Tuesday, November 19, 2019
Home > News > ਅਮਰੀਕਾ – ਕਨੇਡਾ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ

ਅਮਰੀਕਾ – ਕਨੇਡਾ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ

ਮਾਛੀਵਾੜਾ ਨੇੜਲੇ ਪਿੰਡ ਲੁਬਾਣਗੜ੍ਹ ਦਾ ਵਾਸੀ ਨੌਜਵਾਨ ਹਰਜੀਤ ਸਿੰਘ (42) ਦੀ ਕੈਨੇਡਾ ‘ਚ ਟਰਾਲਾ ਚਲਾਉਂਦੇ ਹੋਏ ਅਮਰੀਕਾ ਜਾ ਕੇ ਦਿਲ ਦਾ ਦੌਰਾ ਪੈਣ ਕਾਰਨ mout ਹੋ ਗਈ। ਇਸ MOUT ਦੀ ਖਬਰ ਮਿਲਣ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਕਰੀਬ 2 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉਥੇ ਸਰੀ ਸ਼ਹਿਰ ‘ਚ ਜਾ ਕੇ ਟਰਾਲਾ ਚਲਾਉਣ ਦਾ ਕੰਮ ਕਰਨ ਲੱਗਾ ਸੀ। ਨੌਜਵਾਨ ਹਰਜੀਤ ਸਿੰਘ ਟਰਾਲੇ ‘ਚ ਸਾਮਾਨ ਲੱਦ ਕੇ ਕੈਨੇਡਾ ਤੋਂ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਗਿਆ ਅਤੇ ਉਥੇ ਸਾਮਾਨ ਉਤਾਰ ਕੇ ਵਾਪਸ ਕੈਨੇਡਾ ਆ ਰਿਹਾ ਸੀ ਕਿ ਅਚਾਨਕ ਰਸਤੇ ਦੌਰਾਨ ਉਸ ਦੀ ਛਾਤੀ ‘ਚ ਦਰਦ ਹੋਣ ਲੱਗ ਗਿਆ। ਉਸ ਨੇ ਟਰਾਲਾ ਰਸਤੇ ‘ਚ ਪੈਂਦੇ ਪੰਪ ‘ਤੇ ਲਗਾ ਦਿੱਤਾ ਅਤੇ ਉਥੋਂ ਪਿੰਡ ਰਹਿੰਦੀ ਆਪਣੀ ਪਤਨੀ ਨੂੰ ਫੋਨ ਕੀਤਾ ਕਿ ਉਸ ਦੀ ਸਿਹਤ ਠੀਕ ਨਹੀਂ ਲੱਗ ਰਹੀ ਅਤੇ ਕੁੱਝ ਹੀ ਮਿੰਟਾਂ ਬਾਅਦ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਕੈਨੇਡਾ ਰਹਿੰਦੇ ਉਸ ਦੇ ਸਾਥੀਆਂ ਵੱਲੋਂ ਜਦੋਂ ਤਲਾਸ਼ ਕੀਤੀ ਗਈ ਤਾਂ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਨੇੜ੍ਹੇ ਇਕ ਪੰਪ ‘ਤੇ ਉਸ ਦਾ ਟਰਾਲਾ ਖੜ੍ਹਾ ਦਿਖਾਈ ਦਿੱਤਾ। ਇਥੇ ਪਹੁੰਚ ਕੇ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਟਰਾਲੇ ਦੇ ਕੈਬਿਨ ‘ਚ ਹਰਜੀਤ ਸਿੰਘ ਮ੍ਰਿਤਕ ਹਾਲਤ ‘ਚ ਪਿਆ ਸੀ। ਹਰਜੀਤ ਸਿੰਘ ਦੀ ਮੌਤ ਸਬੰਧੀ ਉਸ ਦੇ ਪਿੰਡ ਲੁਬਾਣਗੜ੍ਹ ਵਿਖੇ ਮਾਪਿਆਂ ਅਤੇ ਪਤਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦੇ 2 ਛੋਟੇ ਬੱਚੇ ਵੀ ਹਨ। ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੁੰਘੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ ਵਿਦੇਸ਼ੀ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਖੋਰਾ ਲੱਗੇਗਾ। ਤਰੱਕੀ ਲਈ ਹਰ ਇਨਸਾਨ ਨੂੰ ਅਨੇਕਾਂ ਮੌਕੇ ਮਿਲਦੇ ਹਨ ਪਰ ਆਰਥਿਕ ਤਰੱਕੀ ਹੀ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਕਰਦੀ। ਜਿਸ ਤਰੀਕੇ ਨਾਲ ਯੋਗ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਦੇ ਹਨ। ਇਸ ਸਦਕਾ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਤੋਂ ਵਾਂਝੇ ਰਹਿ ਰਹੇ ਹਨ। ਅਜਿਹੇ ਨੌਜਵਾਨ ਜੇਕਰ ਬਾਹਰ ਜਾ ਕੇ ਆਪਣੀ ਯੋਗਤਾ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਤਾਂ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਵੀ ਬਰੇਕ ਲੱਗੇਗੀ। ਬੌਧਿਕ ਵਿਕਾਸ ਦੀ ਅਣਹੋਂਦ ਵਿੱਚ ਕਈ ਅਲਾਮਤਾਂ ਘੇਰਾ ਪਾ ਲੈਂਦੀਆਂ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਵੈ ਰੁਜ਼ਗਾਰ ਬਾਰੇ ਜਾਗਰੂਕ ਹੋਣ।