Tuesday, March 31, 2020
Home > News > ਇਹ ਆ ਪੂਰੇ ਪੰਜਾਬ ਨੂੰ ਚੱਕਰਾਂ ‘ਚ ਪਾਉਣ ਵਾਲਾ ਸਖ਼ਸ ‘ਜਦੋਂ ਫੜਿਆ ਗਿਆ ਤਾਂ ਹੋਇਆ ਖੁਲਾਸਾ!

ਇਹ ਆ ਪੂਰੇ ਪੰਜਾਬ ਨੂੰ ਚੱਕਰਾਂ ‘ਚ ਪਾਉਣ ਵਾਲਾ ਸਖ਼ਸ ‘ਜਦੋਂ ਫੜਿਆ ਗਿਆ ਤਾਂ ਹੋਇਆ ਖੁਲਾਸਾ!

ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਸਲਾ ਗਰਮਾਇਆ ਰਹਿੰਦਿ ਹੈ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜੋ ਸੁਰਖੀਆਂ ਚ ਹੈ ਪੁਲਿਸ ਮੁਲਾਜ਼ਮਾਂ ਨੂੰ ਚੱਕਰਾਂ ਚ ਪਾਉਂਣ ਵਾਲੇ ਨਕਲੀ ਆਈਪੀਐਸ ਨੂੰ ਬਠਿੰਡਾ ਦੀ ਅਸਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੁਰਨਿਸ਼ਾਨ ਸਿੰਘ ਨਾਮ ਦਾ ਇਹ ਸ਼ਖ਼ਸ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸਦਾ ਸੀ ਤੇ ਵਰਦੀ ਪਾ ਕੇ ਅਕਸਰ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਵਾਉਂਦਾ ਰਹਿੰਦਾ ਸੀ। ਗੁਰਨਿਸ਼ਾਨ ਸਿੰਘ ਜ਼ਿਲ੍ਹਾ ਮੁਕਤਸਰ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਗੁਰਨਿਸ਼ਾਨ ਨੇ ਸਾਲ 2015 ‘ਚ ਸਬ ਇੰਸਪੈਕਟਰ ਦਾ ਟੈੱਸਟ ਵੀ ਦਿੱਤਾ ਸੀ ਜਿਸ ‘ਚ ਉਹ ਫੇਲ੍ਹ ਹੋ ਗਿਆ ਸੀ ਤੇ ਹੁਣ ਵਰਦੀ ਪਾ ਕੇ ਘੁੰਮ ਰਹੇ ਇਸ ਨਕਲੀ ਆਈਪੀਐਸ ਨੂੰ ਪੁਲਿਸ ਦੇ ਅੜ੍ਹਿਕੇ ਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਵੱਖ ਵੱਖ ਰੈਂਕਾਂ ਦੀਆਂ ਵਰਦੀਆਂ ਪਾ ਕੇ ਘੁੰਮਦਾ ਹੈ। ਪੁਲਿਸ ਨੇ ਨਾਕਾ ਲਗਾ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੂੰ ਸੂਚਨਾ ਮਿਲਣ ਤੇ ਇਸ ਤੇ ਸਖ਼ਤ ਨਿਗਰਾਨੀ ਰੱਖ ਗਈ ਜਿਸ ਤਹਿਤ ਇਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਪੁਲਿਸ ਦਾ ਕਹਿਣਾ ਹੈ ਇਸ ਵਿਅਕਤੀ ਕੋਲੋਂ ਸਾਰੇ ਤਰ੍ਹਾਂ ਦੇ ਰੈਂਕ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦਾ ਐਸਐਸਪੀ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਜਿਸ ਕਰ ਕੇ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਜਿਕਰਯੋਗ ਹੈ ਕਿ ਦੱਸ ਦਈਏ ਕਿ ਗੁਰਧਿਆਨ ਸਿੰਘ ਤੋਂ ਇਲਾਵਾਂ ਹੋਰ ਵੀ ਅਨੇਕਾਂ ਇਸੇ ਤਰ੍ਹਾਂ ਵਰਦੀ ਦਾ ਰੋਹਬ ਪਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਕਿਸੇ ਵੀ ਵਿਅਕਤੀ ‘ਤੇ ਸ਼ੱਕ ਹੋਵੇ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਪੁਲਿਸ ਨੇ ਅੱਗੇ ਦੀ ਕਾਰਵਾਈ ਵੀ ਜਾਰੀ ਰੱਖੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਚ ਵੀ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਇਆ ਸੀ।