ ਐੱਸ.ਪੀ. ਜਿਆਉਲ ਹੱਕ ਇਸ ਮਾਮਲੇ ‘ਚ ਨਜ਼ਰ ਬਣਾਏ ਹੋਏ ਹਨ ਅਤੇ ਸੁਜੀਤ ਨੂੰ ਜਲਦ ਤੋਂ ਜਲਦ ਬਚਾਉਣ ਦੀ ਕੋਸ਼ਿਸ਼ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ।