Sunday, January 26, 2020
Home > News > ਮਸ਼ਹੂਰ ਅਦਾਕਾਰ ਅਤੇ MP ਸੰਨੀ ਦਿਓਲ ਬਾਰੇ ਆਈ ਇਹ ਮਾੜੀ ਖਬਰ ਦੇਖੋ ਕਿਉ

ਮਸ਼ਹੂਰ ਅਦਾਕਾਰ ਅਤੇ MP ਸੰਨੀ ਦਿਓਲ ਬਾਰੇ ਆਈ ਇਹ ਮਾੜੀ ਖਬਰ ਦੇਖੋ ਕਿਉ

ਬਾਲੀਵੁਡ ਦੇ ਮਸ਼ਹੂਰ ਐਕਟਰ ਅਤੇ ਗੁਰਦਸਪੂਰ ਤੋਂ ਐਮ ਪੀ ਸਨੀ ਦਿਓਲ ਬਾਰੇ ਇਕ ਮਾੜੀ ਖ਼ਬਰ ਆ ਰਹੀ ਹੈ ਜਿਸ ਨਾਲ ਉਹਨਾਂ ਦੇ ਚਾਹੁਣ ਵਾਲਿਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨੀ ਦਿਓਲ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਹਾਲ ਹੀ ‘ਚ ਆਪਣੇ 22 ਸਾਲ ਪੁਰਾਣੇ ਕੋਰਟ ਮਾਮਲੇ ਨੂੰ ਲੈ ਕੇ ਕਸੂਤੇ ਫਸ ਗਏ ਹਨ । ਦੱਸ ਦੇਈਏ ਕਿ ਫਿਲਮ ‘ਬਜਰੰਗ ‘ ਨਾਂ ਤੋਂ ਜੁੜੇ ਇਸ ਮਾਮਲੇ ‘ਚ ਇਸ ਵਾਰ ਫਿਰ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਮੁਸੀਬਤ ਵਧਦੀ ਨਜ਼ਰ ਆ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਮਾਮਲਾ ਸਾਲ 1997 ਦਾ ਹੈ ,ਜਦ ਸਨੀ ਦਿਓਲ ਅਤੇ ਕਰਿਸ਼ਮਾ ਕਪੂਰ ਫਿਲਮ ‘ਬਜਰੰਗ ‘ ਦੀ ਸ਼ੂਟਿੰਗ ਕਰ ਰਹੇ ਸੀ । ਫਿਲਮ ਦੇ ਕੁਝ ਸੀਨ ਟ੍ਰੇਨ ਦੇ ਉੱਤੇ ਚੜ ਕੇ ਵੀ ਸ਼ੂਟ ਹੋਣੇ ਸੀ । ਇਹ ਸੀਨ ਸ਼ੂਟ ਕਰਨ ਲਈ ਪੂਰੀ ਸਟਾਰ ਕਾਸਟ ਅਤੇ ਡਾਇਰੈਕਟਰ ਅਜ਼ਮੇਰ ਪਹੁੰਚ ਗਏ ਸੀ । ਜਿਥੇ ਇਨ੍ਹਾਂ ਲੋਕਾਂ ਨੇ ਨਰੈਣਾ ਰੇਲਵੇ ਸਟੇਸ਼ਨ ‘ਚ ਟ੍ਰੇਨ ਵਿੱਚ ਕਬਜ਼ਾ ਕਰ ਲਿਆ ਸੀ ਅਤੇ ਟ੍ਰੇਨ ‘ਚ 10 ਹਜ਼ਾਰ ਦੀ ਗਿਣਤੀ ‘ਚ ਲੋਕਾਂ ਨੂੰ ਬੈਠਾ ਕੈਮਰਾ ਲਗਾ ਸ਼ੂਟਿੰਗ ਕੀਤੀ । ਦੱਸ ਦੇਈਏ ਕਿ ਸਟੇਸ਼ਨ ਮਾਸਟਰ ਨੇ ਪੁਲਿਸ ਸਟੇਸ਼ਨ ‘ਚ ਇਨ੍ਹਾਂ ਉੱਤੇ ਐਫਆਈਆਰ ਦਰਜ ਕਰਵਾ ਦਿਤੀ ਸੀ । ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਬਿਨਾ ਆਗਿਆ ਰੇਲਵੇ ਦੀ ਪ੍ਰਾਪਰਟੀ ਨੂੰ ਇਸਤੇਮਾਲ ਕੀਤਾ ਹੈ ‘ਤੇ ਨਾਲ ਹੀ ਲੋਕਾਂ ਦੀ ਜਾਣ ਨੂੰ ਵੀ ਖ਼ਤਰੇ ‘ਚ ਪਾਈਆ ਹੈ । ਇਸ ਮਾਮਲੇ ‘ਚ 2012 ‘ਚ ਸਤੀਸ਼ ਸ਼ਾਹ ਅਤੇ ਟੀਨੂੰ ਆਨੰਦ ਨੂੰ ਕੋਰਟ ‘ਚ ਆਰੋਪੀ ਮਨ ਲਿਆ ਸੀ । ਪਰ ਸਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੇ ਖੁਦ ਨੂੰ ਨਿਰਦੋਸ਼ ਹੋਣ ਦੀ ਅਰਜ਼ੀ ਕੋਰਟ ‘ਚ ਦਾਇਰ ਕੀਤੀ ਸੀ । ਇਸ ਮਾਮਲੇ ‘ਚ ਹੁਣ ਕੋਰਟ ਨੇ ਇਹ ਫੈਸਲਾ ਦਿੱਤਾ ਹੈ ,ਕਿ ਸਨੀ ਦਿਓਲ ਅਤੇ ਕਰਿਸ਼ਮਾ ਕਪੂਰ ਵੀ ਇਸ ਮਾਮਲੇ ‘ਚ ਆਰੋਪੀ ਹਨ । ਤੁਹਾਨੂੰ ਦੱਸ ਦੇਈਏ ਕਿ ਅੱਜ ਕਲ ਸਨੀ ਦਿਓਲ ਆਪਣੇ ਬੇਟੇ ਕਰਨ ਦਿਓਲ ਦੇ ਡੈਬਿਊ ਦੇ ਪ੍ਰਮੋਸ਼ਨ ਵਿੱਚ ਕਾਫੀ ਵਿਅਸਥ ਹਨ