Thursday, February 20, 2020
Home > News > ਹੁਣੇ ਹੁਣੇ ਮਸ਼ਹੂਰ ਐਕਟਰ ਧਰਮਿੰਦਰ ਦਿਓਲ ਲਈ ਆਈ ਮਾੜੀ ਖਬਰ!

ਹੁਣੇ ਹੁਣੇ ਮਸ਼ਹੂਰ ਐਕਟਰ ਧਰਮਿੰਦਰ ਦਿਓਲ ਲਈ ਆਈ ਮਾੜੀ ਖਬਰ!

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਜਿਹੜੇ ਅੱਜ ਕੱਲ੍ਹ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਆਪਣੇ ਫਾਰਮ ਹਾਊਸ ‘ਤੇ ਖੇਤੀ ਕਰਦੇ ਹੋਏ ਜ਼ਿਆਦਾਤਰ ਸਮਾਂ ਗੁਜ਼ਾਰ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਹਾਲ ਦੇ ਦਿਨਾਂ ‘ਚ ਧਰਮਿੰਦਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਹਿ ਹੈ ਕਿ ਧਰਮਿੰਦਰ ਨੂੰ ਡੇਂਗੂ ਹੋ ਗਿਆ ਹੈ। 3 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਧਰਮਿੰਦਰ ਆਪਣੇ ਘਰ ‘ਚ ਆਰਾਮ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਧਰਮਿੰਦਰ ਦੀ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਮੁੰਬਈ ‘ਚ ਆਪਣੇ ਪਰਿਵਾਰ ਨਾਲ ਹੀ ਰਹਿ ਰਹੇ ਹਨ। 83 ਸਾਲ ਦੇ ਧਰਮਿੰਦਰ ਦਿਓਲ ਆਪਣਾ ਜ਼ਿਆਦਾਤਰ ਸਮਾਂ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ ‘ਤੇ ਹੀ ਗੁਜ਼ਾਰਨਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਪਿਛਲੇ ਦਿਨੀਂ ਉਹ ਆਪਣੇ ਪੋਤੇ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਪ੍ਰਮੋਸ਼ਨ ਲਈ ਕਈ ਟੀਵੀ ਸ਼ੋਅਜ਼ ‘ਤੇ ਵੀ ਨਜ਼ਰ ਆਏ ਸਨ। ਉਹਨਾਂ ਦੀ ਆਖਰੀ ਫ਼ਿਲਮ ਦੀ ਗੱਲ ਕਰੀਏ ਤਾਂ ਧਰਮਿੰਦਰ ਆਖਰੀ ਵਾਰ ਆਪਣੇ ਪੁੱਤਰਾਂ ਨਾਲ ਫ਼ਿਲਮ ਯਮਲਾ ਪਗਲਾ ਦੀਵਾਨਾ ਫਿਰਸੇ ‘ਚ ਨਜ਼ਰ ਆਏ ਸਨ। ਪਰ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਦਿਖਾ ਸਕੀ ਸੀ ਧਰਮਿੰਦਰ ਸਿੰਘ ਦਿਓਲ; 8 ਦਸੰਬਰ 1935) ਇੱਕ ਭਾਰਤੀ ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਸਿਆਸਤਦਾਨ ਹੈ। 1997 ਵਿਚ, ਹਿੰਦੀ ਸਿਨੇਮਾ ਵਿਚ ਉਸਦੇ ਯੋਗਦਾਨ ਲਈ ਉਨ੍ਹਾਂ ਨੂੰ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਐਕਸ਼ਨ ਫਿਲਮਾਂ ਵਿਚ ਉਨ੍ਹਾਂ ਦੀਆਂ ਪ੍ਰਮੁੱਖ ਭੂਮਿਕਾਵਾਂ ਨੇ ਉਨ੍ਹਾਂ ਨੂੰ “ਐਕਸ਼ਨ ਕਿੰਗ” ਅਤੇ “ਹੇ-ਮੈਨ” ਦੇ ਤੌਰ ਤੇ ਉਪਨਾਮ ਦਿੱਤੇ। ਉਸ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਸ਼ੋਲੇ (1975) ਵਿਚ ਸੀ। ਉਹ ਭਾਰਤ ਦੇ 14 ਵੇਂ ਲੋਕ ਸਭਾ ਦੇ ਮੈਂਬਰ ਰਹੇ ਹਨ, ਭਾਰਤੀ ਜਨਤਾ ਪਾਰਟੀ (ਬੀਜੇਪੀ) ਤੋਂ ਰਾਜਸਥਾਨ ਦੇ ਬੀਕਾਨੇਰ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। 2012 ਵਿਚ, ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।