Sunday, January 19, 2020
Home > News > ਹੁਣੇ ਹੁਣੇ ਸਾਵਧਾਨ ਹੋ ਜਾਵੋ ਸਫ਼ਰ ਕਰਨ ਵਾਲੇ ਆਈ ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਸਾਵਧਾਨ ਹੋ ਜਾਵੋ ਸਫ਼ਰ ਕਰਨ ਵਾਲੇ ਆਈ ਇਸ ਵੇਲੇ ਦੀ ਵੱਡੀ ਖਬਰ

ਸਰਕਾਰ ਵੱਲੋਂ ਹਾਲ ਹੀ ‘ਚ ਲਾਗੂ ਕੀਤੇ ਗਏ ਨਵੇਂ ਟ੍ਰੈਫਿਕ ਨਿਯਮਾਂ ‘ਚ ਵੱਖ-ਵੱਖ ਵਿਵਸਥਾਵਾਂ ਖਿਲਾਫ ਵੀਰਵਾਰ ਨੂੰ ਯੂਨਾਈਟਿਡ ਫਰੰਟ ਆਫ ਟ੍ਰਾਂਸਪੋਰਟ ਐਸੋਸੀਏਸ਼ਨ (ਯੂ. ਐੱਫ. ਟੀ. ਏ.) ਨੇ ਅੱਜ ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਹੜਤਾਲ ਦੇ ਮੱਦੇਨਜ਼ਰ ਬੱਸ ਜਾਂ ਆਟੋ ਨਾ ਮਿਲਣ ‘ਤੇ ਦਿੱਲੀ-ਐੱਨ. ਸੀ. ਆਰ. ‘ਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਦਿੱਲੀ-ਐੱਨ. ਸੀ. ਆਰ. ‘ਚ ਲੋਕ ਮੈਟਰੋ ਦੀ ਸਵਾਰੀ ਕਰਕੇ ਆਪਣੀ ਮੰਜ਼ਲ ‘ਤੇ ਪੁੱਜ ਸਕਦੇ ਹਨ। ਪ੍ਰੇਸ਼ਾਨੀ ਤੋਂ ਬਚਣ ਲਈ ਕਈ ਸਕੂਲਾਂ ਨੇ ਵੀਰਵਾਰ ਨੂੰ ਛੁੱਟੀ ਕਰ ਦਿੱਤੀ ਹੈ। ਹਾਲਾਂਕਿ, ਸਕੂਲਾਂ ਨੂੰ ਬੰਦ ਰੱਖਣ ਸਬੰਧੀ ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਨਵੇਂ ਮੋਟਰ ਵ੍ਹੀਕਲ ਐਕਟ ਦਾ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਵਿਰੋਧ ਹੋ ਰਿਹਾ ਹੈ। ਸੂਬਾ ਸਰਕਾਰਾਂ ਵੀ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਤੋਂ ਪੈਰ ਪਿੱਛੇ ਖਿੱਚ ਰਹੀਆਂ ਹਨ। ਹੜਤਾਲ ਦਾ ਸੱਦਾ ਦੇਣ ਵਾਲੇ ਸੰਗਠਨ ਯੂ. ਐੱਫ. ਟੀ. ਏ. ‘ਚ ਟਰੱਕ, ਬੱਸ, ਆਟੋ , ਟੈਂਪੂ, ਮੈਕਸੀ ਕੈਬ ਅਤੇ ਟੈਕਸੀਆਂ ਦਾ ਦਿੱਲੀ-ਐੱਨ. ਸੀ. ਆਰ. ‘ਚ ਅਗਵਾਈ ਕਰਨ ਵਾਲੇ ਸੰਘ ‘ਚ 41 ਸੰਗਠਨ ਸ਼ਾਮਲ ਹਨ। ਟ੍ਰਾਂਸਪੋਰਟ ਯੂਨੀਅਨ ਮੁਤਾਬਕ ਐੱਨ. ਸੀ. ਆਰ. ‘ਚ ਵੀਰਵਾਰ ਨੂੰ ਚੱਕਾ ਜਾਮ ਰਹਿਣ ਕਾਰਨ ਆਟੋ, ਟੈਕਸੀ, ਨਿੱਜੀ ਸਕੂਲ ਬੱਸਾਂ, ਮੈਕਸੀ ਕੈਬ, ਓਲਾ ਤੇ ਓਬਰ ‘ਚ ਚੱਲਣ ਵਾਲੀਆਂ ਗੱਡੀਆਂ, ਐੱਸ. ਟੀ. ਏ. ਤਹਿਤ ਚੱਲਣ ਵਾਲੀਆਂ ਕਲੱਸਟਰ ਬੱਸਾਂ, ਪੇਂਡੂ ਸੇਵਾ, ਛੋਟੇ ਟਰੱਕ ਤੇ ਟੈਂਪੂ ਸਮੇਤ ਵੱਡੇ ਵਪਾਰਕ ਵਾਹਨਾਂ ਦੀਆਂ 41 ਸੰਗਠਨਾਂ ਨੇ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਸੜਕਾਂ ‘ਤੇ ਨਾ ਚੱਲਣ ਦਾ ਐਲਾਨ ਕੀਤਾ ਹੈ। ਉੱਧਰ ਦੂਜੇ ਪਾਸੇ ਡਰਾਈਵਿੰਗ ਲਾਇਸੈਂਸ (Driving License) ਸਬੰਧੀ ਪੂਰੇ ਦੇਸ਼ ਭਰ ‘ਚ ਨਿਯਮ ਬਦਲਣ ਵਾਲੇ ਹਨ। ਅਜਿਹੇ ਵਿਚ ਅੱਜ ਸਾਡੀ ਇਹ ਖ਼ਬਰ ਤੁਹਾਡੇ ਬੜੀ ਕੰਮ ਆਉਣ ਵਾਲੀ ਹੈ ਕਿਉਂਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਨਵੇਂ ਡਰਾਈਵਿੰਗ ਲਾਇਸੈਂਸ (Driving License) ‘ਚ ਕੀ ਨਵਾਂ ਹੋਵੇਗਾ ਅਤੇ ਇਸ ਸਬੰਧੀ ਸਰਕਾਰ ਦੀ ਸਭ ਤੋਂ ਵੱਡੀ ਚੁਣੌਤੀ ਕੀ ਸੀ? ਅਸਲ ਵਿਚ PM Narendra Modi ਦੀ ਅਗਵਾਈ ਵਾਲੀ Modi 2.0 ‘ਚ ਟ੍ਰੈਫਿਕ ਨਿਯਮਾਂ ਸਬੰਧੀ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਲੜੀ ਤਹਿਤ ਹਾਲ ਹੀ ‘ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ Motor Vehicles Amendment Bill ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਬਹੁਮਤ ਨਾਲ ਇਹ ਬਿੱਲ ਦੋਵਾਂ ਸਦਨਾਂ ‘ਚ ਪਾਸ ਹੋ ਗਿਆ ਤੇ 1 ਸਤੰਬਰ ਤੋਂ ਪੂਰੇ ਦੇਸ਼ ‘ਚ ਲਾਗੂ ਵੀ ਹੋ ਗਿਆ ਹੈ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਤੁਹਾਨੂੰ 10 ਗੁਣਾ ਜ਼ਿਆਦਾ ਚਲਾਨ ਭਰਨਾ ਪਵੇਗਾ। ਇੱਕੋ ਜਿਹਾ ਹੋਵੇਗਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਵੇਂ ਨਿਯਮਾਂ ਤੋਂ ਬਾਅਦ ਹੁਣ ਜਲਦ ਡਰਾਈਵਿੰਗ ਲਾਇਸੈਂਸ (DL) ਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਫਾਰਮੈਟ ਬਦਲ ਜਾਵੇਗਾ। ਅਸਲ ਵਿਚ ਹੁਣ ਤਕ ਹਰ ਸੂਬੇ ‘ਚ ਡਰਾਈਵਿੰਗ ਲਾਇਸੈਂਸ ਅਤੇ RC ਦਾ ਫਾਰਮੈਟ ਅਲੱਗ-ਅਲੱਗ ਹੈ। ਅਜਿਹੇ ਵਿਚ ਸੂਬਿਆਂ ਮੁਤਾਬਿਕ ਇਨ੍ਹਾਂ ਦੇ ਨਿਯਮਾਂ ‘ਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਡਰਾਈਵਿੰਗ ਲਾਇਸੈਂਸ (DL) ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਇਸ ਵਿਚ ਹੁਣ DL ਅਤੇ RC ਦੋਨੋਂ ਹੀ ਇੱਕੋ ਜਿਹੇ ਹੋਣਗੇ। ਸਿੱਧੀ ਭਾਸ਼ਾ ‘ਚ ਸਮਝੀਏ ਤਾਂ ਹੁਣ ਹਰ ਸੂਬੇ ‘ਚ ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਰੰਗ ਇੱਕੋ ਜਿਹਾ ਹੋਵੇਗਾ। ਇਕ ਅਕਤੂਬਰ ਤੋਂ ਲਾਗੂ ਹੋਵੇਗਾ ਨਿਯਮ ਨਵੇਂ ਡਰਾਈਵਿੰਗ ਲਾਇਸੈਂਸ ਵਾਲਾ ਇਹ ਨਿਯਮ 1 ਅਕਤੂਬਰ 2019 ਤੋਂ ਲਾਗੂ ਹੋ ਜਾਵੇਗਾ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕੀ ਹੋਵੇਗਾ ਬਦਲਾਅ – ZEE Business ਦੀ ਰਿਪੋਰਟ ਮੁਤਾਬਿਕ ਨਵੇਂ ਨਿਯਮਾਂ ਤੋਂ ਬਾਅਦ ਹੁਣ ਤੁਹਾਡੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ‘ਤੇ ਇੱਕੋ ਜਿਹੀਆਂ ਹੀ ਜਾਣਕਾਰੀਆਂ ਹੋਣਗੀਆਂ। ਖਾਸ ਗੱਲ ਇਹ ਹੈ ਕਿ ਸਾਰੀ ਜਾਣਕਾਰੀ ਇੱਕੋ ਜਗ੍ਹਾ ‘ਤੇ ਹੋਵੇਗੀ। ਯਾਨੀ DL ਅਤੇ RC ਦਾ ਡਿਜ਼ਾਈਨ ਜਾਂ ਫਾਰਮੈਟ ਇੱਕੋ ਜਿਹਾ ਹੋਵੇਗਾ।ਸਕਿੰਟਾਂ ‘ਚ ਮਿਲੇਗੀ ਪੂਰੀ ਜਾਣਕਾਰੀ ਨਵੇਂ ਨਿਯਮਾਂ ਤੋਂ ਬਾਅਦ DL ਅਤੇ RC ‘ਚ Microchip ਅਤੇ QR Code ਦਿੱਤੇ ਜਾਣਗੇ, ਜਿਸ ਨਾਲ ਮਿੰਟਾਂ-ਸਕਿੰਟਾਂ ‘ਚ ਪੁਰਾਣੇ ਸਾਰੇ ਰਿਕਾਰਡ ਸਾਹਮਣੇ ਆ ਜਾਵੇਗਾ।