Tuesday, November 19, 2019
Home > News > ਤਾਜ਼ਾ ਖਬਰ ਅਗਲੇ 24 ਘੰਟਿਆਂ ਦੌਰਾਨ ਇਹਨਾਂ ਜ਼ਿਲ੍ਹਿਆਂ ਚ’ ਆ ਸਕਦਾ ਹੈ ਭਾਰੀ ਮੀਂਹ ਤੇ!

ਤਾਜ਼ਾ ਖਬਰ ਅਗਲੇ 24 ਘੰਟਿਆਂ ਦੌਰਾਨ ਇਹਨਾਂ ਜ਼ਿਲ੍ਹਿਆਂ ਚ’ ਆ ਸਕਦਾ ਹੈ ਭਾਰੀ ਮੀਂਹ ਤੇ!

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਤਟੀ ਆਂਧਰਾ ਪ੍ਰਦੇਸ਼, ਯਨਮ, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ, ਦੱਖਣੀ ਅੰਦਰੂਨੀ ਕਰਨਾਟਕ, ਕੇਰਲਾ ਤੇ ਮਾਹੇ ਦੇ ਵੱਖਰੇ-ਵੱਖਰੇ ਥਾਵਾਂ ‘ਤੇ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਓਡੀਸ਼ਾ, ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਮਰਾਠਵਾੜਾ, ਛੱਤੀਸਗੜ, ਤੱਟਵਰਤੀ ਆਂਧਰਾ ਪ੍ਰਦੇਸ਼, ਯਨਮ, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ, ਕੈਰਾਈਕਲ, ਅੰਦਰੂਨੀ ਕਰਨਾਟਕ ਤੇ ਕੇਰਲ ਤੇ ਮਾਹੇ ਵਿਚ ਵੱਖੋ-ਵੱਖ ਥਾਵਾਂ ‘ਤੇ ਤੂਫਾਨ ਆਉਣ ਦੀ ਸੰਭਾਵਨਾ ਹੈ।ਦੱਖਣ-ਪੱਛਮੀ ਮਾਨਸੂਨ ਤੇਲੰਗਾਨਾ ਵਿੱਚ ਬਹੁਤ ਸਰਗਰਮ ਰਿਹਾ ਜਦਕਿ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਸਰਗਰਮ ਰਿਹਾ। ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਗੰਗਾ ਦੇ ਤੱਟੀ ਖੇਤਰ, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ ਤੇ ਵਿਦਰਭ ਕਮਜ਼ੋਰ ਵਿੱਚ ਕਮਜ਼ੋਰ ਰਿਹਾ। ਦੱਖਣ-ਪੱਛਮੀ ਮਾਨਸੂਨ ਉੱਤਰੀ ਅਰਬ ਸਾਗਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼, ਝਾਰਖੰਡ, ਬਿਹਾਰ ਦੇ ਕੁਝ ਹਿੱਸਿਆਂ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਖਤਮ ਹੋ ਗਿਆ ਹੈ। ਉੱਧਰ ਦੂਜੇ ਪਾਸੇ ਦੇ ਗੱਲ ਕਰੀਏ ਪੰਜਾਬ ਦੇ ਮੌਸਮ ਬਾਰੇ ਪੰਜਾਬ ਚ ਹੋਇਆ ਔਸਤ ਬਰਸਾਤ ਨਾਲ ਮਾਨਸੂਨ ਸੀਜ਼ਨ ਦਾ ਅੰਤ ਹੋ ਗਿਆ ਹੈ ਦੇਰ ਨਾਲ ਪੰਜਾਬ ਪਹੁੰਚੀ ਮਾਨਸੂਨ, ਲਗਪਗ 15 ਦਿਨਾਂ ਦੀ ਦੇਰੀ ਨਾਲ ਪੰਜਾਬ ਤੋਂ ਪਿਛਾਂਹ ਹਟ ਗਈ ਹੈ। ਹਾਲਾਂਕਿ “ਵੈਸਟਰਨ ਡਿਸਟ੍ਬੇਂਸਸ” ਦੀ ਅਗੇਤੀ ਪਹੁੰਚ ਕਾਰਨ ਸੂਬੇ ਚ ਠੰਢੀਆਂ ਪੱਛਮੀ ਹਵਾਂਵਾਂ ਐਕਟਿਵ ਹਨ ਤੇ ਮਾਨਸੂਨ ਵਾਪਸੀ ਦਾ ਮੁੱਖ ਸੰਕੇਤ, ਪੱਛਮੀ ਰਾਜਸਥਾਨ ‘ਤੇ ਬਣਿਆ ਹਾਈ ਪੈ੍ਸ਼ਰ(ਐਂਟੀ ਸਾਈਕਲੋਨ, ਘੜੀ ਦੀ ਦਿਸ਼ਾ ਚ ਹਵਾਂਵਾਂ) ਹੁਣ ਤੱਕ ਗਾਇਬ ਹੈ, ਜਿਸ ਕਰਕੇ ਮਾਨਸੂਨ ਤੋਂ ਬਾਅਦ ਪਾਰਾ ਵਧਣ ਦੀ ਸੁਭਾਵਿਕ ਪ੍ਕਿਰਿਆ ਵੀ ਨਦਾਰਦ ਰਹੀ ਤੇ ਸਿੱਧਿਆਂ ਠੰਢ ਦਾ ਅਹਿਸਾਸ ਹੋਣ ਲੱਗਾ। 30 ਜੂਨ ਨੂੰ ਜਾਰੀ ਕੀਤੇ ਮਾਨਸੂਨ ਅਨੁਮਾਨ ਚ 470mm(+/-40mm) ਬਰਸਾਤਾਂ ਦੀ ਪੇਸ਼ਗੀ ਕੀਤੀ ਗਈ ਸੀ ਤੇ 454mm ਨਾਲ ਮਾਨਸੂਨ ਸੀਜ਼ਨ ਦਾ ਅੰਤ ਹੋ ਗਿਆ। ਪਟਿਆਲਾ, ਕਪੂਰਥਲਾ, ਮੁਕਤਸਰ, ਬਠਿੰਡਾ, ਲੁਧਿਆਣਾ ਚ ਮੀਂਹ ਔਸਤ ਤੋਂ ਵੱਧ ਰਹੇ। ਜਦਕਿ ਸੰਗਰੂਰ, ਬਰਨਾਲਾ, ਮਾਨਸਾ, ਅੰਮ੍ਰਿਤਸਰ ਚ ਉਮੀਦ ਅਨੁਸਾਰ ਮੀਂਹਾਂ ਚ ਚੋਖੀ ਕਮੀ ਦੇਖਣ ਨੂੰ ਮਿਲੀ। 30 ਜੂਨ ਨੂੰ ਜਾਰੀ ਕੀਤੇ ਸਾਉਣ ਤੇ ਭਾਦੋਂ ਦੀ ਸੰਗਰਾਂਦ ਨੂੰ ਮਾਨਸੂਨ ਦਾ ਭਿਆਨਕ ਰੂਪ ਵੀ ਦੇਖਣ ਨੂੰ ਮਿਲਿਆ, ਜਦੋਂ ਵੱਖ-ਵੱਖ ਸਮੇਂ ਬਠਿੰਡਾ, ਅਮਰਗੜ੍ਹ, ਲੁਧਿਆਣਾ, ਪਟਿਆਲਾ ਚ ਇੱਕ ਮੀਂਹ ਨੇ ਹਾਲਾਤ ਖਰਾਬ ਕਰ ਦਿੱਤੇ।17 ਅਗਸਤ ਨੂੰ ਸਿਸਟਮ “ਅਜ਼ਲ” ਤੇ ਵੈਸਟਰਨ ਡਿਸਟ੍ਬੇਂਸ ਦੀ ਦੋਹਰੀ ਮਾਰ ਸਤਲੁਜ ਨਾਲ ਲੱਗਦੇ ਹਿੱਸਿਆਂ ‘ਤੇ ਪਈ ਤੇ 24 ਘੰਟਿਆਂ ਦੇ ਅੰਦਰ ਕਈ ਹਿੱਸਿਆਂ ਚ 300mm ਤੋਂ ਵੱਧ ਮੀਂਹ ਨਾਲ 1988 ਤੋਂ ਬਾਅਦ ਸੂਬੇ ਨੂੰ ਭਿਆਨਕ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ।