Sunday, January 19, 2020
Home > News > ਆਈ ਵੱਡੀ ਖੁਸ਼ਖਬਰੀ ਖੁਸ਼ਖਬਰੀ 1 ਅਕਤੂਬਰ ਤੋਂ ਹੋ ਗਿਆ ਇਹ ਵੱਡਾ ਐਲਾਨ ਜਲਦੀ ਕਰੋ

ਆਈ ਵੱਡੀ ਖੁਸ਼ਖਬਰੀ ਖੁਸ਼ਖਬਰੀ 1 ਅਕਤੂਬਰ ਤੋਂ ਹੋ ਗਿਆ ਇਹ ਵੱਡਾ ਐਲਾਨ ਜਲਦੀ ਕਰੋ

ਮੋਦੀ ਸਰਕਾਰ ਨੇ ਲੋਕਾਂ ਲਈ 1 ਅਕਤੂਬਰ ਤੋਂ ਕੁਝ ਐਲਾਨ ਕੀਤੇ ਹਨ ਜਿਹਨਾਂ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਓਂ ਕੇ ਸਰਕਾਰ ਨੇ ਬਹੁਤ ਸਾਰੀਆਂ ਜਰੂਰੀ ਵਰਤੋਂ ਵਾਲਿਆਂ ਚੀਜਾਂ ਤੋਂ ਟੈਕਸ ਵਿਚ ਭਾਰੀ ਛੂਟ ਦੇਣ ਦਾ ਐਲਾਨ ਕੀਤਾ ਜਿਹਨਾਂ ਦੀ ਡਿਟੇਲ ਤੁਸੀ ਇਸ ਖਬਰ ਵਿਚ ਦੇਖ ਸਕਦੇ ਹੋ ਸੋ ਦੇਖੋ ਪੂਰੀ ਖਬਰ ਵਿਸਥਾਰ ਨਾਲ ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਜੀ.ਐਸ.ਟੀ. ਕੌਂਸਲ ਦੀ 37ਵੀਂ ਮੀਟਿੰਗ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਇਸ ਬੈਠਕ ਵਿੱਚ ਕਈ ਚੀਜ਼ਾਂ ਤੋਂ ਟੈਕਸ ਦਾ ਬੋਝ ਘਟਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕੁੱਝ ਚੀਜ਼ਾਂ ‘ਤੇ ਟੈਕਸ ਵਧਾ ਦਿੱਤਾ ਗਿਆ ਹੈ। ਮਤਲਬ ਸਾਫ਼ ਹੈ ਕਿ ਇੱਕ ਅਕਤੂਬਰ ਤੋਂ ਕਈ ਪ੍ਰੋਡਕਟ ਮਹਿੰਗੇ ਹੋ ਜਾਣਗੇ, ਉੱਥੇ ਬਹੁਤ ਸਾਰੀਆਂ ਰੋਜ਼ਾਨਾ ‘ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਹਨ। ਕੀ ਹੋਇਆ ਸਸਤਾ ਸੱਭ ਤੋਂ ਵੱਡੀ ਰਾਹਤ ਹੋਟਲ ਇੰਡਸਟਰੀ ਨੂੰ ਮਿਲੀ ਹੈ। ਹੁਣ 1000 ਰੁਪਏ ਕਿਰਾਏ ਵਾਲੇ ਕਮਰੇ ਤੱਕ ਟੈਕਸ ਨਹੀਂ ਲੱਗੇਗਾ। ਉੱਥੇ ਹੀ ਇਸ ਤੋਂ ਬਾਅਦ 7500 ਰੁਪਏ ਤੱਕ ਟੈਰਿਫ ਵਾਲੇ ਰੂਮ ‘ਤੇ ਕਿਰਾਏ ‘ਤੇ ਹੁਣ ਸਿਰਫ਼ 12 ਫ਼ੀਸਦੀ ਜੀ.ਐਸ.ਟੀ. ਦੇਣਾ ਪਵੇਗਾ। ਜੀ.ਐਸ.ਟੀ. ਕੌਂਸਲ ਨੇ 28 ਫ਼ੀਸਦੀ ਦੇ ਜੀ.ਐਸ.ਟੀ. ਦੇ ਦਾਇਰੇ ‘ਚ ਆਉਣ ਵਾਲੇ 10 ਤੋਂ 13 ਸੀਟਾਂ ਤੱਕ ਦੇ ਪੈਟਰੋਲ-ਡੀਜ਼ਲ ਵਾਹਨਾਂ ‘ਤੇ ਸੈੱਸ ਨੂੰ ਘਟਾ ਦਿੱਤਾ ਗਿਆ ਹੈ। 1200 ਸੀ.ਸੀ. ਦੇ ਪੈਟਰੋਲ ਵਾਹਨਾਂ ‘ਤੇ ਸੈੱਸ ਦੀ ਦਰ 1 ਫ਼ੀਸਦੀ ਅਤੇ 1500 ਸੀ.ਸੀ. ਦੇ ਡੀਜ਼ਲ ਵਾਹਨਾਂ ‘ਤੇ 3 ਫ਼ੀਸਦੀ ਕਰ ਦਿੱਤਾ ਗਿਆ ਹੈ। ਸੁੱਕੀ ਇਮਲੀ ‘ਤੇ ਜੀ.ਐਸ.ਟੀ. ਜ਼ੀਰੋ ਕਰ ਦਿੱਤੀ ਗਈ ਹੈ। ਜੀ.ਐਸ.ਟੀ. ਕੌਂਸਲ ਨੇ ਸਮੁੰਦਰੀ ਕਿਸ਼ਤੀਆਂ ਦਾ ਇੰਧਨ ਅਤੇ ਇਸ ਤੋਂ ਇਲਾਵਾ ਹੀਰਾ, ਰੂਬੀ, ਪੰਨਾ ਅਤੇ ਨੀਲਮ ਨੂੰ ਛੱਡ ਕੇ ਹੋਰ ਸਾਰੇ ਰਤਨਾਂ ‘ਤੇ ਟੈਕਸ ਦੀ ਦਰ ਘਟਾ ਦਿੱਤੀ ਹੈ। ਇਸ ਦੇ ਨਾਲ ਹੀ ਕੁੱਝ ਵਿਸ਼ੇਸ਼ ਕਿਸਮ ਦੇ ਰੱਖਿਆ ਉਤਪਾਦਾਂ ‘ਤੇ ਵੀ ਜੀ.ਐਸ.ਟੀ. ਦੀ ਛੋਟ ਦਿੱਤੀ ਗਈ ਹੈ। ਇਹ ਚੀਜ਼ਾਂ ਹੋਈਆਂ ਮਹਿੰਗੀਆਂ ਰੇਲ ਗੱਡੀ ਦੇ ਸਵਾਰੀ ਡੱਬੇ ਅਤੇ ਵੈਗਨ ‘ਤੇ ਜੀ.ਐਸ.ਟੀ. ਦਰ ਨੂੰ 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕਰ ਦਿੱਤਾ ਗਿਆ ਹੈ। ਪੀਣ ਵਾਲੇ ਪਦਾਰਥਾਂ ‘ਤੇ ਮੌਜੂਦਾ 18 ਫ਼ੀਸਦੀ ਜੀ.ਐਸ.ਟੀ. ਦਰ ਦੀ ਬਜਾਏ ਟੈਕਸ 28 ਫ਼ੀਸਦੀ ਅਤੇ ਵਾਧੂ ਸੈੱਸ 12 ਫ਼ੀਸਦੀ ਦੀ ਦਰ ‘ਤੇ ਲਗਾਇਆ ਗਿਆ ਹੈ। ਹੋਰ ਫ਼ੈਸਲੇਇਸ ਤੋਂ ਇਲਾਵਾ ਬੁਣੇ/ਗੈਰ-ਬੁਣੇ ਪਾਲੀਏਥੀਲੀਨ ਬੈਗਾਂ ‘ਤੇ ਵੀ ਜੀ.ਐਸ.ਟੀ. 12 ਫ਼ੀਸਦੀ ਦੀ ਦਰ ਨਾਲ ਲਗਾਇਆ ਜਾਵੇਗਾ। ਜੀ.ਐਸ.ਟੀ. ਦੀ ਬੈਠਕ ‘ਚ ਜੀ.ਐਸ.ਟੀ. ਦੇ ਅਧੀਨ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਦੀ ਰਜਿਸਟ੍ਰੇਸ਼ਨ ਨੂੰ ਅਧਾਰ ਨਾਲ ਲਿੰਕ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ।