Sunday, January 26, 2020
Home > News > ਮਾਸਟਰ ਸਲੀਮ ਤੋਂ ਬਾਅਦ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੇ ਘਰ ਪਿਆ ਸੋਗ!

ਮਾਸਟਰ ਸਲੀਮ ਤੋਂ ਬਾਅਦ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੇ ਘਰ ਪਿਆ ਸੋਗ!

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬੀ ਇੰਡਸਟਰੀ ਨਾਲ ਸੰਬੰਧਤ ਹੈ ਜਾਣਕਾਰੀ ਅਨੁਸਾਰ ਗਾਇਕ ਗੈਰੀ ਸੰਧੂ ਨੂੰ ਵੱਡਾ ਸਦਮਾ ਉਦੋਂ ਲੱਗਿਆ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ।ਉਨ੍ਹਾਂ ਦੀ ਮਾਤਾ ਦਾ ਨਾਂਅ ਅਵਤਾਰ ਕੌਰ ਸੀ ਅਤੇ ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ ‘ਚ ਹੋਇਆ । ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਸਨ । ਗਾਇਕ ਗੈਰੀ ਸੰਧੂ ਆਪਣੀ ਮਾਂ ਨਾਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ । ਦੱਸ ਦਈਏ ਕਿ ਹਾਲ ‘ਚ ਹੀ ਗਾਇਕ ਗੈਰੀ ਸੰਧੂ ਕਈ ਸਾਲਾਂ ਬਾਅਦ ਇੰਗਲੈਂਡ ਪਰਤੇ ਸਨ ।ਗੈਰੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਸਾਲ ਬਾਲੀਵੁੱਡ ‘ਚ ਆਪਣੇ ਗੀਤ ਹੌਲੀ ਹੌਲੀ ਨਾਲ ਡੈਬਿਊ ਕਰ ਚੁੱਕੇ ਹਨ। ਗਾਇਕੀ ਦੇ ਨਾਲ ਨਾਲ ਗੈਰੀ ਸੰਧੂ ਅਦਾਕਾਰੀ ‘ਚ ਵੀ ਹੱਥ ਅਜ਼ਮਾ ਚੁੱਕੇ ਹਨ। ਜੈਜ਼ੀ ਬੀ ਨਾਲ ਆਈ ਉਹਨਾਂ ਦੀ ਫ਼ਿਲਮ ਰੋਮੀਓ ਰਾਂਝਾ ‘ਚ ਉਹਨਾਂ ਦੇ ਕੰਮ ਦੀ ਕਾਫੀ ਪ੍ਰਸ਼ੰਸ਼ਾ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਮਾਸਟਰ ਸਲੀਮ ਦੀ ਭਾਬੀ ਦਾ ਦਿਹਾਂਤ ਹੋ ਗਿਆ ਸੀ।ਰੱਬ ਦੇ ਰੰਗਾਂ ਦਾ ਕੁੱਝ ਨਹੀਂ ਪਤਾ ਲੱਗਦਾ ਕਦੋਂ ਖੁਸ਼ੀਆਂ ਗਮ ਚ ਬਦਲ ਜਾਣ ਮਾਸਟਰ ਸਲੀਮ ਦੇ ਪਰਿਵਾਰ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਪਰ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੇ ਘਰੋਂ ਮਾੜੀ ਖਬਰ ਆ ਰਹੀ ਜਾਣਕਾਰੀ ਅਨੁਸਾਰ ਮਾਸਟਰ ਸਲੀਮ ਦੀ ਭਾਬੀ ਸੜਕ ਅਣਹੋਣੀ ਦਾ ਸ਼ਿਕਾਰ ਹੋ ਗਈ ਜਾਣਕਾਰੀ ਮੁਤਾਬਿਕ ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਦੱਸ ਦਈਏ ਜਦੋਂ ਬੀਤੀ ਕੱਲ੍ਹ ਦੁਪਿਹਰ ਨੂੰ ਸਲੀਮ ਦੇ ਭਰਾ ਪ੍ਰਵੀਨ ਦੀ ਪਤਨੀ ਪਰਵੇਜ ਆਪਣੇ ਪਿਤਾ ਮਨੋਹਰ ਲਾਲ ਨਾਲ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਹਸਪ ਤਾਲ ਵੱਲ ਜਾ ਰਹੀ ਸੀ।ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦੇ ਰਵਿਦਾਸ ਚੌਕ ਨੇੜੇ ਪੈਂਦੇ ਨਾਰੀ ਨਿਕੇਤਨ ਦੇ ਸਾਹਮਣੇ ਟਿੱਪਰ ਅਤੇ ਬਾਈਕ ਦੀ ਜ਼ਬਰ ਦਸਤ ਟੱਕਰ ਹੋਣ ਕਰਕੇ ਸੜਕ ਅਣਹੋਣੀ ਵਾਪਰ ਗਈ ਸੀ ।