Saturday, December 14, 2019
Home > News > ਖੁਸ਼ਖਬਰੀ – ਹੁਣ ਭਾਰਤੀਆਂ ਨੂੰ ਇਸ ਦੇਸ਼ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਹੋ ਗਿਆ ਐਲਾਨ

ਖੁਸ਼ਖਬਰੀ – ਹੁਣ ਭਾਰਤੀਆਂ ਨੂੰ ਇਸ ਦੇਸ਼ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਹੋ ਗਿਆ ਐਲਾਨ

ਇੰਡੀਆ ਵਾਲਿਆਂ ਲਈ ਖੁਸ਼ੀ ਦੀ ਖਬਰ ਆ ਰਹੀ ਹੈ ਕੇ ਇਸ ਵਡੇ ਦੇਸ਼ ਨੇ ਇੰਡੀਆ ਲਈ ਆਪਣੇ ਦਰਵਾਜੇ ਖੋਲ ਦਿਤੇ ਹਨ। ਹੁਣ ਭਾਰਤੀਆਂ ਨੂੰ ਇਸ ਦੇਸ਼ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਪਵੇਗੀ। ਦੇਖੋ ਪੂਰੀ ਖਬਰ ਵਿਸਥਾਰ ਨਾਲ ਹੁਣ ਭਾਰਤੀਆਂ ਨੂੰ ਬ੍ਰਾਜ਼ੀਲ ਜਾਣ ਲਈ ਵੀਜ਼ਾ ਦੀ ਲੋੜ ਨਹੀਂ – ਸਾਓ ਪੋਲੋ: ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸਨਾਰੋ ਨੇ ਵੀਜ਼ਾ ਪਾਲਿਸੀ ਵਿਚ ਤਬਦੀਲੀ ਦਾ ਐਲਾਨ ਕੀਤਾ ਹੈ। ਬੋਲਸਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਨੇ ਚੀਨੀ ਅਤੇ ਭਾਰਤੀ ਸੈਲਾਨੀਆਂ ਜਾਂ ਕਾਰੋਬਾਰੀ ਸ਼੍ਰੇਣੀ ਦੇ ਲੋਕਾਂ ਲਈ ਆਪਣੀ ਵੀਜ਼ਾ ਪਾਲਿਸੀ ਵਿਚ ਸ਼ਰਤਾਂ ਨੂੰ ਘੱਟ ਕੀਤਾ ਹੈ। ਇੱਥੇ ਦੱਸ ਦਈਏ ਕਿ ਬੋਲਸਨਾਰੋ ਸਾਲ ਦੇ ਸ਼ੁਰੂ ਵਿਚ ਸੱਤਾ ਵਿਚ ਆਏ ਸਨ ਅਤੇ ਉਨ੍ਹਾਂ ਨੇ ਕਈ ਵਿਕਸਿਤ ਦੇਸ਼ਾਂ ਨਾਲ ਵੀਜ਼ਾ ਸ਼ਰਤਾਂ ਨੂੰ ਘੱਟ ਕਰਨ ਦੀ ਨੀਤੀ ਬਣਾਈ ਸੀ ਪਰ ਹਾਲ ਹੀ ਵਿਚ ਚੀਨ ਦੀ ਅਧਿਕਾਰਕ ਯਾਤਰਾ ਦੌਰਾਨ ਕੀਤਾ ਗਿਆ ਇਹ ਪਹਿਲਾ ਐਲਾਨ ਹੈ, ਜਿਸ ਨੇ ਇਸ ਨੀਤੀ ਦਾ ਵਿਕਾਸਸ਼ੀਲ ਦੇਸ਼ਾਂ ਲਈ ਵਿਸਥਾਰ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿਚ ਬ੍ਰਾਜ਼ੀਲ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਦੇ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਵੀਜ਼ਾ ਸ਼ਰਤਾਂ ਨੂੰ ਖਤਮ ਕਰ ਦਿੱਤਾ ਸੀ। ਭਾਵੇਂਕਿ ਉਨ੍ਹਾਂ ਦੇਸ਼ਾਂ ਨੇ ਬ੍ਰਾਜ਼ੀਲ ਦੇ ਨਾਗਰਿਕਾਂ ਲਈ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਬੰਦ ਨਹੀਂ ਕੀਤਾ ਹੈ ਬ੍ਰਾਜ਼ੀਲ (ਪੁਰਤਗਾਲੀ: Brasil (ਬਰਾਸੀਲ)[8]), ਅਧਿਕਾਰਕ ਤੌਰ ‘ਤੇ ਬ੍ਰਾਜ਼ੀਲ ਦਾ ਸੰਘੀ ਗਣਰਾਜ[9][10] (ਪੁਰਤਗਾਲੀ: República Federativa do Brasil, ਇਸ ਅਵਾਜ਼ ਬਾਰੇ ਸੁਣੋ (ਮਦਦ·ਜਾਣੋ)), ਦੱਖਣੀ ਅਮਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ। ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।ਪੂਰਬ ਵੱਲ ਅੰਧ ਮਹਾਂਸਾਗਰ ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,941 ਕਿ.ਮੀ. (4,655 ਮੀਲ) ਹੈ। ਇਸਦੀਆਂ ਹੱਦਾਂ ਉੱਤਰ ਵੱਲ ਵੈਨੇਜ਼ੁਏਲਾ, ਗੁਇਆਨਾ, ਸੂਰੀਨਾਮ ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ ਫ਼ਰਾਂਸੀਸੀ ਗੁਇਆਨਾ ਨਾਲ਼, ਉੱਤਰ-ਪੱਛਮ ਵੱਲ ਕੋਲੰਬੀਆ ਨਾਲ, ਪੱਛਮ ਵੱਲ ਪੇਰੂ ਅਤੇ ਬੋਲੀਵੀਆ, ਦੱਖਣ-ਪੱਛਮ ਵੱਲ ਪੈਰਾਗੁਏ ਅਤੇ ਅਰਜਨਟੀਨਾ ਅਤੇ ਦੱਖਣ ਵਿੱਚ ਉਰੂਗੁਏ ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ। ਏਕੁਆਡੋਰ ਅਤੇ ਚਿਲੇ ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।