Tuesday, March 31, 2020
Home > News > ਵੱਡੀ ਖੁਸ਼ਖਬਰੀ – ਹੁਣ ‘ਬਰਥ ਟੂਰਿਜ਼ਮ’ ਰਾਹੀਂ ਕੈਨੇਡਾ ਰਹਿਣ ਦਾ ਸੁਪਨਾ ਕਰੋ ਪੂਰਾ

ਵੱਡੀ ਖੁਸ਼ਖਬਰੀ – ਹੁਣ ‘ਬਰਥ ਟੂਰਿਜ਼ਮ’ ਰਾਹੀਂ ਕੈਨੇਡਾ ਰਹਿਣ ਦਾ ਸੁਪਨਾ ਕਰੋ ਪੂਰਾ

ਅੱਜ ਕੱਲ ਹਰ ਪੰਜਾਬੀ ਦਾ ਸੁਪਨਾ ਹੈ ਕਿ ਵਿਦੇਸ਼ਾਂ ‘ਚ ਜਾਕੇ ਉਹ ਆਪਣਾ ਘਰ ਵਸਾ ਲਵੇ ਅਤੇ ਇਸੇ ਲਈ ਉਹ ਹਰ ਕੋਸ਼ਿਸ਼ ਕਰਦੇ ਹਨ । ਅੱਜ ਕੱਲ “ਬਰਥ ਟੂਰਿਜ਼ਮ” ‘ਚ ਰੁਝਾਨ ਵੀ ਵੱਧਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਇਸ ਰਾਹੀਂ ਬੀਤੇ ਇਕ ਸਾਲ ‘ਚ 13 ਫੀਸਦੀ ਵਾਧਾ ਹੋਇਆ ਹੈ। ਐਨਵਿਰੋਨਿਕਸ ਇੰਸਟੀਚਿਊਟ ਤੇ ਕੈਨੇਡੀਅਨ ਗਲੋਬਲ ਅਫੇਅਰ ਇੰਸਟੀਚਿਊਟ ਦੇ ਮਾਹਰ ਐਂਡ੍ਰੀਊ ਗ੍ਰਿਫਿਥ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ‘ਚ ਇੰਮੀਗ੍ਰੇਸ਼ਨ ਰੇਟਸ ਤੇ ਪੂਰੇ ਕੈਨੇਡਾ ਦੀ ਆਬਾਦੀ ਵੀ ਇੰਨੀ ਤੇਜ਼ੀ ਨਾਲ ਨਹੀਂ ਵਧੀ। ਬਰਥ ਟੂਰਿਜ਼ਮ ਇਕ ਅਜਿਹੀ ਪ੍ਰਣਾਲੀ ਹੈ ਜੋ ਗੈਰ-ਕੈਨੇਡੀਅਨਾਂ ਦੇ ਕੈਨੇਡਾ ‘ਚ ਪੈਦਾ ਹੋਏ ਬੱਚਿਆਂ ਨੂੰ ਬਿਨਾਂ ਕਿਸੇ ਇੰਨੀਗ੍ਰੇਸ਼ਨ ਪ੍ਰੋਸੈਸ ਦੇ ਸਿਟੀਜ਼ਨਸ਼ਿੱਪ ਪ੍ਰਦਾਨ ਕਰਦੀ ਹੈ। ਗੈਰ-ਕੈਨੇਡੀਅਨਾਂ ਵੱਲੋਂ ਕੈਨੇਡਾ ‘ਚ ਬੱਚਿਆਂ ਦੇ ਜਨਮ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਕਿ 2010’ਚ ਦੇਸ਼ ‘ਚ 1354 ਨਾਨ-ਕੈਨੇਡੀਅਨ ਬੱਚਿਆਂ ਨੇ ਜਨਮ ਲਿਆ । 2019 ਇਹ ਆਂਕੜੇ 4099 ਤੱਕ ਪਹੁੰਚ ਗਿਆ। ਰਿਪੋਰਟ ‘ਚ ਸਾਹਮਣੇ ਆਇਆ ਕਿ ਇਸੇ ਸਮੇਂ ਦੌਰਾਨ ਕੈਨੇਡਾ ਦੀ ਆਬਾਦੀ 1.4 ਫੀਸਦੀ ਦਰ ਨਾਲ ਵਧੀ ਹੈ ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।