Wednesday, February 19, 2020
Home > News > ਸਿੱਖਿਆ ਬੋਰਡ ਨੇ ਕੀਤਾ ਇਹ ਵੱਡਾ ਐਲਾਨ,ਲੋਕਾਂ ਦੇ ਉਡਦੇ ਚਿਹਰੇ ਤੇ ਹੁਣ ਤੋਂ…. ਦੇਖੋ ਪੂਰੀ ਖਬਰ

ਸਿੱਖਿਆ ਬੋਰਡ ਨੇ ਕੀਤਾ ਇਹ ਵੱਡਾ ਐਲਾਨ,ਲੋਕਾਂ ਦੇ ਉਡਦੇ ਚਿਹਰੇ ਤੇ ਹੁਣ ਤੋਂ…. ਦੇਖੋ ਪੂਰੀ ਖਬਰ

ਪੰਜਾਬ ਵਿਚ ਹੀ ਮਾਂ-ਬੋਲੀ ਨੂੰ ਸਨਮਾਨ ਦਿਵਾਉਣ ਲਈ ਜਿੱਥੇ ਭਾਸ਼ਾ ਪ੍ਰੇਮੀਆਂ ਵੱਲੋਂ ਜੱਦੋ -ਜਹਿਦ ਕੀਤੀ ਜਾ ਰਹੀ ਹੈ, ਉੱਥੇ ਹੀ ਸੂਬਾ ਸਰਕਾਰ ਦੇ ਇਕ ਵਿਭਾਗ ਵੱਲੋਂ ਅੰਗਰੇਜ਼ੀ ‘ਚ ਜਾਰੀ ਹੋਏ ਪੱਤਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਵਿਭਾਗ ਵੱਲੋਂ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦੇਣ ‘ਤੇ ਮਾਂ -ਬੋਲੀ ਪ੍ਰੇਮੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ 100 ਫ਼ੀਸਦੀ ਨਤੀਜਿਆਂ ਵਾਲੇ ਸਕੂਲ ਦੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਲਈ ਪ੍ਰਸ਼ੰਸਾ ਪੱਤਰ ਦਿੱਤੇ ਜਾ ਰਹੇ ਹਨ। ਬੀਤੇ ਦਿਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿਚ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ 1700 ਤੋਂ ਵੱਧ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਦੇਖ ਇਕ ਵਾਰ ਖ਼ੁੁਦ ਅਧਿਆਪਕ ਵੀ ਹੈਰਾਨ ਰਹਿ ਗਏ। ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਰਕਾਰੀ ਪੱਤਰ ‘ਤੇ ਅੰਗਰੇਜ਼ੀ ਭਾਸ਼ਾ ਵਿਚ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਭਾਸ਼ਾ ਵਿਭਾਗ ਤੇ ਸਰਕਾਰ ਦੇਵੇ ਦਖ਼ਲ : ਬੁੱਟਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਕੁਝ ਅਧਿਕਾਰੀ ਅਫ਼ਸਰੀ ਲੈਣ ਤੋਂ ਬਾਅਦ ਮਾਂ- ਬੋਲੀ ਨੂੰ ਭੁੱਲਦੇ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੀ ਬਜਾਏ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦੇਣਾ ਗ਼ਲ਼ਤ ਹੈ, ਇਸ ਦੀ ਸਭਾ ਪੁਰਜ਼ੋਰ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਤੇ ਸਰਕਾਰ ਵੱਲੋਂ ਮਾਂ-ਬੋਲੀ ਨੂੰ ਪੂਰਨ ਤੌਰ ‘ਤੇ ਲਾਗੂ ਕਰਵਾਉਣ ਲਈ ਦਖ਼ਲ ਦੇਣ ਦੀ ਲੋੜ ਹੈ। ਸਭਾ ਵਿਚ ਵੀ ਇਸ ਬਾਰੇ ਚਰਚਾ ਕਰ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ। ਸਬੰਧਤ ਵਿਭਾਗ ਹੀ ਦੇਵੇਗਾ ਜਵਾਬ : ਭਾਸ਼ਾ ਵਿਭਾਗ ਮੁਖੀ ਭਾਸ਼ਾ ਵਿਭਾਗ ਮੁਖੀ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਅੰਗਰੇਜ਼ੀ ਵਿਚ ਜਾਰੀ ਪੱਤਰਾਂ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਮੰਨਿਆ ਕਿ ਭਾਸ਼ਾ ਵਿਭਾਗ ਦਾ ਕੰਮ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣਾ ਹੈ ਪਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਬਾਰੇ ਕਾਰਵਾਈ ਕਰਨਾ ਉਨ੍ਹਾਂ ਦੇ ਦਾਇਰੇ ਤੋਂ ਬਾਹਰ ਹੈ। ਇਸ ਬਾਰੇ ਸਬੰਧਤ ਵਿਭਾਗ ਹੀ ਜਵਾਬ ਦੇ ਸਕਦਾ ਹੈ। ਅਗਲੇ ਸਮਾਗਮਾਂ ‘ਚ ਸਾਰੇ ਪੱਤਰ ਪੰਜਾਬੀ ਭਾਸ਼ਾ ‘ਚ ਹੋਣਗੇ ਸਿੱਖਿਆ ਵਿਭਾਗ ਦੇ ਬੁਲਾਰੇ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਵਿਚ ਵੀ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ ਗਏ ਹਨ। ਉਨ੍ਹਾਂ ਮੰਨਿਆ ਕਿ ਪਟਿਆਲਾ ਵਿਚ ਹੋਏ ਸਮਾਗਮਾਂ ਦੌਰਾਨ ਅਧਿਆਪਕਾਂ ਨੂੰ ਦਿੱਤੇ ਪੱਤਰ ਅੰਗਰੇਜ਼ੀ ਵਿਚ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਅਗਲੇ ਹੋਣ ਵਾਲੇ ਸਮਾਗਮਾਂ ਵਿਚ ਸਾਰੇ ਪੱਤਰ ਪੰਜਾਬੀ ਭਾਸ਼ਾ ਵਿਚ ਹੀ ਹੋਣਗੇ।