Tuesday, November 19, 2019
Home > News > ‘ਕਰਤਾਰਪੁਰ ਸਾਹਿਬ ਜਾਣ ਵਾਲੇ ਹੋ ਦਰਸ਼ਨਾਂ ਲਈ ਤਾਂ 5 ਗੱਲਾਂ ਜ਼ਰੂਰ ਪੜੋ ਜੀ ਸ਼ੇਅਰ ਜਰੂਰ ਕਰੋ

‘ਕਰਤਾਰਪੁਰ ਸਾਹਿਬ ਜਾਣ ਵਾਲੇ ਹੋ ਦਰਸ਼ਨਾਂ ਲਈ ਤਾਂ 5 ਗੱਲਾਂ ਜ਼ਰੂਰ ਪੜੋ ਜੀ ਸ਼ੇਅਰ ਜਰੂਰ ਕਰੋ

ਇਸ ਦਿਨ ਖੁੱਲ੍ਹਣ ਵਾਲਾ ਹੈ ਕਰਤਾਰਪੁਰ ਲਾਂਘਾ ‘ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ਹੈ ਤਾਂ 5 ਗੱਲਾਂ ਜ਼ਰੂਰ ਜਾਣ ਪੜੋ ‘ਤੁਹਾਨੂੰ ਦੱਸ ਦੇਈਏ ਕਿ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ, ਜਿਸ ਰਾਹੀਂ ਭਾਰਤੀ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਮਨ ਵਿੱਚ ਕੁਝ ਸਵਾਲ ਹੋ ਸਕਦੇ ਹਨ। ਜਿਵੇਂ ਕਿ ਉੱਥੇ ਜਾਣ ਲਈ ਕੀ ਕਾਗਜ਼ਾਤ ਚਾਹੀਦੇ ਹਨ, ਫਾਰਮ ਕਿੱਥੇ ਭਰਨੇ ਅਤੇ ਕਿੱਥੇ ਜਮ੍ਹਾਂ ਕਰਵਾਉਣਗੇ ਹੋਣਗੇ, ਕਿੰਨਾ ਸਮਾਨ ਨਾਲ ਲੈ ਕੇ ਜਾ ਸਕਦੇ ਹੋ ਤੇ ਕਿੰਨੇ ਦਿਨ ਉੱਥੇ ਰਹਿ ਸਕੋਗੇ, ਵਗੈਰਾ ਵਗੈਰਾ…ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਉਣ ਲਈ BBC ਪੰਜਾਬੀ ਟੀਮ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ, ਜੋ ਕਿ ਕਰਤਾਰਪੁਰ ਲਾਂਘੇ ਦੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਣ ਵਾਲਿਆਂ ਵਿੱਚ ਵੀ ਸ਼ਾਮਲ ਹਨ।ਆਉ ਤੁਹਾਨੂੰ ਦੱਸ ਦੇਈਏ ਕਿ ਕਿਹੜੇ-ਕਿਹੜੇ ਕਾਗਜ਼ ਚਾਹੀਦੇ ਹਨ ?ਸਭ ਤੋਂ ਜ਼ਰੂਰੀ ਹੈ ਪਾਸਪੋਰਟ, ਜੇ ਪਾਸਪੋਰਟ ਪਹਿਲਾਂ ਤੋਂ ਹੀ ਹੈ, ਤਾਂ ਵਧੀਆ, ਨਹੀਂ ਤਾਂ ਨੇੜਲੇ ਸੁਵਿਧਾ ਕੇਂਦਰ, ਪੁਲਿਸ ਦੇ ਸਾਂਝ ਕੇਂਦਰ, ਡਾਕਘਰ ਅਤੇ ਪਾਸਪੋਰਟ ਦਫਤਰ ਵਿੱਚ ਜਾ ਕੇ ਪਾਸਪੋਰਟ ਬਣਾਉਣ ਲਈ ਅਰਜੀ ਦੇ ਸਕਦੇ ਹੋ। ਇਸ ਤੋਂ ਇਲਾਵਾ ਤਤਕਾਲ ਵਿੱਚ ਵੀ ਪਾਸਪੋਰਟ ਅਪਲਾਈ ਕਰ ਸਕਦੇ ਹੋ ਜੋ ਕਿ ਇੱਕ-ਦੋ ਦਿਨਾਂ ਅੰਦਰ ਤੁਹਾਨੂੰ ਮਿਲ ਜਾਏਗਾ। ਲਾਂਘੇ ਰਾਹੀਂ ਜਾਣ ਦੀ ਅਰਜ਼ੀ ਭਰਨ ਤੋਂ ਪਹਿਲਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ। ਹਾਲਾਂਕਿ, ਸਰਕਾਰਾਂ ਭਵਿੱਖ ਵਿੱਚ ਕਰਤਾਰਪੁਰ ਸਾਹਿਬ ਜਾਣ ਲਈ ਆਧਾਰ ਕਾਰਡ ਵਰਗੇ ਕਿਸੇ ਹੋਰ ਦਸਤਾਵੇਜ਼ ਨੂੰ ਪਾਸਪੋਰਟ ਦੇ ਬਦਲ ਵਜੋਂ ਵਰਤਣ ਲਈ ਕੋਸ਼ਿਸ਼ ਕਰ ਰਹੀਆਂ ਹਨ। ਆਉ ਜਾਣਦੇ ਹਾਂ ਅਪਲਾਈ ਕਿਵੇਂ ਕਰਨਾ ਹੈ ਤੇ ਫੀਸ ਕਿੰਨੀ ਹੈ ? ਇਸ ਲਈ ਤਕਰੀਬਨ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ। ਇਸ ਦੇ ਲਈ ਅਰਜ਼ੀ ਭਰਨੀ ਹੋਵੇਗੀ। ਆਨਲਾਈਨ ਅਪਲਾਈ ਕਰਨ ਦੇ ਤਕਰੀਬਨ ਇੱਕ ਮਹੀਨਾ ਬਾਅਦ ਤੁਹਾਨੂੰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਮਿਲੇਗੀ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ ਭਾਰਤੀ ਸ਼ਰਧਾਲੂਆਂ ਲਈ 20 ਡਾਲਰ ਫੀਸ ਤੈਅ ਕੀਤੀ ਗਈ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1500 ਰੁਪਏ ਬਣਦੀ ਹੈ। ਰੰਧਾਵਾ ਮੁਤਾਬਕ, ਇਹ ਫੀਸ ਆਨਲਾਈਨ ਐਪਲੀਕੇਸ਼ਨ ਵੇਲੇ ਹੀ ਭਰਨੀ ਹੋਵੇਗੀ।ਸਮਾਨ ਕਿੰਨਾ ਲੈ ਕੇ ਜਾ ਸਕਦੇ ਹਾਂ? ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇੱਕ ਸ਼ਰਧਾਲੂ ਪੰਜ ਕਿੱਲੋ ਤੱਕ ਦਾ ਸਮਾਨ ਅਤੇ 10 ਹਜ਼ਾਰ ਰੁਪਏ ਦੀ ਕਰੰਸੀ ਆਪਣੇ ਨਾਲ ਲੈ ਕੇ ਸਕਦਾ ਹੈ। ਕਿੰਨਾ ਸਮਾਂ ਉੱਥੇ ਰੁਕ ਸਕਦੇ ਹਾਂ? ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਸਵੇਰੇ ਜਾ ਸਕਣਗੇ ਅਤੇ ਸ਼ਾਮ ਤੱਕ ਉਨ੍ਹਾਂ ਨੂੰ ਵਾਪਸ ਭਾਰਤ ਪਰਤਣਾ ਪਵੇਗਾ। ਇਸ ਸਮੇਂ ਦੌਰਾਨ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਹੀ ਰਹਿ ਸਕਦੇ ਹਨ। ਕਿੰਨੇ ਸ਼ਰਧਾਲੂ ਜਾ ਸਕਣਗੇ ? ਮੌਜੂਦਾ ਪ੍ਰੋਗਰਾਮ ਮੁਤਾਬਕ ਇੱਕ ਦਿਨ ਵਿੱਚ ਪੰਜ ਹਜਾਰ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਾਅਦ ਵਿੱਚ ਇਹ ਗਿਣਤੀ ਵਧਾਈ ਜਾ ਸਕਦੀ ਹੈ। ਭਾਵੇਂ ਕਿ ਪਹਿਲੇ ਜਥੇ ‘ਚ ਵੀ ਸ਼ਰਧਾਲੂਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਘੱਟ ਹੋ ਸਕਦੀ ਹੈ, ਜੋ ਕਿ 9 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਵੇਗਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਜਾਣਕਾਰੀ ਮਿਲੇ।