Sunday, January 19, 2020
Home > News > ਦੇਖੋ ਹੁਣ ਸ਼ੈਰੀ ਮਾਨ ਨੇ ਕੀਤੀ ਇਹ ਹਰਕਤ ਐਲੀ ਮਾਂਗਟ ਤੋਂ ਬਾਅਦ,ਇਹ ਉਮੀਦ ਨਹੀਂ ਸੀ ਸ਼ੈਰੀ ਤੋਂ

ਦੇਖੋ ਹੁਣ ਸ਼ੈਰੀ ਮਾਨ ਨੇ ਕੀਤੀ ਇਹ ਹਰਕਤ ਐਲੀ ਮਾਂਗਟ ਤੋਂ ਬਾਅਦ,ਇਹ ਉਮੀਦ ਨਹੀਂ ਸੀ ਸ਼ੈਰੀ ਤੋਂ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਪ੍ਰਸਿੱਧ ਗਾਇਕ ਸ਼ੈਰੀ ਮਾਨ ਦੁਆਰਾ ਪੰਡਿਤ ਰਾਓ ਧਨੇਸ਼ਵਰ ਨੂੰ ਮੰਦਾ ਚੰਗਾ ਬੋਲਿਆ ਜਾ ਰਿਹਾ ਹੈ। ਪੰਡਿਤ ਰਾਓ ਧਨੇਸ਼ਵਰ ਪੰਜਾਬੀ ਭਾਸ਼ਾ ਲਈ ਜੋ ਦਰਦ ਰੱਖਦੇ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਫਿਰ ਵੀ ਸ਼ੈਰੀ ਮਾਨ ਦੁਆਰਾ ਉਨ੍ਹਾਂ ਪ੍ਰਤੀ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਸਹੀ ਨਹੀਂ ਹੈ। ਇਸ ਤੋਂ ਪਹਿਲਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦਾ ਮਾਮਲਾ ਸੁਰਖ਼ੀਆਂ ਵਿੱਚ ਰਿਹਾ ਹੈ। ਇਹ ਸਾਡੇ ਕਲਾਕਾਰ ਜੋ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੇ ਵਾਰਸ ਦੀਆਂ ਸੇਵਾਦਾਰ ਅਖਵਾਉਣ ਦੇ ਦਾਅਵੇ ਕਰ ਰਹੇ ਹਨ ਕਿ ਜਿਸ ਰਾਹ ਤੇ ਇਹ ਚੱਲ ਰਹੇ ਹਨ। ਉਹ ਠੀਕ ਹੈ। ਪੰਡਿਤ ਰਾਓ ਧਨੇਸ਼ਵਰ ਪੰਜਾਬੀ ਭਾਸ਼ਾ ਲਈ ਕਿੰਨਾ ਦਰਦ ਰੱਖਦੇ ਹਨ। ਉਹ ਮਾੜੀ ਗਾਇਕੀ ਗਾਉਣ ਤੋਂ ਕਲਾਕਾਰਾਂ ਨੂੰ ਰੋਕ ਕੇ ਪੰਜਾਬੀ ਭਾਸ਼ਾ ਦੀ ਸੇਵਾ ਕਰ ਰਹੇ ਹਨ। ਜਦੋਂ ਪੰਡਿਤ ਰਾਓ ਧਨੇਸ਼ਵਰ ਨੂੰ ਮੀਡੀਆ ਨੇ ਪੁੱਛਿਆ ਕਿ ਸ਼ਹਿਰੀ ਮਾਨ ਨੇ ਤੁਹਾਨੂੰ ਮਾੜਾ ਚੰਗਾ ਬੋਲਿਆ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਗੱਲਾਂ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੰਦੇ। ਉਨ੍ਹਾਂ ਨੇ ਸ਼ੈਰੀ ਮਾਨ ਨੂੰ ਇੱਜ਼ਤ ਨਾਲ ਸੁਰਿੰਦਰ ਸਿੰਘ ਆਖਿਆ ਹੈ। ਉਨ੍ਹਾਂ ਦੀ ਇੱਛਾ ਹੈ ਕਿ ਸ਼ੈਰੀ ਮਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੋਈ ਗਾਣਾ ਗਾਉਣਾ ਚਾਹੀਦਾ ਹੈ। ਪੰਡਿਤ ਜੀ ਸ਼ੈਰੀ ਮਾਨ ਨੂੰ ਸਨਮਾਨ ਦੇਣ ਦੀ ਗੱਲ ਕਰ ਰਹੇ ਹਨ। ਉਹ ਸ਼ਹਿਰੀ ਮਾਨ ਨੂੰ ਸਮਝਦਾਰ ਇਨਸਾਨ ਮੰਨ ਰਹੇ ਹਨ। ਪੰਡਿਤ ਰਾਓ ਧਨੇਸ਼ਵਰ ਦੀ ਇੱਛਾ ਹੈ ਕਿ ਲੱਚਰ ਗਾਣੇ ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਮਾਣਯੋਗ ਹਾਈ ਕੋਰਟ ਨੇ ਵੀ ਕਿਹਾ ਹੈ ਕਿ ਮਾੜੀ ਗਾਇਕੀ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਇਹੋ ਜਿਹੀ ਗਾਇਕੀ ਬੰਦ ਹੋਣੀ ਚਾਹੀਦੀ ਹੈ। ਉਹ ਆਪਣੇ ਵੱਲੋਂ ਇਸ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ। ਕਿਉਂਕਿ ਲੱਚਰ ਗਾਇਕੀ ਅਤੇ ਇਨ੍ਹਾਂ ਗਾਣਿਆਂ ਨਾਲ ਨੌਜਵਾਨਾਂ ਤੇ ਗਲਤ ਅਸਰ ਪੈਂਦਾ ਹੈ। ਮਾਣਯੋਗ ਹਾਈਕੋਰਟ ਨੇ ਵੀ 22-7-2019 ਨੂੰ ਹੁਕਮ ਜਾਰੀ ਕੀਤਾ ਹੈ ਕਿ ਅਜਿਹੀ ਗਾਇਕੀ ਖ਼ਿਲਾਫ਼ ਪੁਲੀਸ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਹੁਣ ਸ਼ਹਿਰੀ ਮਾਨ ਸਟੇਜ ਤੇ ਅਜਿਹੇ ਗਾਣੇ ਗਾਉਣਗੇ ਤਾਂ ਉਹ ਜੇਲ੍ਹ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਹਿਰੀ ਮਾਨ ਦੁਆਰਾ ਕੱਢੀ ਗਈ ਗਾਰ ਕਾਰਨ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰਨਗੇ। ਉਨ੍ਹਾਂ ਖਿਲਾਫ ਕਾਰਵਾਈ ਤਾਂ ਬਾਬੇ ਨਾਨਕ ਦੇ ਦਰਬਾਰ ਵਿੱਚ ਹੀ ਹੋਵੇਗੀ।