Sunday, January 26, 2020
Home > News > ਵਿਵਾਦਿਤ ਗੀਤ ਉੱਪਰ ਮੂਸੇਵਾਲੇ ਨੂੰ ਉਘੇ ਕਥਾਵਾਚਕ ਦੀ ਨਸੀਹਤ “ਦੱਸਿਆ ਮਾਈ ਭਾਗੋ ਦਾ ਇਤਿਹਾਸ

ਵਿਵਾਦਿਤ ਗੀਤ ਉੱਪਰ ਮੂਸੇਵਾਲੇ ਨੂੰ ਉਘੇ ਕਥਾਵਾਚਕ ਦੀ ਨਸੀਹਤ “ਦੱਸਿਆ ਮਾਈ ਭਾਗੋ ਦਾ ਇਤਿਹਾਸ

ਵਿਵਾਦਿਤ ਗੀਤਾਂ ਉੱਪਰ ਸਿੰਗਰਾਂ ਨੂੰ ਉਘੇ ਕਥਾਕਾਰ ਭਾਈ ਢਪਾਲੀ ਦੀ ਨਸੀਹਤ “ਦੱਸਿਆ ਮਾਈ ਭਾਗੋ ਦਾ ਇਤਿਹਾਸ ਇਹ ਅੱਜ ਕਿਸੇ ਵੀਰ ਦਾ ਲਿਖਿਆ ਪੜ੍ਹਿਆ ਮੈਂ ,ਇਸ ਬਾਰੇ ਚ ਗੱਲ ਬਾਅਦ ਚ ਕਰਦੇ ਹਾਂ , ਪਰ ਗੱਲ ਇਹ ਏ ਵੀ ਕੀ ਇਹ ਹਾਲਾਤ ਇੱਕ ਦਿਨ ਚ ਆਏ ਨੇਂ ? ਇਸ ਮੁੰਡੇ ਨੇਂ ਬੇਸ਼ੱਕ ਆਪਣੀਂ ਮਿਹਨਤ ਦੇ ਸਿਰ ਤੇ ਇਹ ਮੁਕਾਮ ਬਣਾਇਆਂ ਏ ਪਰ ਕਾਸ਼ ਇਹਨੂੰ ਕਿਸੇ ਇਹ ਸਮਝਾਇਆ ਹੁੰਦਾ ਕਿ ਸਾਡੇ ਧਰਮ ਦਾ ਰੁਤਬਾ ਤੇ ਮੁਕਾਮ , ਸਾਡੇ ਗੁਰੂਆਂ ਪੀਰਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਕੀ ਏ ਤਾਂ ਸ਼ਾਇਦ ਇਹ ਆਪਣੇਂ ਬੇਢੰਗੇ ਜਿਹੇ ਗਾਣਿਆਂ ਚ ਇਸ ਤਰ੍ਹਾਂ ਮਾਈ ਭਾਗੋ ਜੀ ਦਾ ਜਿਕਰ ਨਾਂ ਕਰਦਾ , ਇਸ ਲਈ ਇਸਨੂੰ ਪਾਈਆਂ ਹਜਾਰਾਂ ਲਾਹਨਤਾਂ ਵੀ ਘੱਟ ਨੇਂ , ਪਰ ਕੀ ਸੱਚੀਂ ਇਹ ਸਭ ਇੱਕ ਦਿਨ ਚ ਹੋ ਗਿਆ ? ਨਹੀਂ ਇਹ ਤੁਹਾਡੀ ਹੀ ਦੇਣ ਏ ਜਿਹੜੇ ਵਿਆਹ ਤੋਂ ਚਾਰ ਦਿਨ ਪਹਿਲਾਂ ਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ’ ਕਰਵਾਉਂਦੇ ਹੋ ਤੇ ਵਿਆਹ ਵਾਲੇ ਦਿਨ ਸਟੇਜਾਂ ਤੇ ਆਪ ਲਿਆਂਦੀਆਂ ਡਾਂਸਰਾਂ ਦੀ ਬਾਂਹ ਫੜਕੇ ਨੱਚਣ ਲਈ ਕੀ ਨਿਆਣਾਂ ਤੇ ਕੀ ਸਿਆਣਾਂ , ਇੱਕ ਦੂਜੇ ਤੋਂ ਵੱਧ ਕਾਹਲੇ ਹੁੰਦੇ ਨੇਂ । ਉੱਥੇ ਇਹ ਵੀ ਨੀਂ ਵੇਖਦੇ ਵੀ ਸਾਡੀਆਂ ਧੀਆਂ -ਭੈਣਾਂ ਸਾਡੀਆਂ ਇੰਝ ਡਿੱਗਦੀਆਂ ਲਾਰਾਂ ਨੂੰ ਵੇਂਹਦੀਆਂ ਪਈਆਂ ਨੇਂ ।\ਜਦੋਂ ਰਾਜਸੀ ਰੈਲੀਆਂ ਤੇ ਤੁਹਾਡੇ ਮੁੱਦਿਆਂ ਦੀ ਗੱਲ ਦੀ ਬਜਾਏ , ਇਹੋ ਜਿਹੇ ਗਾਉਣ ਵਾਲਿਆਂ ਨੂੰ ਤੁਹਾਡਾ ਮੰਨੋਰੰਜਨ ਕਰਨ ਲਈ ਸੱਦ ਲਿਆ ਜਾਂਦਾ ਉਦੋਂ ਖੂਨ ਨੂੰ ਉਬਾਲੇ ਦੇਕੇ ਇਨਾਂ ਨੂੰ ਸਟੇਜਾਂ ਤੋਂ ਉਤਾਰਿਆ ਕਰੋ । ਜਦੋਂ ਪੰਜ ਪੰਜ ਲੱਖ ਦੇਕੇ ਇਨਾਂ ਨੂੰ ਤਰਲੇ ਮਾਰ ਮਾਰ ਵਿਆਹਾਂ ਤੇ ਸੱਦ ਦੇ ਹੋ ਪਰ ਇਹ ਨਹੀਂ ਸੋਚਦੇ ਕਿ ਇਨ੍ਹਾਂ ਤਾਂ ਦੋ ਘੰਟਿਆਂ ਚ ਤੁਰ ਜਾਣਾਂ ਉਸਦੀ ਬਜਾਏ ਕਿਸੇ ਗਰੀਬ ਦੀ ਧੀ ਜਾ ਵਿਆਹ ਕਰ ਦਈਏ , ਕਿਸੇ ਦੀ ਧੀ ਪੜ੍ਹਾ ਲਿਖਾ ਪੈਰਾਂ ਸਿਰ ਕਰ ਦਈਏ । ਜਦੋਂ ਅਗਲੇ ਗਾਣਿਆਂ ਚ ਹੁੱਬ -ਹੁੱਬ , ਜੱਟ -ਜੱਟ ਕਰਦੇ ਨੇਂ ਉਦੋਂ ਤਾਂ ਛਾਤੀ ਚਾਰ ਇੰਚ ਚੌੜੀ ਹੋ ਜਾਂਦੀ ਏ ਤੁਹਾਡੀ , ਅਗਲਿਆਂ ਹੁਣ ਰੰਗ ਤਾਂ ਦਿਖਾਉਣਾ ਹੀ ਹੋਇਆ , ਚਾਰ ਕੁ ਦਿਨ ਪਹਿਲਾਂ ਇੱਕ ਕਹਿੰਦਾ ਮੈਂ ਇੰਡੀਅਨ ਹਾਂ , ਦੇਸ਼ ਮੇਰੇ ਲਈ ਅਹਿਮੀਅਤ ਰੱਖਦਾ , ਤੇ ਦੋ ਕੁ ਆਪਸ ਚ ਹੀ ਇੱਕ ਦੂਜੇ ਦੀ ਮੁਰੰਮਤ ਕਰਦੇ ਕਰਦੇ ਆਪਣੀਂ ਕਰਵਾ ਗਏ , ਜੇ ਪੁਲਿਸ ਨਾਂ ਸੰਭਾਲਦੀ ਮੌਕਾ ਸੁਰਤ ਟਿਕਾਣੇ ਲਾਉਣ ਦਾ , ਤਾਂ ਤੁਹਾਡੇ ਚੋਂ ਬਹੁਤਿਆਂ ਇਨਾਂ ਪਿੱਛੇ ਡਾਂਗਾਂ ਖੜਕਾਉਣ ਬੈਠ ਜਾਣਾਂ ਸੀ । ਇਹ ਭਾਈ ਗਾਉਂਦੇ ਨੇਂ ਤੇ ਆਪਣਾਂ ਘਰ ਭਰਦੇ ਨੇਂ , ਤੁਹਾਡੇ ਵਰਗੇ ਐਵੇਂ ਮਾਂ ਬੋਲੀ ਦੇ ਸੇਵਾ ਕਰਨ ਵਾਲੇ ਆਖ ਸਿਰ ਤੇ ਚਾੜ ਲੈਂਦੈ ਨੇਂ ਪਹਿਲਾਂ ਫਿਰ ਪਛਤਾਉਂਦੇ ਨੇਂ । ਤੇ ਦੂਜੀ ਗੱਲ ਕਿਸੇ ਦੀਆਂ ਕਰਤੂਤਾਂ ਪਿੱਛੇ ਕਿਸੇ ਦੀ ਮਾਂ ,ਭੈਣ , ਧੀ ਤੇ ਪਿਓ ਕਿਸੇ ਦਾ ਕਸੂਰ ਨਹੀਂ ਹੁੰਦਾ , ਐਵੇਂ ਉਨ੍ਹਾਂ ਦਾ ਮਰਨ ਨਾਂ ਕਰ ਦਿਆ ਕਰੋ , ਕਿਸੇ ਦੀ ਮਾਂ ਤੁਹਾਡੀ ਆਪਣੀਂ ਮਾਂ ਵਰਗੀ ਹੀ ਹੁੰਦੀ ਏ ਬਿਲਕੁਲ , ਕੀ ਜਿਸ ਧਰਮ ਦੇ ਸਤਿਕਾਰ ਲਈ ਇਸਨੂੰ ਅੱਜ ਲਾਹਨਤਾਂ ਪਾ ਰਹੇ ਹਾਂ ਉਹ ਧਰਮ ਇਹ ਸਿਖਾਉਂਦਾ ਵੀ ਕਿਸੇ ਦੀ ਮਾਂ ਨੂੰ ਕੰਜਰੀ ਆਖੋ? ਲਾਹਨਤੀ ਤਾਂ ਉਹ ਨੇਂ ਜਿੰਨਾਂ ਪਹਿਲਾਂ ਸਾਧ ਨੂੰ ਦੇਕੇ ਮੁਆਫ਼ੀ ਲੋਕਾਂ ਨੂੰ ਨਵਾਂ ਸਬਕ ਦੇ ਦਿੱਤਾ ਵੀ ਜੋ ਮਰਜੀ ਚਵਲਾਂ ਮਾਰੀ ਜਾਓ ਅਸੀਂ ਮੁਆਫ਼ੀਆਂ ਦੇਣ ਚ ਮੋਹਰੀ ਹਾਂ , ਇਹ ਮੁਆਫ਼ੀ ਮੰਗ ਲਓ ਤੇ ਅਗਲਿਆਂ ਮੁਆਫ਼ ਕਰ ਦੇਣਾਂ , ਤੁਸੀਂ ਚਾਰ ਦਿਨ ਫੇਸਬੁਕ ਤੇ ਤਰਥੱਲੀ ਮਚਾ ਫਿਰ ਚੁੱਪ ਕਰ ਜਾਣਾਂ ਤੇ ਥੋੜੇ ਜਿਹੇ ਮਹੀਨਿਆਂ ਬਾਅਦ ਇਹਨੂੰ ਤੁਸੀਂ ਨਾਲੇ ਸੁਣੀਂ ਵੀ ਜਾਣਾਂ ਨਾਲੇ ਆਖੀ ਵੀ ਜਾਣਾਂ ਵੀ , ” ਬੰਦਾ ਤਾਂ ਵਧੀਆ ਪਰ ਉਹ ਗਲਤੀ ਜਿਹੀ ਕਰ ਗਿਆ , ਊਂ ਗਾਣੇਂ ਵਧੀਆ ਧਮਕ ਵਾਲੇ ਗਾਉਂਦਾ ਬਾਈ