Sunday, January 19, 2020
Home > News > ਤਾਜ਼ਾ ਵੱਡੀ ਖਬਰ ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਦਾ ਹੋਇਆ ਅਚਾਨਕ ਦੇਹਾਂਤ ਛਾਇਆ ਸੋਗ

ਤਾਜ਼ਾ ਵੱਡੀ ਖਬਰ ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਦਾ ਹੋਇਆ ਅਚਾਨਕ ਦੇਹਾਂਤ ਛਾਇਆ ਸੋਗ

ਤਾਜ਼ਾ ਵੱਡੀ ਖਬਰ ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਦਾ ਹੋਇਆ ਅਚਾਨਕ ਦੇਹਾਂਤ ਛਾਇਆ ਸੋਗਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਮਸ਼ਹੂਰ ਫ਼ਿਲਮੀ ਹਸਤੀ ਦੀ ਅਚਾਨਕ mout ਹੋ ਗਈ ਹੈ ਜਿਸ ਨਾਲ ਸਾਰੀ ਬੋਲੀਵੁਡ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ – ‘ਪੁਰਾਣੀ ਹਵੇਲੀ’ ਅਤੇ ‘ਤਹਿਖ਼ਾਨਾ’ ਵਰਗੀਆਂ ਹਾਰਰ (ਡਰਾਉਣੀਆਂ) ਫ਼ਿਲਮਾਂ ਲਈ ਚਰਚਿਤ ਬੋਲੀਵੁਡ ਵਿਚ ਮਸ਼ਹੂਰ ‘ਰਾਮਸੇ ਬ੍ਰਦਰਜ਼’ ‘ਚੋਂ ਇੱਕ, ਨਿਰਦੇਸ਼ਕ ਸ਼ਿਆਮ ਰਾਮਸੇ ਦਾ ਅੱਜ ਦੇਹਾਂਤ ਹੋ ਗਿਆ। 67 ਸਾਲਾ ਸ਼ਿਆਮ ਰਾਮਸੇ ਨਮੂਨੀਏ ਤੋਂ ਪੀੜਤ ਸਨ ਅਤੇ ਅੱਜ ਸਵੇਰੇ ਉਨ੍ਹਾਂ ਨੇ ਮੁੰਬਈ ਦੇ ਇੱਕ ਹਸਪਤਾਲ ‘ਚ ਆਖ਼ਰੀ ਸਾਹ ਲਏ। ਓਹਨਾ ਦੀ mout ਦੀ ਖਬਰ ਸੁਣਕੇ ਸਾਰੇ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਸ਼ਿਆਮ ਰਾਮਸੇ ਦੇ ਕਰੀਬੀ ਰਿਸ਼ਤੇਦਾਰ ਅਮਿਤ ਰਾਮਸੇ ਨੇ ਬੁੱਧਵਾਰ ਨੂੰ ਕਿਹਾ ਕਿ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਸ਼ਿਆਮ ਰਾਮਸੇ ਦੀ ਸਵੇਰੇ 5 ਵਜੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਅਮਿਤ ਨੇ ਕਿਹਾ ਕਿ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਕਿ ਸ਼ਿਆਮ ਰਾਮਸੇ ਹੁਣ ਸਾਡੇ ਨਾਲ ਨਹੀਂ ਹਨ। ਦੱਸਿਆ ਗਿਆ ਕਿ ਸ਼ਿਆਮ ਰਾਮਸੇ ਨੂੰ ਛਾਤੀ ਵਿਚ ਤਕਲੀਫ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਰਾਮਸੇ ਬ੍ਰਦਰਜ਼ ਨੇ ਬਾਲੀਵੁੱਡ ਵਿਚ ਡਰਾਉਣੀ ਫਿਲਮਾਂ ਦੇ ਰੁਝਾਨ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਮਸ਼ਹੂਰ ਵੀ ਕੀਤਾ। ਉਸਨੇ 30 ਤੋਂ ਵੱਧ ਬਾਲੀਵੁੱਡ ਫਿਲਮਾਂ ਬਣਾਈਆਂ ਹਨ। 1970 ਤੋਂ 1980 ਦੇ ਵਿਚਕਾਰ ਰਾਮਸੇ ਬ੍ਰਦਰਜ਼ ਨੇ ਦਰਜਨਾਂ ਡਰਾਉਣੀਆਂ ਫਿਲਮਾਂ ਬਣਾਈਆਂ, ਜਿਨ੍ਹਾਂ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਰਾਮਸੇ ਬ੍ਰਦਰਜ਼ ਸੁਪਰਹਿੱਟ ਫਿਲਮਾਂ ਵਿਚ ਦਰਜਨਾਂ ਫਿਲਮਾਂ ਦੀ ਸੂਚੀ ਹੈ ,ਜਿਸ ਵਿਚ ਵੀਰਾਨਾ , ਪੁਰਾਣਾ ਮੰਦਰ, ਪੁਰਾਣੀ ਹਵੇਲੀ, ਧੂੰਦ, ਦੋ ਗਜ਼ ਜ਼ਮੀਨ ਹੈ। ਰਾਮਸੇ ਬ੍ਰਦਰਜ਼ ਦੀ ਆਖਰੀ ਫਿਲਮ ‘ਕੋਈ ਹੈ’ 2007 ਵਿਚ ਆਈ ਸੀ।