Sunday, January 19, 2020
Home > News > ਰਵੀ ਸਿੰਘ ਖਾਲਸਾ ਏਡ ਨੇ ਗੁਰਦਾਸ ਮਾਨ ਨੂੰ ਇਸ ਕਰਕੇ ਪਾਈਆਂ ਲਾਹਨਤਾਂ (ਜਾਣੋ ਕਿਉ)

ਰਵੀ ਸਿੰਘ ਖਾਲਸਾ ਏਡ ਨੇ ਗੁਰਦਾਸ ਮਾਨ ਨੂੰ ਇਸ ਕਰਕੇ ਪਾਈਆਂ ਲਾਹਨਤਾਂ (ਜਾਣੋ ਕਿਉ)

ਜਦੋਂ ਦਾ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦਾ ਹੱਕ ਲਿਆ ਤੇ ਪੰਜਾਬੀ ਬੋਲੀ ਲਈ ਹਾਂ ਨਾਅਰਾ ਨਹੀਂ ਮਾਰਿਆ ਸਭ ਪਾਸੇ ਪੰਜਾਬੀ ਗੁਰਦਾਸ ਮਾਨ ਨੂੰ ਝਾੜ ਪਾ ਰਹੇ ਹਨ ਇਸ ਮਸਲੇ ਤੇ ਰਵੀ ਸਿੰਘ ਖਾਲਸਾ ਏਡ ਨੇ ਵੀ ਗੁਰਦਾਸ ਮਾਨ ਨੂੰ ਤਕੜੇ ਸ਼ਬਦਾਂ ਚ ਝਾੜ ਪਾਈ ਹੈ ਉਨ੍ਹਾਂ ਨੇ ਆਪਣੇਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਪੇਜ਼ ਤੇ ਲਿਖਿਆ ਹੈ ਕਿ “ਧੋਖੇਬਾਜ਼ੀ ਉਨ੍ਹਾਂ ਆਦਮੀਆਂ ਲਈ ਆਮ ਹੈ ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ…….” ਸਾਡੀ ਮਾਂ ਬੋਲੀ ਪੰਜਾਬੀ ਹੈ…… !!ਅਸੀ ਪੰਜਾਬੀ ਬੋਲੀ ਨਾਲ ਹਾਂ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਭਾਸ਼ਾ ਦੇ ਹੱਕ ਚ ਅੱਜ ਹਰ ਕੋਈ ਪੰਜਾਬ ਭਾਈਚਾਰੇ ਦੇ ਲੋਕ ਚਾਹੇ ਉਹ ਬਾਹਰਲੇ ਦੇਸ਼ਾਂ ਚ ਵੱਸਦੇ ਹਨ ਸਭ ਆਣ ਕੇ ਖੜੇ ਹੋ ਗਏ ਹਨ।ਮੀਡੀਆ ਜਾਣਕਾਰੀ ਅਨੁਸਾਰ ਅਜਿਹਾ ਹੀ ਇਕ ਮਾਮਲਾ ਗੁਰਦਾਸ ਮਾਨ ਨੂੰ ਲੈ ਕੇ ਸਾਹਮਣੇ ਆਇਆ ਹੈ, ਜੋ ਕਿ ਹੁਣ ਸੋਸ਼ਲ ਮੀਡੀਆ ‘ਤੇ ਗਰਮਾ ਚੁੱਕਾ ਹੈ। ਜੀ ਹਾਂ ਗੁਰਦਾਸ ਮਾਨ ਨੇ ਇਕ ਨਿੱਜੀ ਰੇਡੀਓ ਤੇ ਇੰਟਰਵੀਊ ਦੌਰਾਨ ਕਿਹਾ ਭਾਰਤ ‘ਚ ਇਕੋ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਰਮਨ ਤੇ ਫਰਾਸ਼ ਦੀ ਇਕੋ ਜ਼ੁਬਾਨ ਹੈ ਤਾਂ ਭਾਰਤ ਦੀ ਇਕੋ ਜ਼ੁਬਾਨ ਕਿਉਂ ਨਹੀਂ? ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮਾਂ ਬੋਲੀ ਤੇ ਇਨ੍ਹਾਂ ਜ਼ੋਰ ਦਿੱਤਾ ਜਾ ਰਿਹਾ ਅਤੇ ਮਾਸੀ ‘ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਕਿਹਾ ਲੋਕ ਹਿੰਦੀ ਫਿਲਮਾਂ ਅਤੇ ਗੀਤ ਵੀ ਦੇਖਦੇ ਹਨ। ਜੇਕਰ ਤੁਸੀਂ ਹਿੰਦੀ ਸੁਣਦੇ ਹੋ ਤਾਂ ਤੁਸੀਂ ਪੜ੍ਹ ਵੀ ਸਕਦੇ ਹੋ। ਹਰ ਬੋਲੀ ਸਿੱਖਣੀ ਚਾਹੀਦੀ ਹੈ। ਜੇ ਅਸੀਂ ਮਾਂ ਬੋਲੀ ‘ਤੇ ਇੰਨਾ ਜ਼ੋਰ ਦੇ ਰਹੇ ਹੋ ਤਾਂ ਮਾਂਸੀ ‘ਤੇ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ।ਮੀਡੀਆ ਜਾਣਕਾਰੀ ਅਨੁਸਾਰ ਗੁਰਦਾਸ ਮਾਨ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ ‘ਤੇ ਖੂਬ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈਕਿ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਗੁਰਦਾਸ ਮਾਨ ਅਜਿਹੇ ਕਲਾਕਾਰ ਹਨ, ਜਿਹੜੇ ਹਮੇਸ਼ਾ ਹੀ ਆਪਣੀ ਮਿੱਟੀ ਨਾਲ ਜੁੜੇ ਰਹੇ ਹਨ। ਗੁਰਦਾਸ ਮਾਨ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਗੀਤਾਂ ਰਾਹੀਂ ਮਿੱਟੀ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ।